04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਵੇਦ ਕੌਰ ਆਰਿਆ ਗਰਲਜ਼ ਸਕੂਲ ਕਾਦੀਆਂ ਦੀ ਬਾਰਵੀਂ ਦਾ ਨਤੀਜਾ ਸ਼ਾਨਦਾਰ

ਅਜੀਤ ਡੈਸਕ 16-05-2026
ਬਟਾਲਾ, 15 ਮਈ (ਸਤਿੰਦਰ ਸਿੰਘ)-ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਵਲੋਂ ਐਲਾਨੇ ਗਏ ਬਾਰਵੀਂ ਦੇ ਨਤੀਜੇ ਵਿਚ ਵੇਦ ਕੌਰ ਆਰਿਆ ਗਲਰਜ਼ ਸੀਨੀ. ਸੈਕੰ. ਸਕੂਲ ਕਾਦੀਆਂ ਦਾ ਨਤੀਜਾ ਸ਼ਤ ਪ੍ਰਤੀਸ਼ਤ ਰਿਹਾ | ਸਕੂਲ ਪਿ੍ੰ. ਸ੍ਰੀਮਤੀ ਮਮਤਾ ਡੋਗਰਾ ਨੇ ਦੱਸਿਆ ਕਿ ਸਾਇੰਸ ਗਰੁੱਪ ਦੀ ਕੰਵਲਜੀਤ ਨੇ 95 ਫੀਸਦੀ ਅੰਕਾਂ ਨਾਲ ਪਹਿਲਾ, ਦਰਸ਼ਨਾ ਨੇ 94 ਫੀਸਦੀ ਅੰਕਾਂ ਨਾਲ ਦੂਸਰਾ, ਅੰਜਲੀ ਨੇ 92.2 ਅੰਕਾਂ ਨਾਲ ਤੀਸਰਾ, ਕਾਮਰਸ ਗਰੁੱਪ ਵਿਚ ਅੰਜਲੀ ਕੁਮਾਰੀ ਨੇ 87.6 ਫੀਸਦੀ ਅੰਕਾਂ ਨਾਲ ਪਹਿਲਾ, ਮਨਮੀਤ ਭਾਟੀਆ ਨੇ 85.6 ਫੀਸਦੀ ਅੰਕਾਂ ਨਾਲ ਦੂਸਰਾ ਤੇ ਪ੍ਰਭਾਦੀਪ ਨੇ 85.4 ਫੀਸਦੀ ਅੰਕਾ ਨਾਲ ਤੀਸਰਾ, ਆਰਟਸ ਗਰੁੱਪ ਵਿਚ ਸਰਤਾਜ ਸਿੰਘ ਨੇ 83.5 ਫੀਸਦੀ ਅੰਕ ਲੈ ਕੇ ਪਹਿਲਾ, ਸੁਨੇਹਾ ਨੇ 82.4 ਫੀਸਦੀ ਅੰਕਾਂ ਨਾਲ ਦੂਸਰਾ ਤੇ ਪਿ੍ੰਸ ਨੇ 82 ਫੀਸਦੀ ਅੰਕਾਂ ਨਾਲ ਤੀਸਰਾ ਸਥਾਨ ਹਾਸਿਲ ਕੀਤਾ ਹੈ | ਪਿ੍ੰ. ਮਮਤਾ ਡੋਗਰਾ ਨੇ ਦੱਸਿਆ ਕਿ ਤਿੰਨਾਂ ਗਰੁੱਪਾਂ ਵਿਚ ਸਾਰੇ ਵਿਦਿਆਰਥੀਆਂ ਨੇ 70 ਫ਼ੀਸਦੀ ਤੋਂ ਵੱਧ ਅੰਕ ਹਾਸਿਲ ਕੀਤੇ ਹਨ | ਸਕੂਲ ਚੇਅਰਮੈੈਨ ਅਜੈ ਗੋਸਵਾਮੀ ਤੇ ਮੈਨੇਜਰ ਡਾ. ਅੰਜਨਾ ਗੁਪਤਾ ਨੇ ਸਕੂਲ ਦੇ ਇਸ ਨਤੀਜੇ ਦਾ ਸਿਹਰਾ ਅਧਿਆਪਕ ਸਟਾਫ ਤੇ ਵਿਦਿਆਰਥੀਆਂ ਦੀ ਮਿਹਨਤ ਨੂੰ ਦਿੰਦਿਆਂ ਉਨਾਂ ਨੂੰ ਵਧਾਈ ਵੀ ਦਿੱਤੀ |
ਪਿਛਲੀ ਖ਼ਬਰ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦਾ 10ਵੀਂ ਦੇ ਨਤੀਜਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਾਬਲੇ-ਤਾਰੀਫ਼ : ਡੀ.ਈ.ਓ. ਪਰਮਜੀਤ... ਅਗਲੀ ਖ਼ਬਰ ਆਗਿਆਵੰਤੀ ਮਰਵਾਹਾ ਸਕੂਲ ਦੀ 12ਵੀਂ ਜਮਾਤ ਦਾ ਨਤੀਜਾ 100 ਫੀਸਦੀ ਰਿਹਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।