02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਯੋਗਰਾਜ ਸਿੰਘ ਵਲੋਂ ਅÏਰਤਾਂ ਪ੍ਰਤੀ ਅਸ਼ਲੀਲ ਤੇ ਅਪਮਾਨਜਨਕ ਡਾਇਲਾਗ ਬੋਲਣ 'ਤੇ ਸੈਯਾਨਾ ਪੱਥ ਫਾਊਾਡੇਸ਼ਨ ਵਲੋਂ ਨਿਖੇਧੀ <br/>

ਅਜੀਤ ਡੈਸਕ 16-05-2026
ਕਾਹਨੂੰਵਾਨ/ਭੈਣੀ ਮੀਆਂ ਖਾਂ, 15 ਮਈ (ਨਿਸ਼ਾਨ ਸਿੰਘ ਚਾਹਲ, ਜਸਪਾਲ ਸਿੰਘ ਸੰਧੂ, ਜਸਬੀਰ ਸਿੰਘ ਬਾਜਵਾ)-ਫ਼ਿਲਮੀ ਨਾਇਕ ਅਤੇ ਖਲਨਾਇਕ ਯੋਗਰਾਜ ਸਿੰਘ ਵਲੋਂ ਇਕ ਵੈੱਬ ਸੀਰੀਜ਼ ਲੁੱਖੇ ਵਿਚ ਅÏਰਤਾਂ ਪ੍ਰਤੀ ਅਸ਼ਲੀਲ ਤੇ ਅਪਮਾਨਜਨਕ ਡਾਇਲਾਗ ਬੋਲਣ 'ਤੇ ਸੈਯਾਨਾ ਪੱਥ ਫਾਊਾਡੇਸ਼ਨ ਵਲੋਂ ਸਖ਼ਤ ਸ਼ਬਦਾਂ 'ਚ ਨਿਖੇਧੀ ਕੀਤੀ ਗਈ | ਇਸ ਸਬੰਧੀ ਫਾਊਾਡੇਸ਼ਨ ਦੇ ਜ਼ਿਲ੍ਹਾ ਪ੍ਰਧਾਨ ਜਗਜੀਤ ਸਿੰਘ ਰਿਹਾਨ ਅਤੇ ਡਾਇਰੈਕਟਰ ਮਨਪ੍ਰੀਤ ਸਿੰਘ ਲਾਧੂਪੁਰ ਸਮੇਤ ਸਮੂਹ ਮੈਂਬਰਾਂ ਦੀ ਅੱਜ ਇਥੇ ਹੋਈ ਇਕ ਮੀਟਿੰਗ ਦੌਰਾਨ ਕਿਹਾ ਕਿ ਇਹ ਬਹੁਤ ਹੀ ਮੰਦਭਾਗਾ ਅਤੇ ਸਮਾਜ ਲਈ ਚਿੰਤਾਜਨਕ ਹੈ, ਕਿਉਂਕਿ ਇਸ ਤਰ੍ਹਾਂ ਦੀ ਗੰਦੀ ਸ਼ਬਦਾਵਲੀ ਨਾ ਤਾਂ ਪੰਜਾਬੀ ਸੱਭਿਆਚਾਰ ਦਾ ਹਿੱਸਾ ਹੈ ਅਤੇ ਨਾ ਹੀ ਕਿਸੇ ਵੀ ਸੱਭਿਆਚਾਰਕ ਸਮਾਜ ਵਲੋਂ ਸਹਿਣਯੋਗ ਹੈ, ਕਿਉਂਕਿ ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ਗੁਰਬਾਣੀ ਦੇ ਮਹਾਂਵਾਕ ਅਨੁਸਾਰ 'ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ' ਰਾਹੀਂ ਅÏਰਤ ਦੀ ਵਡਿਆਈ ਕੀਤੀ ਹੈ | ਮੀਟਿੰਗ ਵਿਚ ਇਹ ਵੀ ਫ਼ੈਸਲਾ ਲਿਆ ਗਿਆ ਕਿ ਇਸ ਵੈੱਬ ਸੀਰੀਜ਼ ਦੇ ਵਿਚ ਨਾ ਸਿਰਫ਼ ਡਾਇਲਾਗ ਬੋਲਣ ਵਾਲਾ ਵਿਅਕਤੀ ਹੀ ਨਹੀਂ, ਸਗੋਂ ਇਸ ਅਪਮਾਨਜਨਕ ਡਾਇਲਾਗ ਨੂੰ ਲਿਖਣ ਵਾਲਾ ਰਾਈਟਰ, ਸਕਿ੍ਪਟ ਰਾਈਟਰ ਅਤੇ ਵੈੱਬ ਸੀਰੀਜ਼ ਦੇ ਡਾਇਰੈਕਟਰ ਵੀ ਇਸ ਲਈ ਬਰਾਬਰ ਦੇ ਜ਼ਿੰਮੇਵਾਰ ਹਨ | ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸੈਯਾਨਾ ਪੱਥ ਫਾਊਾਡੇਸ਼ਨ ਦੇ ਜ਼ਿਲ੍ਹਾ ਪ੍ਰਧਾਨ ਜਗਜੀਤ ਸਿੰਘ ਰਿਹਾਨ ਵਲੋਂ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਪੁਲਿਸ ਥਾਣਾ ਕਾਹਨੂੰਵਾਨ ਵਿਚ ਲਿਖਤੀ ਸ਼ਿਕਾਇਤ ਵੀ ਦਰਜ ਕਰਵਾਏ ਜਾਏਗੀ | ਫਾਊਾਡੇਸ਼ਨ ਦੇ ਆਗੂਆਂ ਨੇ ਕਿਹਾ ਕਿ ਮਾਂ, ਭੈਣ ਅਤੇ ਧੀ ਦੇ ਰੂਪ ਵਿਚ ਅÏਰਤ ਸਮਾਜ ਹਰ ਘਰ ਦੀ ਇੱਜਤ ਹੁੰਦੀ ਹੈ, ਜੇਕਰ ਮਨੋਰੰਜਨ ਦੇ ਨਾਂਅ 'ਤੇ ਅÏਰਤਾਂ ਪ੍ਰਤੀ ਇਸ ਤਰ੍ਹਾਂ ਦੀ ਭਾਸ਼ਾ ਵਰਤੀ ਜਾਵੇਗੀ ਤਾਂ ਇਹ ਆਉਣ ਵਾਲੀ ਪੀੜ੍ਹੀ ਦੇ ਵਿਚਾਰਾਂ ਅਤੇ ਸਮਾਜਿਕ ਮਾਹੌਲ 'ਤੇ ਬਹੁਤ ਮਾੜਾ ਪ੍ਰਭਾਵ ਪਾਏਗੀ | ਫਾਊਾਡੇਸ਼ਨ ਨੇ ਸਮੂਹ ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਨੂੰ ਵੀ ਅਪੀਲ ਕੀਤੀ ਕਿ ਇਸ ਤਰ੍ਹਾਂ ਦੀ ਅਸ਼ਲੀਲਤਾ ਅਤੇ ਅÏਰਤ ਵਿਰੋਧੀ ਭਾਸ਼ਾ ਖ਼ਿਲਾਫ਼ ਇਕਜੁੱਟ ਹੋ ਕੇ ਆਵਾਜ਼ ਉਠਾਈ ਜਾਵੇ ਤਾਂ ਜੋ ਸਮਾਜ ਵਿਚ ਸਤਿਕਾਰ ਅਤੇ ਮਰਿਆਦਾ ਦਾ ਮਾਹੌਲ ਬਣਿਆਂ ਰਹੇ | ਮੀਟਿੰਗ ਦੌਰਾਨ ਕਥਾ ਵਾਚਕ ਜਸਵਿੰਦਰ ਸਿੰਘ ਅਤੇ ਤਿਵਾੜੀ ਹਾਜ਼ਰ ਸਨ |

ਪਿਛਲੀ ਖ਼ਬਰ ਭਗਤ ਪੂਰਨ ਸਿੰਘ ਵਾਤਾਵਰਨ ਸ਼ਤਾਬਦੀ ਦਾ ਸੁਨਹਿਰੀ ਆਗਾਜ਼ ਅਗਲੀ ਖ਼ਬਰ ਅਲਟਰਾ ਟੈਕ ਸੀਮੈਂਟ ਨੇ ਵਿਸ਼ੇਸ਼ ਕੂਪਨ ਸਕੀਮ ਤਹਿਤ ਖਪਤਕਾਰਾਂ ਨੰੂ ਵੰਡੇ ਇਨਾਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।