04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਿੱਖ ਵੈਲਫ਼ੇਅਰ ਫਾਊਾਡੇਸ਼ਨ ਵਲੋਂ ਦਸਤਾਰ ਮੁਕਾਬਲੇ ਕਰਵਾਏ

ਅਜੀਤ ਡੈਸਕ 18-05-2026
ਧਾਰੀਵਾਲ, 17 ਮਈ (ਸਵਰਨ ਸਿੰਘ)-ਸਿੱਖ ਵੈਲਫ਼ੇਅਰ ਫਾਊਾਡੇਸ਼ਨ ਧਾਰੀਵਾਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮਿ੍ਤਸਰ ਵਲੋਂ ਭਗਤ ਕਬੀਰ ਜੀ ਦੇ ਜਨਮ ਦਿਹਾੜੇ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਦਸਤਾਰ ਮੁਕਾਬਲੇ ਗੁਰਦੁਆਰਾ ਬੁਰਜ ਸਾਹਿਬ ਧਾਰੀਵਾਲ ਵਿਖੇ ਕਰਵਾਏ ਗਏ, ਜਿਸ 'ਚ ਵੱਖ-ਵੱਖ ਸਕੂਲਾਂ ਦੇ ਬੱਚਿਆਂ ਤੋਂ ਇਲਾਵਾ 250 ਦੇ ਕਰੀਬ ਬੱਚਿਆਂ ਨੇ ਭਾਗ ਲਿਆ | ਮੁੱਖ ਮਹਿਮਾਨ ਅਨੂਪ ਸਿੰਘ ਪਿ੍ੰਸੀਪਲ ਵਜੋਂ ਪਹੁੰਚੇ ਤੇ ਹਰਪਾਲ ਸਿੰਘ ਤੇ ਨਿਮਾਣਾ ਸਿੰਘ ਵਲੋਂ ਜੱਜ ਦੀ ਭੂਮਿਕਾ ਨਿਭਾਈ ਗਈ | ਬੱਚਿਆਂ ਨੂੰ ਦਸਤਾਰ ਸਜਾਉਣ ਬਾਰੇ ਗੁਣ ਦੱਸੇ ਗਏ, ਜਿਸ 'ਚ ਜੂਨੀਅਰ ਗਰੁੱਪ 'ਚ ਪਹਿਲਾ ਸਥਾਨ ਸੁਖਮਨਜੀਤ ਸਿੰਘ ਬਾਬਾ ਅਜੈ ਸਿੰਘ ਖਾਲਸਾ ਸਕੂਲ, ਦੂਜਾ ਨਵਦੀਪ ਸਿੰਘ ਦੁਆਬਾ ਪਬਲਿਕ ਸਕੂਲ ਤੇ ਤੀਜਾ ਸਥਾਨ ਖੁਸਪ੍ਰੀਤ ਸਿੰਘ ਦੁਆਬਾ ਪਬਲਿਕ ਸਕੂਲ ਨੇ ਪ੍ਰਾਪਤ ਕੀਤਾ | ਸੀਨੀਅਰ ਵਰਗ 'ਚ ਪਹਿਲਾ ਸਥਾਨ ਗੁਰਪ੍ਰੀਤ ਸਿੰਘ ਬਾਬਾ ਅਜੈ ਸਿੰਘ ਖਾਲਸਾ ਕਾਲਜ, ਦੂਜਾ ਸਥਾਨ ਮਨਿੰਦਰਬੀਰ ਸਿੰਘ ਬਾਬਾ ਅਜੈ ਸਿੰਘ ਖਾਲਸਾ ਕਾਲਜ, ਤੀਜਾ ਸਥਾਨ ਹਰਮਨਨੂਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਟਾਲਾ ਨੇ ਹਾਸਿਲ ਕੀਤਾ | ਸਭ ਬੱਚਿਆਂ ਦਾ ਸਨਮਾਨ ਸ਼੍ਰੋਮਣੀ ਕਮੇਟੀ ਦੁਆਰਾ ਤਗਮਿਆਂ ਨਾਲ ਕੀਤਾ ਗਿਆ | ਇਸ ਸਮੇਂ ਭਾਈ ਜਗਰੂਪ ਸਿੰਘ ਕਲਿਆਣਪੁਰ ਨੇ ਦਸਤਾਰ ਦੀ ਮਹੱਤਤਾ ਬਾਰੇ ਦੱਸਿਆ | ਇਸ ਸਮੇਂ ਸਿਖ ਵੈਲਫ਼ੇਅਰ ਫਾਊਾਡੇਸ਼ਨ ਦੇ ਸਮੂਹ ਮੈਂਬਰ ਹਾਜ਼ਰ ਸਨ |
ਪਿਛਲੀ ਖ਼ਬਰ ਲੋਕ ਸਭਾ ਮੈਂਬਰ ਰੰਧਾਵਾ ਨੇ ਪੁਲਿਸ ਕਾਰਵਾਈ ਨਾ ਕਰਨ ਲਈ ਥਾਣਾ ਡੇਰਾ ਬਾਬਾ ਨਾਨਕ ਦੇ ਐਸ.ਐਚ.ਓ. ਨੂੰ ਝਿੜਕਿਆ ਅਗਲੀ ਖ਼ਬਰ ਸਾਹਿਤ ਸਭਾ ਧਾਰੀਵਾਲ ਵਲੋਂ ਡਾ. ਸੁਰੈਣ ਸਿੰਘ ਵਿਲਖੂ ਯਾਦਗਾਰੀ ਸਨਮਾਨ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।