04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਨਗਰ ਕੌਂਸਲ ਕਾਦੀਆਂ ਦੇ ਸਫ਼ਾਈ ਸੇਵਕਾਂ ਦੀ ਹੜਤਾਲ ਦਸਵੇਂ ਦਿਨ ਵੀ ਜਾਰੀ

ਅਜੀਤ ਡੈਸਕ 16-05-2026
ਕਾਦੀਆਂ, 15 ਮਈ (ਕੁਲਵਿੰਦਰ ਸਿੰਘ)-ਮਿਊਾਸਿਪਲ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਦੇ ਸੱਦੇ 'ਤੇ ਕਾਦੀਆਂ ਨਗਰ ਕੌਸਲ ਦੇ ਸਫਾਈ ਸੇਵਕਾਂ ਵਲੋਂ ਕੰਮ ਛੋੜ ਹੜਤਾਲ ਦਸਵੇਂ ਦਿਨ ਵੀ ਜਾਰੀ | ਸਫ਼ਾਈ ਸੇਵਕਾਂ ਨੇ ਕਿਹਾ ਕਿ ਪੰਜਾਬ ਸਰਕਾਰ ਸਰਕਾਰ ਨੇ ਮੰਗਾਂ ਮੰਨਣ ਵੱਲ ਕੋਈ ਪਹਿਲ ਕਦਮੀ ਨਹੀਂ ਕੀਤੀ | ਦੂਸਰੇ ਪਾਸੇ ਸ਼ਹਿਰ ਦੇ ਕਈ ਹਿੱਸਿਆਂ ਅੰਦਰ ਗੰਦਗੀ ਦੇ ਢੇਰ ਲੱਗੇ ਹੋਏ ਹਨ | ਪੰਜਾਬ ਸਰਕਾਰ ਮਿਊਾਸਿਪਲ ਮੁਲਾਜ਼ਮ ਐਕਸਨ ਕਮੇਟੀ ਦੇ ਵਫ਼ਦ ਨਾਲ ਮੀਟਿੰਗਾਂ ਕਰਕੇ ਵੀ ਕੋਈ ਸਾਰਥਕ ਕੰਮ ਨਹੀਂ ਕਰ ਰਹੀ, ਜੇਕਰ ਆਉਣ ਵਾਲੇ ਦਿਨਾਂ 'ਚ ਪੰਜਾਬ ਸਰਕਾਰ ਨੇ ਨਗਰ ਕੌਂਸਲਾਂ ਦੇ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਹੋਰ ਤੇਜ ਕੀਤਾ ਜਾਏਗਾ | ਇਸ ਮੌਕੇ ਪ੍ਰਧਾਨ ਰਹਿਮਤ ਨਾਲ ਹੋਰਨਾਂ ਸਫਾਈ ਸੇਵਕਾਂ ਵਿਚ ਨਰੇਸ਼ ਕੁਮਾਰ, ਜਗਤਾਰ ਚੰਦ, ਗੁਰਦੀਪ, ਅਵਿਨਾਸ਼, ਧਰਮਵੀਰ, ਮਹਾਂਵੀਰ, ਰਾਜੂ, ਸੂਰਜ, ਸੁਰੇਸ, ਸੰਨੀ, ਬਬਲੀ, ਅਮਨ , ਰਾਜਨ, ਰਾਮ ਲਾਲ, ਸ਼ਿਵ, ਮਹਾਂਵੀਰ, ਗੋਲਡੀ, ਰਮੇਸ਼, ਮੋਹਨ ਲਾਲ, ਦੀਪਕ, ਰਾਮ ਨਾਥ, ਸ਼ਾਮ ਲਾਲ, ਅਸ਼ੋਕ, ਮੋਹਨ ਲਾਲ, ਸ਼ੀਲਾ ਰਾਣੀ, ਅਜੀਤ ਲਾਲ, ਪ੍ਰਵੀਨ, ਨਿੰਮੋ, ਰਾਣੀ, ਸੁਨੀਲ, ਰਾਜੇਸ਼ ਆਦਿ ਸ਼ਾਮਲ ਸਨ |
ਪਿਛਲੀ ਖ਼ਬਰ ਸਿਹਤ ਮਹਿਕਮੇ ਵਲੋਂ ਡੇਂਗੂ ਤੋਂ ਬਚਣ ਲਈ ਸਕੂਲ 'ਚ ਡਰਾਈ ਡੇਅ ਮਨਾਇਆ ਅਗਲੀ ਖ਼ਬਰ ਸਾਬਕਾ ਸ਼ਹਿਰੀ ਪ੍ਰਧਾਨ ਲਖਵਿੰਦਰ ਸਿੰਘ ਬੱਲ ਮੁੜ ਅਕਾਲੀ ਦਲ 'ਚ ਸ਼ਾਮਿਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।