01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਵਿਰਸਾ ਸੰਭਾਲ ਵਿਸ਼ੇ 'ਤੇ ਕੁਇਜ਼ ਮੁਕਾਬਲੇ ਕਰਵਾਏ

ਅਜੀਤ ਡੈਸਕ 16-05-2026
ਸ਼ਾਹਪੁਰ ਕੰਢੀ, 15 ਮਈ (ਰਣਜੀਤ ਸਿੰਘ)-ਸ੍ਰੀ ਰਾਮ ਵਿੱਦਿਆ ਮੰਦਿਰ ਅਸ਼ੋਕ ਧਾਮ ਸਕੂਲ ਬੜੋਈ ਵਿਖੇ ਪਿ੍ੰਸੀਪਲ ਸੁਖਜੀਤ ਕੌਰ ਦੀ ਅਗਵਾਈ ਹੇਠ ਵਿਰਸਾ ਸੰਭਾਲ ਵਿਸ਼ੇ 'ਤੇ ਕੁਇਜ਼ ਮੁਕਾਬਲੇ ਕਰਵਾਏ ਗਏ | ਜਿਸ ਵਿਚ ਸਭਿਆਚਾਰ, ਇਤਿਹਾਸ, ਵਿਗਿਆਨ ਆਦਿ ਵਿਸ਼ਿਆਂ 'ਤੇ ਅਧਾਰਿਤ ਪ੍ਰਸ਼ਨ ਪੁੱਛੇ ਗਏ | ਮੁਕਾਬਲੇ ਵਿਚ ਤਿੰਨ ਟੀਮਾਂ ਬਣਾਈਆਂ ਗਈਆਂ ਸਨ | ਵਿਦਿਆਰਥੀਆਂ ਨੇ ਆਪਣੀ ਪ੍ਰਤਿਭਾ ਅਤੇ ਤੇਜ਼ ਸਹੀ ਫੈਸਲਾ ਤੇ ਵਿਸ਼ਿਆਂ ਪ੍ਰਤੀ ਡੂੰਘੀ ਸਮਝ ਦਾ ਸਬੂਤ ਦਿੱਤਾ | ਇਸ ਮੁਕਾਬਲੇ ਵਿਚ ਬੀ. ਟੀਮ ਦੇ ਮੈਂਬਰ ਕਮਲ, ਮਹਿਕ ਅਤੇ ਇਸ਼ਾਨੀ ਜੇਤੂ ਰਹੇ | ਜੇਤੂ ਵਿਦਿਆਰਥੀਆਂ ਨੰੂ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਪਿ੍ੰਸੀਪਲ ਸੁਖਜੀਤ ਕੌਰ ਨੇ ਕਿਹਾ ਕਿ ਅਜਿਹੇ ਮੁਕਾਬਲੇ ਵਿਦਿਆਰਥੀਆਂ ਦੇ ਮਾਨਸਿਕ ਵਿਕਾਸ, ਆਤਮ ਵਿਸ਼ਵਾਸ ਅਤੇ ਆਮ ਗਿਆਨ ਨੰੂ ਵਧਾਉਣ 'ਚ ਅਹਿਮ ਭੂਮਿਕਾ ਨਿਭਾਉਂਦੇ ਹਨ | ਭਵਿੱਖ ਵਿਚ ਅਜਿਹੀਆਂ ਗਤੀਵਿਧੀਆਂ ਵਿਚ ਸਰਗਰਮੀ ਨਾਲ ਹਿੱਸਾ ਲੈਣ ਲਈ ਉਤਸਾਹਿਤ ਕੀਤਾ ਜਾਵੇਗਾ | ਇਸ ਮੌਕੇ ਓਮ ਪ੍ਰਕਾਸ਼, ਨਰਿੰਦਰ ਕੁਮਾਰ, ਪਵਨ, ਰਜਨੀ, ਪੂਨਮ, ਮਾਲਤੀ, ਸ਼ੀਤਲ, ਨੈਨਾ ਅਤੇ ਪਿ੍ਅੰਕਾ ਆਦਿ ਸਟਾਫ਼ ਹਾਜ਼ਰ ਸੀ |
ਪਿਛਲੀ ਖ਼ਬਰ ਸਰਹੱਦੀ ਪਿੰਡ ਕੋਟਲੀ ਜਵਾਹਰ ਵਿਚ ਮਿਲਿਆ ਸੰਦੇਹਜਨਕ ਉਪਕਰਨ ਅਗਲੀ ਖ਼ਬਰ ਭਗਤ ਪੂਰਨ ਸਿੰਘ ਵਾਤਾਵਰਨ ਸ਼ਤਾਬਦੀ ਦਾ ਸੁਨਹਿਰੀ ਆਗਾਜ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।