ਬਟਾਲਾ, 15 ਮਈ (ਹਰਦੇਵ ਸਿੰਘ ਸੰਧੂ)-ਗੁਰੂ ਰਾਮਦਾਸ ਅਕੈਡਮੀ ਰਿਆਲੀ ਕਲਾਂ ਦਾ ਬਾਰਵੀਂ ਮੈਡੀਕਲ ਤੇ ਨਾਨ ਮੈਡੀਕਲ ਦਾ ਨਤੀਜਾ 100 ਫੀਸਦੀ ਰਿਹਾ | ਪਿ੍ੰ. ਧੰਨਰਾਜ ਸਿੰਘ ਬੋਪਾਰਾਏ ਨੇ ਦੱਸਿਆ ਕਿ ਸਕੂਲ ਵਿਦਿਆਰਥਣ ਮੰਨਤਪ੍ਰੀਤ ਕੌਰ ਨੇ 96.4 ਫੀਸਦੀ ਲੈ ਕੇ ਪਹਿਲਾ, ਪ੍ਰਭਪ੍ਰੀਤ ਕੌਰ ਨੇ 95.2 ਫੀਸਦੀ ਅੰਕਾਂ ਨਾਲ ਦੂਸਰਾ ਤੇ ਸਿਮਰਨਦੀਪ ਕੌਰ ਨੇ 95 ਫੀਸਦੀ ਨੰਬਰ ਲੈ ਕੇ ਤੀਸਰਾ ਸਥਾਨ ਹਾਸਿਲ ਕੀਤਾ | ਇਸੇ ਤਰ੍ਹਾਂ ਅਰਸ਼ਦੀਪ ਕੌਰ 94 ਫੀਸਦੀ, ਜਸਕੀਰਤ ਕੌਰ ਨੇ 92 ਫੀਸਦੀ, ਨਵਜੋਤ ਕੌਰ ਨੇ 91 ਫੀਸਦੀ ਤੇ ਕਿਰਨਪ੍ਰੀਤ ਕੌਰ ਨੇ 90 ਫੀਸਦੀ ਨੰਬਰ ਹਾਸਿਲ ਕੀਤੇ ਹਨ | ਬਾਕੀ ਸਭ ਬੱਚਿਆਂ ਦਾ ਨਤੀਜਾ ਬਹੁਤ ਹੀ ਵਧੀਆ ਰਿਹਾ ਹੈ ਤੇ ਉਨ੍ਹਾਂ ਵਲੋਂ ਅਧਿਆਪਕ ਸਟਾਫ, ਵਿਦਿਆਰਥੀਆਂ ਦੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਗਈ | ਇਸ ਮੌਕੇ ਹਰਜਿੰਦਰ, ਮਨਪ੍ਰੀਤ, ਜਸਪਾਲ, ਸੰਦੀਪ, ਰਮਨ, ਰਜਵੰਤ, ਮਨਿੰਦਰ ਸਿੰਘ ਆਦਿ ਹਾਜ਼ਰ ਸਨ |