ਘੁਮਾਣ, 15 ਮਈ (ਬੰਮਰਾਹ)-ਬਾਬਾ ਨਾਮਦੇਵ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਘੁਮਾਣ ਦੇ ਪਿ੍ੰਸੀਪਲ ਨਿਰਮਲਜੀਤ ਸਿੰਘ ਨੇ ਦੱਸਿਆ ਕਿ 12ਵੀਂ ਜਮਾਤ ਦਾ ਨਤੀਜਾ 100 ਫ਼ੀਸਦੀ ਰਿਹਾ | ਵਿਦਿਆਰਥਣ ਸੋਨਮ ਨੇ 95 ਫ਼ੀਸਦੀ ਅੰਕ ਨਾਲ ਪਹਿਲਾ ਸਥਾਨ ਪ੍ਰਾਪਤ ਕਰ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ | ਇਸੇ ਤਰ੍ਹਾਂ ਖੁਸ਼ਪ੍ਰੀਤ ਕੌਰ ਨੇ 93 ਫ਼ੀਸਦੀ ਅੰਕਾਂ ਨਾਲ ਦੂਸਰਾ, ਨਵਨੀਤ ਕੌਰ ਤੇ ਅਰਸ਼ਪ੍ਰੀਤ ਕੌਰ ਨੇ 91 ਫ਼ੀਸਦੀ ਹਾਸਿਲ ਕਰਕੇ ਤੀਸਰਾ ਸਥਾਨ ਪ੍ਰਾਪਤ ਕੀਤਾ | ਪਿ੍ੰਸੀਪਲ ਨੇ ਦੱਸਿਆ ਕਿ ਸਕੂਲ ਦੇ ਬਾਕੀ ਵਿਦਿਆਰਥੀਆਂ ਨੇ ਵੀ ਬਹੁਤ ਵਧੀਆ ਅੰਕ ਪ੍ਰਾਪਤ ਕੀਤੇ ਹਨ | ਪਿ੍ੰਸੀਪਲ ਨਿਰਮਲਜੀਤ ਸਿੰਘ ਅਤੇ ਸਮੂਹ ਸਟਾਫ਼ ਵਲੋਂ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ | ਇਸ ਮੌਕੇ ਸਕੂਲ ਸਟਾਫ਼ ਮੈਂਬਰ ਪਰਮਿੰਦਰ ਸਿੰਘ, ਭੀਮ ਸਿੰਘ, ਮਨਜੀਤ ਕੌਰ ਭਿੰਡਰ, ਮਨਜੀਤ ਕੌਰ ਪੱਡਾ, ਰਣਜੋਧ ਸਿੰਘ, ਪ੍ਰਭਜੋਤ ਕੌਰ, ਰਜਿੰਦਰ ਸਿੰਘ, ਮਨਜੀਤ ਸਿੰਘ, ਸੰਦੀਪ ਸਿੰਘ, ਨਰੇਸ਼ ਸ਼ਰਮਾ, ਮਨਦੀਪ ਸਿੰਘ, ਪਲਵਿੰਦਰ ਕੌਰ, ਪਰਮਿੰਦਰਪਾਲ ਕੌਰ, ਅਨੁਪਮ ਕੌਰ, ਅਮਰਜੀਤ ਕੌਰ, ਕਮਲਪ੍ਰੀਤ ਕੌਰ, ਸੁਪਰੀਤ ਕੌਰ, ਨਵਦੀਪ ਕੌਰ, ਕੁਲਵਿੰਦਰ ਕੌਰ, ਗੁਰਪਿੰਦਰ ਕੌਰ, ਪੂਨਮਪ੍ਰੀਤ ਕੌਰ, ਪੱਲਵੀ ਸ਼ਰਮਾ, ਸੰਤੋਸ਼ ਰਾਣੀ ਆਦਿ ਹਾਜ਼ਰ ਸਨ |