03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਏ.ਟੀ.ਐਮਾਂ 'ਚ ਕੈਸ਼ ਦੀ ਕਮੀ ਕਾਰਨ ਲੋਕ ਪ੍ਰੇਸ਼ਾਨ

ਅਜੀਤ ਡੈਸਕ 16-05-2026
ਗੁਰਦਾਸਪੁਰ, 15 ਮਈ (ਪੰਕਜ ਸ਼ਰਮਾ)-ਸ਼ਹਿਰ ਅੰਦਰ ਪਿਛਲੇ ਕਈ ਦਿਨਾਂ ਤੋਂ ਏ.ਟੀ.ਐਮਾਂ ਵਿਚ ਨਕਦੀ ਨਾ ਹੋਣ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਲੱਗੇ ਕਈ ਏ.ਟੀ.ਐਮ ਖਾਲੀ ਪਏ ਹਨ, ਜਿਸ ਕਾਰਨ ਲੋਕ ਇਕ ਏ.ਟੀ.ਐਮ ਤੋਂ ਦੂਜੇ ਏ.ਟੀ.ਐਮ ਤੱਕ ਭਟਕਣ ਲਈ ਮਜਬੂਰ ਹਨ | ਖ਼ਾਸ ਕਰਕੇ ਬਜ਼ੁਰਗਾਂ, ਦਿਹਾੜੀਦਾਰ ਮਜ਼ਦੂਰਾਂ ਤੇ ਛੋਟੇ ਵਪਾਰੀਆਂ ਨੂੰ ਕਾਫ਼ੀ ਦਿੱਕਤਾਂ ਆ ਰਹੀਆਂ ਹਨ | ਲੋਕਾਂ ਦਾ ਕਹਿਣਾ ਹੈ ਕਿ ਘਰੇਲੂ ਅਤੇ ਰੋਜ਼ਾਨਾ ਦੇ ਖ਼ਰਚੇ ਪੂਰੇ ਕਰਨ ਲਈ ਉਨ੍ਹਾਂ ਨੂੰ ਪੈਸਿਆਂ ਦੀ ਲੋੜ ਹੁੰਦੀ ਹੈ | ਪਰ ਏ.ਟੀ.ਐਮਾਂ 'ਚ ਕੈਸ਼ ਨਾ ਹੋਣ ਕਾਰਨ ਉਨ੍ਹਾਂ ਨੂੰ ਨਿਰਾਸ਼ ਹੋ ਕੇ ਵਾਪਸ ਮੁੜਨਾ ਪੈਂਦਾ ਹੈ | ਆਪਣੇ ਨਾਂਅ ਗੁਪਤ ਰੱਖਣ ਦੀ ਸ਼ਰਤ 'ਤੇ ਇਕ ਬੈਂਕ ਮੁਲਾਜ਼ਮ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਏ.ਟੀ.ਐਮਾਂ ਵਿਚ ਸਮੇਂ ਸਿਰ ਕੈਸ਼ ਨਹੀਂ ਪਾਇਆ ਜਾ ਰਿਹਾ | ਉਨ੍ਹਾਂ ਕਿਹਾ ਕਿ ਉੱਪਰੋਂ ਨਕਦੀ ਦੀ ਸਪਲਾਈ ਵੀ ਘੱਟ ਆ ਰਹੀ ਹੈ, ਜਿਸ ਕਾਰਨ ਕਈ ਏ.ਟੀ.ਐਮ ਖਾਲੀ ਰਹਿੰਦੇ ਹਨ | ਸ਼ਹਿਰ ਵਾਸੀਆਂ ਨੇ ਬੈਂਕ ਪ੍ਰਬੰਧਨ ਤੇ ਸਬੰਧਿਤ ਵਿਭਾਗ ਤੋਂ ਮੰਗ ਕੀਤੀ ਕਿ ਜਲਦ ਏ.ਟੀ.ਐਮਾਂ ਵਿਚ ਨਕਦੀ ਦੀ ਉਪਲਬਧਤਾ ਯਕੀਨੀ ਬਣਾਈ ਜਾਵੇ ਤਾਂ ਜੋ ਲੋਕਾਂ ਨੂੰ ਹੋ ਰਹੀ ਪ੍ਰੇਸ਼ਾਨੀ ਤੋਂ ਰਾਹਤ ਮਿਲ ਸਕੇ |
ਪਿਛਲੀ ਖ਼ਬਰ ਮੰਗਾਂ ਮੰਨ ਕੇ ਸਫ਼ਾਈ ਕਰਮਚਾਰੀਆਂ ਨੰੂ ਫ਼ੌਰੀ ਪੱਕੇ ਕਰੇ ਸਰਕਾਰ-ਚਾਵਲਾ ਅਗਲੀ ਖ਼ਬਰ ਜ਼ਿਲ੍ਹਾ ਭਾਸ਼ਾ ਅਫ਼ਸਰ ਦਫ਼ਤਰ ਤੋਂ ਪੁਸਤਕਾਂ ਪ੍ਰਾਪਤ ਕੀਤੀਆਂ ਜਾ ਸਕਦੀਆਂ-ਜ਼ਿਲ੍ਹਾ ਭਾਸ਼ਾ ਅਫ਼ਸਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।