04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਪੀ.ਏ.ਪੀ. ਪਾਣੀ ਵਾਲੀ ਟੈਂਕੀ 'ਚ ਕੁਰਸੀਆਂ ਲਗਾਉਣ 'ਤੇ ਸਰਪੰਚ ਮੱਲ੍ਹੀ ਸਮੇਤ ਪੰਚਾਇਤ ਦਾ ਧੰਨਵਾਦ <br/>

ਅਜੀਤ ਡੈਸਕ 16-05-2026
ਕਲਾਨੌਰ, 15 ਮਈ (ਪੁਰੇਵਾਲ)-ਸਥਾਨਕ ਕਸਬੇ ਦੀ ਪੀ.ਏ.ਪੀ. ਪੰਚਾਇਤ ਕਲਾਨੌਰ 'ਚ ਸਥਿਤ ਪਾਣੀ ਵਾਲੀ ਟੈਂਕੀ 'ਚ ਬਣਾਈ ਗਈ ਪਾਰਕ 'ਚ ਲੋਕਾਂ ਦੇ ਬੈਠਣ ਲਈ ਕੁਰਸੀਆਂ ਲਗਾਉਣ 'ਤੇ ਸਮਾਜਸੇਵਕ ਜਗਪ੍ਰਮਪ੍ਰੀਤ ਸਿੰਘ ਕਾਹਲੋਂ ਪੰਮ ਭਾਜੀ ਵਲੋਂ ਸਰਪੰਚ ਪਲਵਿੰਦਰ ਸਿੰਘ ਮੱਲ੍ਹੀ ਸਮੇਤ ਪੰਚਾਇਤ ਦਾ ਧੰਨਵਾਦ ਕੀਤਾ ਗਿਆ | ਇਸ ਦੌਰਾਨ ਸਮਾਗਮ ਕੀਤਾ ਗਿਆ, ਜਿਸ 'ਚ ਸਰਪੰਚ ਪਲਵਿੰਦਰ ਸਿੰਘ ਮੱਲ੍ਹੀ, ਸਮਾਜਸੇਵਕ ਮਨਦੀਪ ਸਿੰਘ ਬੁਲਾਰੀਆ, ਠੇਕੇਦਾਰ ਹਰਜਿੰਦਰ ਸਿੰਘ, ਸਾ. ਪੰਚ ਦਲਜੀਤ ਸਿੰਘ ਸੱਭਰਵਾਲ ਸਮੇਤ ਹੋਰ ਮੁਹਤਬਰ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਟੈਂਕੀ ਵਾਲੀ ਪਾਰਕ ਵਿਖੇ ਪਹੁੰਚਣ 'ਤੇ ਪੰਮ ਭਾਜੀ ਵਲੋਂ ਪੰਚਾਇਤ ਦਾ ਸਵਾਗਤ ਕੀਤਾ ਗਿਆ ਅਤੇ ਹੋਰ ਹੋਣ ਵਾਲੇ ਵਿਕਾਸੀ ਕਾਰਜਾਂ ਬਾਰੇ ਵੀ ਗ੍ਰਾਮ ਪੰਚਾਇਤ ਦੇ ਧਿਆਨ 'ਚ ਲਿਆਂਦਾ ਗਿਆ | ਪੰਮ ਭਾਜੀ ਨੇ ਦੱਸਿਆ ਕਿ ਉਨ੍ਹਾਂ ਵਲੋਂ ਪਾਣੀ ਵਾਲੀ ਟੈਂਕੀ ਨੂੰ ਪਾਰਕ ਦਾ ਰੂਪ ਦਿੱਤਾ ਗਿਆ ਅਤੇ ਸਜਾਵਟ ਲਈ ਵੱਖ-ਵੱਖ ਤਰ੍ਹਾਂ ਦੇ ਫੁੱਲ, ਸੀ.ਸੀ.ਟੀ.ਵੀ. ਕੈਮਰੇ, ਆਰਜ਼ੀ ਚਾਰਦੀਵਾਰੀ ਸਮੇਤ ਪੀਣ ਵਾਲੇ ਠੰਢੇ ਪਾਣੀ ਲਈ ਕੂਲਰ ਲਗਾਇਆ ਗਿਆ ਅਤੇ ਕੁਰਸੀਆਂ ਵੀ ਲਗਾਈਆਂ ਗਈਆਂ ਸਨ, ਜਦਕਿ ਹੁਣ ਪੰਚਾਇਤ ਵਲੋਂ ਉਨ੍ਹਾਂ ਦੀ ਮੰਗ 'ਤੇ ਸੀਮੈਂਟ ਵਾਲੀਆਂ ਕੁਰਸੀਆਂ ਲਗਾਈਆਂ ਹਨ, ਜਿਸ ਨਾਲ ਇਥੇ ਸੈਰ ਕਰਨ ਆਉਣ ਵਾਲੇ ਲੋਕਾਂ ਨੂੰ ਰਾਹਤ ਮਿਲੇਗੀ | ਸਰਪੰਚ ਪਲਵਿੰਦਰ ਸਿੰਘ ਮੱਲ੍ਹੀ ਨੇ ਦੱਸਿਆ ਕਿ ਪਾਰਕ ਅਤੇ ਟੈਂਕੀ ਦੀਆਂ ਜਰੂਰਤਾਂ ਨੂੰ ਜਲਦ ਪੂਰਾ ਕਰਨ ਲਈ ਪੈਰਵਾਈ ਕੀਤੀ ਜਾਵੇਗੀ | ਇਸ ਮੌਕੇ ਜਥੇ. ਬਚਿੱਤਰ ਸਿੰਘ ਕਾਹਲੋਂ, ਬਲਜਿੰਦਰ ਸਿੰਘ ਕਾਹਲੋਂ, ਸੂਬਾ ਸਿੰਘ, ਨਰਿੰਦਰ ਸਿੰਘ, ਚਰਨਜੀਤ ਸਿੰਘ, ਅਮਰਜੀਤ ਕੌਰ, ਦਿਲਮਹਿਕਪ੍ਰਤੀ ਕੌਰ, ਮਨਜੀਤ ਸਿੰਘ ਸਮੇਤ ਹੋਰ ਮੁਹਤਬਰ ਵੀ ਹਾਜ਼ਰ ਰਹੇ |

ਪਿਛਲੀ ਖ਼ਬਰ ਆਗਿਆਵੰਤੀ ਮਰਵਾਹਾ ਸਕੂਲ ਦੀ 12ਵੀਂ ਜਮਾਤ ਦਾ ਨਤੀਜਾ 100 ਫੀਸਦੀ ਰਿਹਾ ਅਗਲੀ ਖ਼ਬਰ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਲਈ ਸੰਗਤਾਂ ਵਲੋਂ ਅੰਤਰਰਾਸ਼ਟਰੀ ਸਰਹੱਦ 'ਤੇ ਅਰਦਾਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।