04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਐਸ.ਡੀ ਕਾਲਜੀਏਟ ਦੀਆਂ ਹੋਣਹਾਰ ਵਿਦਿਆਰਥਣਾਂ ਦਾ 12ਵੀਂ ਦੇ ਨਤੀਜੇ 'ਚ ਸ਼ਾਨਦਾਰ ਪ੍ਰਦਰਸ਼ਨ

ਅਜੀਤ ਡੈਸਕ 16-05-2026
ਗੁਰਦਾਸਪੁਰ, 15 ਮਈ (ਪੰਕਜ ਸ਼ਰਮਾ)-ਪੰਡਿਤ ਮੋਹਨ ਲਾਲ ਐਸ.ਡੀ.ਕਾਲਜੀਏਟ ਸਕੂਲ ਫ਼ਾਰ ਵੁਮੈਨ ਨੇ ਇਕ ਵਾਰ ਫਿਰ ਅਕਾਦਮਿਕ ਖੇਤਰ 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਬਾਰ੍ਹਵੀਂ ਸਾਇੰਸ, ਕਾਮਰਸ ਤੇ ਹਿਊਮੇਨਟੀਜ਼ ਸਟਰੀਮ ਦਾ ਨਤੀਜਾ 100 ਫ਼ੀਸਦੀ ਹਾਸਲ ਕੀਤਾ | ਕਾਲਜ ਪਿ੍ੰਸੀਪਲ ਡਾ: ਨੀਰੂ ਸ਼ਰਮਾ ਨੇ ਦੱਸਿਆ ਕਿ ਸਾਇੰਸ ਸਟ੍ਰੀਮ 'ਚੋਂ ਕੁਮਾਰੀ ਸਿਮਰਨ ਨੇ 95.4 ਫ਼ੀਸਦੀ ਨਾਲ ਪਹਿਲਾ, ਪਲਕ ਅਗਰਵਾਲ ਨੇ 93.8 ਫ਼ੀਸਦੀ ਨਾਲ ਦੂਸਰਾ ਤੇ ਰਾਘਵੀ ਸ਼ਰਮਾ ਨੇ 93 ਫ਼ੀਸਦੀ ਨਾਲ ਤੀਸਰਾ ਸਥਾਨ ਪ੍ਰਾਪਤ ਕੀਤਾ | ਹਿਊਮੇਨਟੀਜ਼ ਸਟਰੀਮ 'ਚੋਂ ਕੁਮਾਰੀ ਸਮਿ੍ਤੀ ਸ਼ਰਮਾ ਨੇ 93.80 ਫ਼ੀਸਦੀ ਨਾਲ ਪਹਿਲਾ, ਜਸ਼ਨਦੀਪ ਕੌਰ ਨੇ 93.20 ਫ਼ੀਸਦੀ ਨਾਲ ਦੂਸਰਾ ਤੇ ਗੁਰਲੀਨ ਕੌਰ ਨੇ 90.40 ਫ਼ੀਸਦੀ ਨਾਲ ਤੀਸਰਾ ਸਥਾਨ ਹਾਸਲ ਕੀਤਾ | ਇਸੇ ਤਰ੍ਹਾਂ ਕਾਮਰਸ ਸਟਰੀਮ 'ਚੋਂ ਕੁਮਾਰੀ ਪ੍ਰਭਜੋਤ ਕੌਰ ਨੇ 91.6 ਫ਼ੀਸਦੀ ਨਾਲ ਪਹਿਲਾ, ਅਨੰਨਿਆ ਨੇ 90.4 ਫ਼ੀਸਦੀ ਨਾਲ ਦੂਸਰਾ ਅਤੇ ਪਲਕਪ੍ਰੀਤ ਕੌਰ ਨੇ 90 ਫ਼ੀਸਦੀ ਨਾਲ ਤੀਸਰਾ ਸਥਾਨ ਹਾਸਲ ਕੀਤਾ | ਪਿ੍ੰਸੀਪਲ ਡਾ: ਨੀਰੂ ਸ਼ਰਮਾ ਨੇ ਕਿਹਾ ਕਿ ਕਾਲਜ ਹਮੇਸ਼ਾ ਵਿਦਿਆਰਥਣਾਂ ਦੇ ਸਰਵਪੱਖੀ ਵਿਕਾਸ ਲਈ ਪ੍ਰਤੀਬੱਧ ਹੈ ਤੇ ਇਹ ਨਤੀਜੇ ਉਸ ਦੀ ਗਵਾਹੀ ਹਨ | ਉਨ੍ਹਾਂ ਕਿਹਾ ਕਿ ਇਹ ਵਿਦਿਆਰਥਣਾਂ ਦੀ ਮਿਹਨਤ, ਅਧਿਆਪਕਾਂ ਦੀ ਨਿਰੰਤਰ ਰਹਿਨੁਮਾਈ ਤੇ ਮਾਪਿਆਂ ਦੇ ਸਹਿਯੋਗ ਦਾ ਨਤੀਜਾ ਹੈ ਤੇ ਉਹ ਆਸ ਕਰਦੇ ਹਨ ਕਿ ਹੋਣਹਾਰ ਵਿਦਿਆਰਥਣਾਂ ਭਵਿੱਖ 'ਚ ਵੀ ਸਫਲਤਾਵਾਂ ਦੇ ਨਵੇਂ ਕੀਰਤੀਮਾਨ ਸਥਾਪਿਤ ਕਰਨਗੀਆਂ | ਕਾਲਜ ਪ੍ਰਧਾਨ ਵਿਸ਼ਾਲੀ ਸ਼ਰਮਾ, ਜਨਰਲ ਸਕੱਤਰ ਡਾ: ਪੀ ਕੇ ਬਜਾਜ ਨੇ ਵੀ ਵਿਦਿਆਰਥਣਾਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ |
ਪਿਛਲੀ ਖ਼ਬਰ ਐਫ.ਸੀ. ਵਰਮਾ ਆਦਰਸ਼ ਸਕੂਲ ਦੀ 12ਵੀਂ ਜਮਾਤ ਦਾ ਨਤੀਜਾ 100 ਫ਼ੀਸਦੀ ਰਿਹਾ ਅਗਲੀ ਖ਼ਬਰ ਬਾਬਾ ਸ੍ਰੀ ਚੰਦ ਸੀਨੀ.ਸੈਕੰ.ਸਕੂਲ ਗਾਹਲੜੀ ਦਾ 12ਵੀਂ ਦਾ ਨਤੀਜਾ ਸ਼ਾਨਦਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।