ਕਲਾਨੌਰ, 15 ਮਈ (ਪੁਰੇਵਾਲ)-ਸਥਾਨਕ ਸਾਹਿਬਜਾਦਾ ਜ਼ੋਰਾਵਰ ਸਿੰਘ ਫਤਿਹ ਸਿੰਘ ਪਬਲਿਕ ਸੀ.ਸੈਕੰ. ਸਕੂਲ ਦੇ ਚੇਅਰਮੈਨ ਅਜੀਤ ਸਿੰਘ ਮੱਲ੍ਹੀ, ਸੁੱਖਜੀਤ ਕੌਰ ਮੱਲ੍ਹੀ, ਅਮਰਿੰਦਰ ਸਿੰਘ ਮੱਲ੍ਹੀ, ਪਿ੍ੰਸੀਪਲ ਡਾ. ਸ਼ਰਨਪ੍ਰੀਤ ਸਿੰਘ ਕਾਹਲੋਂ ਅਤੇ ਸਮੂਹ ਸਟਾਫ਼ ਦੀ ਯੋਗ ਅਗਵਾਈ ਹੇਠ ਸਕੂਲ ਦੇ 12ਵੀਂ ਜਮਾਤ ਦੇ ਬੱਚਿਆਂ ਵਲੋਂ ਨਤੀਜਿਆਂ 'ਚ ਮੱਲ੍ਹਾਂ ਮਾਰੀਆਂ ਹਨ | ਬੀਤੇ ਦਿਨ ਸੀ.ਬੀ.ਐੱਸ.ਈ. ਦੇ ਆਏ 12ਵੀਂ ਦੇ ਨਤੀਜਿਆਂ ਸਬੰਧੀ ਪਿ੍ੰਸੀਪਲ ਡਾ. ਸ਼ਰਨਪ੍ਰੀਤ ਸਿੰਘ ਕਾਹਲੋਂ ਨੇ ਦੱਸਿਆ ਕਿ ਸਾਇੰਸ ਵਿਸ਼ੇ 'ਚੋਂ ਹਰਮਨਪ੍ਰੀਤ ਕੌਰ ਵਲੋਂ 92 ਫ਼ੀਸਦੀ ਅੰਕ ਲੈ ਕੇ ਪਹਿਲਾ, ਨੂਰਦੀਪ ਕੌਰ ਤੇ ਨਵਨੀਤ ਕੌਰ ਵਲੋਂ 81 ਫ਼ੀਸਦੀ ਅੰਕ ਲੈ ਕੇ ਦੂਸਰਾ, ਸੁਖਮਨਦੀਪ ਕੌਰ ਵਲੋਂ 80 ਫ਼ੀਸਦੀ ਅੰਕ ਲੈ ਕੇ ਤੀਸਰਾ, ਕਾਮਰਸ ਵਿਸ਼ੇ 'ਚੋਂ ਸਹਿਜਪ੍ਰੀਤ ਕੌਰ ਵਲੋਂ 95 ਫ਼ੀਸਦੀ ਅੰਕ ਲੈ ਕੇ ਪਹਿਲਾ, ਮਨਜੋਤ ਕੌਰ ਵਲੋਂ 90 ਫ਼ੀਸਦੀ ਅੰਕ ਲੈ ਕੇ ਦੂਸਰਾ ਤੇ ਅੰਸ਼ ਤੁਲੀ ਵਲੋਂ 89 ਫ਼ੀਸਦੀ ਅੰਕ ਲੈ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ | ਡਾ. ਕਾਹਲੋਂ ਨੇ ਦੱਸਿਆ ਕਿ ਇਸੇ ਤਰ੍ਹਾਂ ਹਰਮਨਪ੍ਰੀਤ ਕੌਰ ਵਲੋਂ 85 ਫ਼ੀਸਦੀ, ਸੰਚਿਤਾ ਵਲੋਂ 84 ਫ਼ੀਸਦੀ, ਜੋਬਨਪ੍ਰੀਤ ਕੌਰ ਵਲੋਂ 84 ਫ਼ੀਸਦੀ, ਹਰਮੀਤ ਕੌਰ ਵਲੋਂ 83 ਫ਼ੀਸਦੀ ਤੇ ਸਿਮਰਨਜੀਤ ਕੌਰ ਵਲੋਂ 82 ਫ਼ੀਸਦੀ ਅੰਕ ਲੈ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ | ਪਿ੍ੰਸੀਪਲ ਡਾ. ਸ਼ਰਨਪ੍ਰੀਤ ਸਿੰਘ ਕਾਹਲੋਂ ਨੇ ਮੋਹਰੀ ਰਹਿਣ ਵਾਲੇ ਬੱਚਿਆਂ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਨਤੀਜਿਆਂ ਦੀ ਸਫ਼ਲਤਾ ਦਾ ਸਿਹਰਾ ਬੱਚਿਆਂ ਨੂੰ ਪੜ੍ਹਾਉਣ ਵਾਲੇ ਅਧਿਆਪਕਾਂ ਤੇ ਮਿਹਨਤੀ ਬੱਚਿਆਂ ਨੂੰ ਜਾਂਦਾ ਹੈ | ਪ੍ਰਬੰਧਕ ਕਮੇਟੀ ਚੇਅਰਮੈਨ ਅਜੀਤ ਸਿੰਘ ਮੱਲ੍ਹੀ ਨੇ ਸਕੂਲ ਪਿ੍ੰਸੀਪਲ ਡਾ. ਸ਼ਰਨਪ੍ਰੀਤ ਸਿੰਘ ਕਾਹਲੋਂ ਅਤੇ ਜਮਾਤਾਂ ਦੇ ਸਬੰਧਤ ਅਧਿਆਪਕਾਂ ਦੀ ਹੌਂਸਲਾ ਅਫ਼ਜਾਈ ਕੀਤੀ |