04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਐਫ.ਸੀ. ਵਰਮਾ ਆਦਰਸ਼ ਸਕੂਲ ਦੀ 12ਵੀਂ ਜਮਾਤ ਦਾ ਨਤੀਜਾ 100 ਫ਼ੀਸਦੀ ਰਿਹਾ

ਅਜੀਤ ਡੈਸਕ 16-05-2026
ਬਟਾਲਾ, 15 ਮਈ (ਸਤਿੰਦਰ ਸਿੰਘ)-ਐੱਫ.ਸੀ. ਵਰਮਾ ਆਦਰਸ਼ ਸੀ.ਐੱਸ. ਸਕੂਲ ਭੰਡਾਰੀ ਗੇਟ ਬਟਾਲਾ ਦੇ ਮੈਨੇਜਿੰਗ ਡਾਇਰੈਕਟਰ ਸ਼ਸ਼ੀ ਭੂਸ਼ਣ ਵਰਮਾ ਨੇ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਨਤੀਜੇ 'ਚ ਵਿਦਿਆਰਥੀਆਂ ਨੇ 12ਵੀਂ ਜਮਾਤ ਦੇ ਕਾਮਰਸ ਤੇ ਆਰਟਸ ਗਰੁੱਪਾਂ 'ਚ 100 ਫ਼ੀਸਦੀ ਨਤੀਜੇ ਪ੍ਰਾਪਤ ਕੀਤੇ ਹਨ | ਸਕੂਲ ਪ੍ਰਬੰਧਨ ਨੇ ਮਠਿਆਈਆਂ ਤੇ ਹਾਰ ਨਾਲ ਜੇਤੂਆਂ ਦਾ ਸਵਾਗਤ ਕੀਤਾ | ਬਾਣੀ ਨੇ 86 ਫ਼ੀਸਦੀ ਅੰਕਾਂ ਨਾਲ ਪਹਿਲਾ, ਆਰਿਫ਼ ਨੇ 85 ਫ਼ੀਸਦੀ ਅੰਕਾਂ ਨਾਲ ਦੂਜਾ ਤੇ ਹਰਮਨਦੀਪ ਕੌਰ ਨੇ 83 ਫ਼ੀਸਦੀ ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ | ਮਾਨਸੀ ਤੇ ਮਨਪ੍ਰੀਤ ਕੌਰ 81 ਫ਼ੀਸਦੀ ਅੰਕਾਂ ਨਾਲ ਚੌਥੇ ਤੇ ਜਸਕਰਨਪ੍ਰੀਤ ਤੇ ਅਰਸ਼ਪ੍ਰੀਤ 79 ਫ਼ੀਸਦੀ ਅੰਕਾਂ ਨਾਲ 5ਵੇਂ ਸਥਾਨ 'ਤੇ ਰਹੀਆਂ | ਆਰਟਸ ਗਰੁੱਪ ਵਿਚ, ਹਾਰਦਿਕ ਤੇ ਵਿਸ਼ਾਲ ਨੇ 78 ਫ਼ੀਸਦੀ ਅੰਕਾਂ ਨਾਲ ਪਹਿਲਾ, ਹਿਮਾਨੀ ਨੇ 75 ਫ਼ੀਸਦੀ ਅੰਕਾਂ ਨਾਲ ਦੂਜਾ, ਕਿ੍ਸ਼ਨਾ ਅਗਰਵਾਲ ਨੇ 74 ਫ਼ੀਸਦੀ ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ ਤੇ ਅਭਿਨਵ ਸ਼ਰਮਾ ਨੇ 73 ਫ਼ੀਸਦੀ ਅੰਕਾਂ ਨਾਲ ਚੌਥਾ ਸਥਾਨ ਪ੍ਰਾਪਤ ਕੀਤਾ | ਸਕੂਲ ਪਿ੍ੰਸੀਪਲ ਅਨੂ ਵਰਮਾ, ਡਾਇਰੈਕਟਰ ਗੌਰਵ ਵਰਮਾ, ਕਾਰਜਕਾਰੀ ਮੈਂਬਰ ਸੌਰਵ ਵਰਮਾ, ਮੁੱਖ ਅਧਿਆਪਕਾ ਪੂਨਮ, ਕੈਸ਼ੀਅਰ ਦਵਿੰਦਰ, ਐਲ.ਪੀ.ਯੂ. ਇੰਚਾਰਜ ਦੀਪਕ ਮਹਿਤਾ, ਸ਼ੇਖਰ, ਰਜਨੀ, ਕਰਿਤਮਾ, ਨੀਤੂ, ਵਰਸ਼ਾ, ਹਰਜੋਤ, ਚੰਦਰਵਤੀ, ਰਣਜੋਤ, ਸੁਨੀਤਾ, ਮਨਦੀਪ, ਰੇਣੂ, ਕਾਂਤਾ, ਗੀਤਾ, ਸੋਨੀਆ, ਦਿਵਿਆ, ਪ੍ਰਭਜੋਤ ਤੇ ਅਲੀਸ਼ਾ ਨੇ ਇਨ੍ਹਾਂ ਬੱਚਿਆਂ ਨੂੰ ਉਨ੍ਹਾਂ ਦੀ ਸਫ਼ਲਤਾ 'ਤੇ ਵਧਾਈ ਦਿੱਤੀ |
ਪਿਛਲੀ ਖ਼ਬਰ ਖਾਲਸਾ ਕਾਲਜ ਗੁਰਦਾਸਨੰਗਲ ਦੀ ਬਾਰ੍ਹਵੀਂ ਜਮਾਤ ਦਾ ਨਤੀਜਾ ਰਿਹਾ ਸਾਨਦਾਰ ਅਗਲੀ ਖ਼ਬਰ ਐਸ.ਡੀ ਕਾਲਜੀਏਟ ਦੀਆਂ ਹੋਣਹਾਰ ਵਿਦਿਆਰਥਣਾਂ ਦਾ 12ਵੀਂ ਦੇ ਨਤੀਜੇ 'ਚ ਸ਼ਾਨਦਾਰ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।