03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਸੁਖਜਿੰਦਰ ਮੈਮੋਰੀਅਲ ਸਕੂਲ ਬੱਬਰੀ ਦਾ 12ਵੀਂ ਜਮਾਤ ਦਾ ਨਤੀਜਾ ਸ਼ਾਨਦਾਰ

ਅਜੀਤ ਡੈਸਕ 16-05-2026
ਗੁਰਦਾਸਪੁਰ, 15 ਮਈ (ਚੱਕਰਾਜਾ)-ਸੀ.ਬੀ.ਐਸ.ਈ ਵਲੋਂ ਐਲਾਨੇ 12ਵੀਂ ਦੇ ਨਤੀਜਿਆਂ ਵਿਚੋਂ ਸੁਖਜਿੰਦਰ ਮੈਮੋਰੀਅਲ ਪਬਲਿਕ ਸਕੂਲ ਬੱਬਰੀ ਦਾ ਨਤੀਜਾ ਸ਼ਾਨਦਾਰ ਰਿਹਾ | ਪਿ੍ੰਸੀਪਲ ਜਤਿੰਦਰ ਸ਼ਰਮਾ ਨੇ ਦੱਸਿਆ ਕਿ ਰਵਨੀਤ ਕੌਰ ਨੇ 92.ਫ਼ੀਸਦੀ ਨਾਲ ਪਹਿਲਾ, ਤਨਮੇ ਮਹਾਜਨ ਨੇ 91.2 ਫ਼ੀਸਦੀ ਨਾਲ ਦੂਸਰਾ ਅਤੇ ਜੈਸਮੀਨ ਕੌਰ ਨੇ 90 ਫ਼ੀਸਦੀ ਨਾਲ ਤੀਸਰਾ ਸਥਾਨ ਹਾਸਲ ਕੀਤਾ | ਨਵਨੀਤ ਕੌਰ ਨੇ 89 ਫ਼ੀਸਦੀ, ਇਮਰਨਦੀਪ ਕੌਰ ਨੇ 87 ਫ਼ੀਸਦੀ, ਮਹਿਕਪ੍ਰੀਤ ਕੌਰ ਨੇ 86.4 ਫ਼ੀਸਦੀ, ਗੁਰਕਿਰਨ ਕੌਰ 85 ਫ਼ੀਸਦੀ, ਹਰਸ਼ਪ੍ਰੀਤ ਨੇ 83 ਫ਼ੀਸਦੀ, ਗਗਨਦੀਪ ਸਿੰਘ ਨੇ 82 ਫ਼ੀਸਦੀ, ਤਨਿਸ਼ਾ, ਰਮਨਦੀਪ ਕੌਰ, ਪਾਹੁਲਪ੍ਰੀਤ ਕੌਰ, ਸ਼ਾਜ਼ੀਆ ਨੇ 81 ਫ਼ੀਸਦੀ, ਜੈਦੀਪ ਸਿੰਘ ਨੇ 80 ਫ਼ੀਸਦੀ ਅੰਕ ਹਾਸਲ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ | ਤਨੀਸ਼ਾ ਨੇ ਅੰਗਰੇਜ਼ੀ 'ਚ 98/100, ਬਾਇਓਲੋਜੀ 'ਚ ਮਹਿਕਪ੍ਰੀਤ ਤੇ ਰਵਨੀਤ ਕੌਰ ਨੇ 95 ਅੰਕ ਹਾਸਲ ਕੀਤੇ | ਮਿਊਜ਼ਿਕ 'ਚ ਜੈਸਮੀਨ ਕੌਰ ਨੇ 95, ਨਵਨੀਤ ਕੌਰ ਤੇ ਤਨਮੇ ਮਹਾਜਨ ਨੇ ਇਕਨਾਮਿਕਸ 'ਚ 90 ਅਤੇ ਜੀਵਨ ਨੇ ਪੰਜਾਬੀ 'ਚ 99 ਅੰਕ ਪ੍ਰਾਪਤ ਕੀਤੇ | ਜਦੋਂ ਕਿ ਸਕੂਲ ਦੇ 14 ਵਿਦਿਆਰਥੀਆ ਨੇ 80 ਫ਼ੀਸਦੀ ਅੰਕ ਹਾਸਲ ਕਰਕੇ ਸਕੂਲ ਤੇ ਪਰਿਵਾਰ ਦਾ ਨਾਮ ਰੌਸ਼ਨ ਕੀਤਾ | ਪਿ੍ੰਸੀਪਲ ਜਤਿੰਦਰ ਸ਼ਰਮਾ ਤੇ ਸਟਾਫ ਨੇ ਵਿਦਿਆਰਥੀਆਂ ਦੀ ਇਸ ਕਾਮਯਾਬੀ 'ਤੇ ਖੁਸ਼ੀ ਜ਼ਾਹਿਰ ਕੀਤੀ ਅਤੇ ਉਨ੍ਹਾਂ ਦੇ ਉਜਲੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ | ਸਕੂਲ ਦੀ ਵਾਈਸ ਚੇਅਰਪਰਸਨ ਦਲਜੀਤ ਕੌਰ ਨੇ ਕਿਹਾ ਕਿ ਇਹ ਸਫਲਤਾ ਵਿਦਿਆਰਥੀਆਂ ਦੀ ਲਗਨ, ਅਧਿਆਪਕਾਂ ਦੀ ਮਿਹਨਤ ਅਤੇ ਮਾਪਿਆਂ ਦੇ ਸਹਿਯੋਗ ਦਾ ਨਤੀਜਾ ਹੈ | ਉਨ੍ਹਾਂ ਕਿਹਾ ਕਿ ਸਕੂਲ ਹਮੇਸ਼ਾ ਵਿਦਿਆਰਥੀਆਂ ਨੂੰ ਉੱਚ ਦਰਜੇ ਦੀ ਸਿੱਖਿਆ ਦੇਣ ਅਤੇ ਸਰਵਪੱਖੀ ਵਿਕਾਸ ਲਈ ਵਚਨਬੱਧ ਹੈ | ਸਕੂਲ ਦੇ ਐਮ.ਡੀ ਜੈਦੀਪ ਸਿੰਘ ਨੇ ਕਿਹਾ ਕਿ ਇਸ ਤਰ੍ਹਾਂ ਦੇ ਨਤੀਜੇ ਸਕੂਲ ਦੀ ਮਜ਼ਬੂਤ ਅਕਾਦਮਿਕ ਪ੍ਰਣਾਲੀ ਦਾ ਪ੍ਰਤੀਕ ਹਨ | ਉਨ੍ਹਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਇਸੇ ਤਰ੍ਹਾਂ ਮਿਹਨਤ ਕਰਦੇ ਰਹਿਣ ਅਤੇ ਭਵਿੱਖ ਵਿਚ ਵੀ ਨਵੇਂ ਮੁਕਾਮ ਹਾਸਲ ਕਰਨ |
ਪਿਛਲੀ ਖ਼ਬਰ ਜ਼ਿਲ੍ਹਾ ਭਾਸ਼ਾ ਅਫ਼ਸਰ ਦਫ਼ਤਰ ਤੋਂ ਪੁਸਤਕਾਂ ਪ੍ਰਾਪਤ ਕੀਤੀਆਂ ਜਾ ਸਕਦੀਆਂ-ਜ਼ਿਲ੍ਹਾ ਭਾਸ਼ਾ ਅਫ਼ਸਰ ਅਗਲੀ ਖ਼ਬਰ 'ਸਿੱਖੀ ਸੇਵਾ ਮਿਸ਼ਨ ਯੂ.ਕੇ'. ਵਲੋਂ ਅੱਖਾਂ ਦਾ ਮੁਫ਼ਤ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।