03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਪੀ.ਐਮ. ਸ੍ਰੀ ਸ.ਸ.ਸ. ਸਕੂਲ ਹਰਪੁਰਾ ਧੰਦੋਈ ਦਾ ਨਤੀਜਾ 100 ਫ਼ੀਸਦੀ ਸ਼ਾਨਦਾਰ ਰਿਹਾ <br/>

ਅਜੀਤ ਡੈਸਕ 16-05-2026
ਊਧਨਵਾਲ, 15 ਮਈ (ਪਰਗਟ ਸਿੰਘ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ 8ਵੀਂ, 10ਵੀਂ ਤੇ 12ਵੀਂ ਦੇ ਨਤੀਜਿਆਂ ਵਿਚੋਂ ਪੀ.ਐੱਮ. ਸ੍ਰੀ ਸ.ਸ.ਸ. ਸਕੂਲ ਹਰਪੁਰਾ ਧੰਦੋਈ ਦਾ ਨਤੀਜਾ 100 ਫ਼ੀਸਦੀ ਸ਼ਾਨਦਾਰ ਰਿਹਾ | 12ਵੀਂ ਜਮਾਤ ਦੀ ਨਵਜੋਤ ਕੌਰ 96.4 ਫ਼ੀਸਦੀ, ਹਰਲੀਨ ਕੌਰ 93.4 ਫ਼ੀਸਦੀ ਤੇ ਪਲਕਪ੍ਰੀਤ ਸਿੰਘ 92 ਫ਼ੀਸਦੀ ਅੰਕ ਹਾਸਲ ਕੀਤੇ | 12ਵੀਂ ਹਿਊਮੈਨਟੀਜ ਗਰੁੱਪ ਦੇ ਵਿਦਿਆਰਥੀ ਅਰਮਾਨ ਸਿੰਘ 92. ਫ਼ੀਸਦੀ ਅੰਕਾਂ ਨਾਲ ਪਹਿਲਾ, ਪਲਕਪ੍ਰੀਤ ਕੌਰ 83.8 ਫ਼ੀਸਦੀ ਅੰਕਾਂ ਨਾਲ ਦੂਜਾ ਤੇ ਮਹਿਕਪ੍ਰੀਤ ਕੌਰ ਨੇ 82.8 ਫ਼ੀਸਦੀ ਅੰਕਾਂ ਨਾਲ ਤੀਸਰਾ ਸਥਾਨ ਹਾਸਿਲ ਕੀਤਾ | 10ਵੀਂ ਜਮਾਤ ਦੀ ਰਾਜਨਦੀਪ ਕੌਰ ਨੇ 93.2 ਫ਼ੀਸਦੀ, ਰਮਨਦੀਪ ਸਿੰਘ 90.3 ਫ਼ੀਸਦੀ ਤੇ ਜਸਮੀਤ ਕੌਰ 88.6 ਫ਼ੀਸਦੀ ਅੰਕ ਪ੍ਰਾਪਤ ਕੀਤੇ | 8ਵੀਂ ਜਮਾਤ ਦੇ ਵਿਦਿਆਰਥੀ ਕਿਰਨਦੀਪ ਕੌਰ 96 ਫ਼ੀਸਦੀ, ਪ੍ਰਭਜੋਤ ਸਿੰਘ 95.5 ਫ਼ੀਸਦੀ ਅਤੇ ਹਰਪ੍ਰੀਤ ਕੌਰ 95.3 ਫ਼ੀਸਦੀ ਅੰਕ ਪ੍ਰਾਪਤ ਕਰ ਕੇ ਸਕੂਲ ਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ | ਇਨ੍ਹਾਂ ਸਮੂਹ ਵਿਦਿਆਰਥੀਆਂ ਨੂੰ ਪਿ੍ੰਸੀਪਲ ਪ੍ਰਭਜੋਤ ਸਿੰਘ ਘੁੰਮਣ ਤੇ ਸਮੂਹ ਅਧਿਆਪਕਾ ਨੇ ਸਵੇਰ ਦੀ ਸਭਾ ਵਿਚ ਹਾਰ ਪਾ ਕੇ ਸਨਮਾਨਿਤ ਕੀਤਾ ਤੇ ਹੋਰ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਗਿਆ | ਇਸ ਮੌਕੇ ਸਤਨਾਮ ਸਿੰਘ, ਪ੍ਰੇਮ ਪਾਲ ਸਿੰਘ, ਅਸ਼ੋਕ ਕੁਮਾਰ, ਸਰਬਜੀਤ ਸਿੰਘ, ਸੁਰਿੰਦਰ ਸਿੰਘ, ਗਗਨਦੀਪ ਸਿੰਘ ਮੱਲ੍ਹੀ, ਯਾਦਵਿੰਦਰ ਸਿੰਘ, ਰੁਪਿੰਦਰ ਕੌਰ, ਪਰਵਿੰਦਰ ਕੌਰ, ਗੁਰਸ਼ਰਨ ਕੌਰ, ਸ਼ਰਨਜੀਤ ਕੌਰ, ਮੈਡਮ ਭਾਵਨਾ, ਨਿਰਮਲਜੀਤ ਕੌਰ, ਸੁਰਿੰਦਰ ਕੌਰ, ਮੇਜ਼ਰ ਸਿੰਘ, ਵਿਕਰਮਜੀਤ ਸਿੰਘ, ਕਰਮਜੀਤ ਸਿੰਘ, ਬਲਜਿੰਦਰ ਸਿੰਘ, ਨਵਦੀਪ ਸਿੰਘ, ਮਨਦੀਪ ਕੌਰ, ਰਜਨੀ ਦੇਵੀ, ਮਨਜਿੰਦਰ ਕੌਰ, ਸੁਰਜੀਤ ਕੌਰ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਬਾਬਾ ਨਾਮਦੇਵ ਸਰਕਾਰੀ ਕੰਨਿਆ ਸਕੂਲ ਘੁਮਾਣ ਦੀ 12ਵੀਂ ਦਾ ਨਤੀਜਾ 100 ਫ਼ੀਸਦੀ <br/> ਅਗਲੀ ਖ਼ਬਰ ਸੀ.ਬੀ.ਐਸ.ਈ. 12ਵੀਂ ਦੇ ਨਤੀਜਿਆਂ 'ਚੋਂ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਸਕੂਲ ਕਲਾਨੌਰ ਦੇ ਬੱਚੇ ਮੋਹਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।