01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਸਰਹੱਦੀ ਪਿੰਡ ਕੋਟਲੀ ਜਵਾਹਰ ਵਿਚ ਮਿਲਿਆ ਸੰਦੇਹਜਨਕ ਉਪਕਰਨ

ਅਜੀਤ ਡੈਸਕ 16-05-2026
ਬਮਿਆਲ, 15 ਮਈ (ਰਕੇਸ਼ ਸ਼ਰਮਾ)-ਜ਼ਿਲ੍ਹੇ ਦੇ ਬਾਰਡਰ ਇਲਾਕੇ 'ਚ ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਪਿੰਡ ਕੋਟਲੀ ਜਵਾਹਰ ਵਿਚ ਬੀਤੀ ਰਾਤ ਇਕ ਸੰਦੇਹਜਨਕ ਉਪਕਰਨ ਮਿਲਣ ਨਾਲ ਹੜਕੰਪ ਮੱਚ ਗਿਆ | ਪੁਲਿਸ ਨੇ ਉਕਤ ਵਸਤੂ ਨੂੰ ਆਪਣੇ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਅਨੁਸਾਰ ਵੀਰਵਾਰ ਰਾਤ ਪਿੰਡ ਦੇ ਨੌਜਵਾਨ ਵਿਕਾਸ ਕੁਮਾਰ ਨੇ ਅਸਮਾਨ ਵਿਚ ਉੱਡਦੀ ਇਕ ਸੰਦੇਹਜਨਕ ਲਾਈਟ ਵੇਖੀ, ਜੋ ਕੁਝ ਸਮੇਂ ਬਾਅਦ ਪਿੰਡ ਦੇ ਬਾਹਰ ਡਿਗਦੀ ਨਜ਼ਰ ਆਈ | ਇਸ ਤੋਂ ਬਾਅਦ ਪਿੰਡ ਵਾਸੀ ਮੌਕੇ 'ਤੇ ਪਹੁੰਚੇ ਤਾਂ ਉਨ੍ਹਾਂ ਨੂੰ ਇਕ ਖਿਡੌਣੇ ਵਰਗੀ ਰਾਕੇਟ ਆਕਾਰ ਦੀ ਵਸਤੂ ਮਿਲੀ | ਦੱਸਿਆ ਜਾ ਰਿਹਾ ਹੈ ਕਿ ਇਸ ਉਪਕਰਨ ਨਾਲ ਇਕ ਕੈਮਰਾ ਵੀ ਲੱਗਿਆ ਹੋਇਆ ਸੀ | ਖ਼ਾਸ ਗੱਲ ਇਹ ਹੈ ਕਿ ਜਿੱਥੇ ਇਹ ਵਸਤੂ ਡਿੱਗੀ, ਉਸ ਥਾਂ ਦੇ ਨੇੜੇ ਹੀ ਪੁਲਿਸ ਪੋਸਟ ਵੀ ਮੌਜੂਦ ਹੈ | ਪਿੰਡ ਵਾਸੀਆਂ ਨੇ ਇਸ ਦੀ ਜਾਣਕਾਰੀ ਸਰਪੰਚ ਨੂੰ ਦਿੱਤੀ, ਜਿਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ | ਮੌਕੇ 'ਤੇ ਪਹੁੰਚੇ ਬਮਿਆਲ ਪੁਲਿਸ ਚੌਕੀ ਇੰਚਾਰਜ ਵਿਜੈ ਕੁਮਾਰ ਨੇ ਆਪਣੀ ਟੀਮ ਸਮੇਤ ਉਕਤ ਵਸਤੂ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ | ਚੌਕੀ ਇੰਚਾਰਜ ਵਿਜੈ ਕੁਮਾਰ ਨੇ ਦੱਸਿਆ ਕਿ ਪਹਿਲੀ ਨਜ਼ਰ ਵਿਚ ਇਹ ਇਕ ਖਿਡੌਣਾ ਜਿਹਾ ਲੱਗਦਾ ਹੈ | ਜਿਸ ਨੂੰ ਸੰਭਾਵਿਤ ਕਿਸੇ ਬੱਚੇ ਵਲੋਂ ਉਡਾਇਆ ਗਿਆ ਹੋਵੇ | ਹਾਲਾਂਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਇਸ ਨੂੰ ਕਿਸ ਨੇ ਉਡਾਇਆ ਸੀ | ਦੱਸਣਯੋਗ ਹੈ ਕਿ ਸੁਰੱਖਿਆ ਦੇ ਮੱਦੇਨਜ਼ਰ ਭਾਰਤ-ਪਾਕਿਸਤਾਨ ਸਰਹੱਦ ਤੋਂ ਲਗਪਗ 20 ਕਿੱਲੋਮੀਟਰ ਦੇ ਦਾਇਰੇ ਵਿਚ ਹਰ ਤਰ੍ਹਾਂ ਦੀ ਫਲਾਇੰਗ ਐਕਟੀਵਿਟੀ 'ਤੇ ਪਾਬੰਦੀ ਲੱਗੀ ਹੋਈ ਹੈ | ਅਜਿਹੀਆਂ ਘਟਨਾਵਾਂ ਚਿੰਤਾ ਵਧਾਉਣ ਵਾਲੀਆਂ ਹਨ ਅਤੇ ਇਨ੍ਹਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਹੋਰ ਵੱਧ ਚੌਕਸੀ ਦੀ ਲੋੜ ਹੈ | ਹਾਲਾਂਕਿ ਇਲਾਕੇ ਵਿਚ ਪੁਲਿਸ ਵਲੋਂ ਲਗਾਤਾਰ ਸੁਰੱਖਿਆ ਨੂੰ ਲੈ ਕੇ ਉਚਿੱਤ ਕਦਮ ਚੁੱਕੇ ਜਾ ਰਹੇ ਹਨ |
ਪਿਛਲੀ ਖ਼ਬਰ ਪਿੰਡ ਪੱਖੋਚੱਕ 'ਚ ਮੀਟਰ ਦੇ ਬਕਸਿਆਂ ਦੀ ਹਾਲਤ ਹੋਈ ਖਸਤਾ-ਪਿੰਡ ਵਾਸੀ ਪ੍ਰੇਸ਼ਾਨ ਅਗਲੀ ਖ਼ਬਰ ਵਿਰਸਾ ਸੰਭਾਲ ਵਿਸ਼ੇ 'ਤੇ ਕੁਇਜ਼ ਮੁਕਾਬਲੇ ਕਰਵਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।