04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਸਾਹਿਤ ਸਭਾ ਧਾਰੀਵਾਲ ਵਲੋਂ ਡਾ. ਸੁਰੈਣ ਸਿੰਘ ਵਿਲਖੂ ਯਾਦਗਾਰੀ ਸਨਮਾਨ ਸਮਾਗਮ

ਡਾ. ਸੁਰੈਣ ਸਿੰਘ ਵਿਲਖੂ ਯਾਦਗਾਰੀ 'ਸ਼ਬਦ ਘਾਲ ਦਾ ਮਾਣ ਸਨਮਾਨ' ਨਾਲ ਸਨਮਾਨਿਤ ਲੇਖਕ | ਤਸਵੀਰ : ਸਵਰਨ ਸਿੰਘ <br/> 18-05-2026
ਧਾਰੀਵਾਲ, 17 ਮਈ (ਸਵਰਨ ਸਿੰਘ)-ਪੰਜਾਬੀ ਸਾਹਿਤ ਸਭਾ ਧਾਰੀਵਾਲ ਵਲੋਂ ਡਾ. ਸੁਰੈਣ ਸਿੰਘ ਵਿਲਖੂ ਯਾਦਗਾਰੀ ਸਨਮਾਨ ਸਮਾਰੋਹ, ਵਿਚਾਰ ਚਰਚਾ ਤੇ ਕਵੀ ਦਰਬਾਰ ਸਥਾਨਕ ਬੇਬੇ ਨਾਨਕੀ ਖਾਲਸਾ ਕਾਲਜ ਫਾਰ ਵੂਮੈਨ ਧਾਰੀਵਾਲ ਵਿਖੇ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਮੰਡਲ ਵਿਚ ਸੇਵਾ ਮੁਕਤ ਪਿ੍ੰਸੀਪਲ ਪ੍ਰਦੁੱਮਣ ਕੌਰ, ਮੱਖਣ ਸਿੰਘ ਕੋਹਾੜ, ਵਰਗਿਸ ਸਲਾਮਤ, ਤਰਸੇਮ ਸਿੰਘ ਭੰਗੂ, ਸਿਮਰਤ ਸਮੈਰਾ ਨੂੰ ਬਿਠਾਇਆ ਗਿਆ | ਇਸ ਸਾਹਿਤਕ ਸਮਾਗਮ ਦੀ ਆਰੰਭਤਾ 'ਸਾਹਿਤ ਸਿਰਜਣਾ ਸਾਹਿਤਕਾਰ ਅਤੇ ਸਾਹਿਤ ਸਭਾਵਾਂ ਦਾ ਯੋਗਦਾਨ' ਵਿਸ਼ੇ 'ਤੇ ਵਿਚਾਰ ਚਰਚਾ ਨਾਲ ਆਰੰਭ ਕੀਤੀ ਗਈ | ਇਸ ਵਿਚਾਰ ਚਰਚਾ ਵਿਚ ਡਾ: ਸਤਿੰਦਰ ਸਿੰਘ ਰੈਂਬੀ, ਮੱਖਣ ਸਿੰਘ ਕੋਹਾੜ, ਮੰਗਲ ਚੈਂਚਲ, ਵਰਗਿਸ ਸਲਾਮਤ, ਡਾ. ਸੁਰਿੰਦਰ ਸਿੰਘ ਸਾਂਤ, ਇੰਦਰਜੀਤ ਸਿੰਘ ਵਿਲਖੂ, ਸੇਵਾ ਮੁਕਤ ਐਸ.ਡੀ.ਓ. ਗੁਰਮੀਤ ਸਿੰਘ ਆਦਿ ਨੇ ਵਿਚਾਰ ਪੇਸ਼ ਕੀਤੇ | ਬੁਲਾਰਿਆਂ ਨੇ ਕਿਹਾ ਕਿ ਚੰਗਾ ਸਾਹਿਤ ਜੋ ਸਰਕਾਰ ਦਾ ਪਿੱਠੂ ਨਾ ਹੋ ਕੇ ਲੋਕਾਂ ਦੀ ਗੱਲ ਕਰੇ, ਉਹੀ ਚੰਗਾ ਯੋਗਦਾਨ ਪਾ ਸਕਦਾ | ਸਮਾਗਮ ਦੇ ਦੂਜੇ ਪੜਾਅ ਵਿਚ 'ਸ਼ਬਦ ਘਾਲ ਦਾ ਮਾਣ ਸਨਮਾਨ' ਵਿਚ ਪ੍ਰੋ. ਪਰਮਜੀਤ ਸਿੰਘ ਘੁੰਮਣ, ਸੁਭਾਸ਼ ਦੀਵਾਨਾ, ਡਾ. ਸੁਰਿੰਦਰ ਕਾਹਲੋਂ, ਡਾ. ਰਛਪਾਲ ਸਿੰਘ ਬਾਠ, ਡਾ. ਲੇਖ ਰਾਜ, ਰਾਜ ਗੁਰਦਾਸਪੁਰੀ, ਪਾਲ ਗੁਰਦਾਸਪੁਰੀ, ਸੁੱਚਾ ਸਿੰਘ ਰੰਧਾਵਾ, ਡਾ. ਸਿਮਰਤ ਸਮੈਰਾ, ਅਜੀਤ ਕਮਲ ਨੂੰ ਡਾ. ਸੁਰੈਣ ਸਿੰਘ ਵਿਲਖੂ ਯਾਦਗਾਰੀ ਸਨਮਾਨ ਚਿੰਨ੍ਹ ਨਾਲ ਸਨਮਾਨਿਤ ਕੀਤਾ ਗਿਆ | ਸਮਾਗਮ ਦੇ ਤੀਜੇ ਪੜ੍ਹਾਅ ਵਿਜ ਕਵੀ ਦਰਬਾਰ ਕਰਵਾਇਆ ਗਿਆ | ਬੂਟਾ ਰਾਮ ਆਜਾਦ, ਰਣਜੀਤ ਸਿੰਘ ਗਿੱਲ, ਸ਼ਾਮ ਸਿੰਘ ਸਫਰੀ, ਨਿਰਲਮ ਸਿੰਘ ਨਿੰਮਾ, ਜੋਗਿੰਦਰ ਸਿੰਘ ਖੈੜਾ, ਕੁਲਦੀਪ ਸਿੰਘ ਘਾਂਗਲਾ, ਗੁਰਮੀਤ ਸਿੰਘ ਬਾਜਵਾ, ਸੁਖਵਿੰਦਰ ਸਿੰਘ ਰੰਧਾਵਾ, ਸੁੱਚਾ ਪਸਨਾਵਾਲ, ਸੁਧੀਰ ਸ਼ਾਹਪੁਰ ਰਜਾਦਾ, ਪ੍ਰਭਜੋਤ ਸਿੰਘ ਦੂਲਾਨੰਗਲ, ਅਮਰੀਕ ਸਿੰਘ ਲੇਹਲ, ਸੀਤਲ ਸਿੰਘ ਗੁੰਨੋਪੁਰ, ਰਾਜੂ ਗੁਰਦਾਸਪੁਰੀ, ਮਾਸਟਰ ਕਰਮਜੀਤ ਸਿੰਘ, ਸੁਲਤਾਨ ਭਾਰਤੀ, ਅਜੀਤ ਕਮਲ, ਸਤੀਸ਼ ਅਹਿਮਦਾਬਾਦ ਆਦਿ ਕਵੀਆਂ ਨੇ ਕਵਿਤਾਵਾਂ ਪੇਸ਼ ਕੀਤੀਆਂ |
ਪਿਛਲੀ ਖ਼ਬਰ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਿੱਖ ਵੈਲਫ਼ੇਅਰ ਫਾਊਾਡੇਸ਼ਨ ਵਲੋਂ ਦਸਤਾਰ ਮੁਕਾਬਲੇ ਕਰਵਾਏ ਅਗਲੀ ਖ਼ਬਰ ਮਠਿਆਈ ਦੀ ਦੁਕਾਨ ਤੋਂ ਚੋਰ ਹਜ਼ਾਰਾਂ ਰੁਪਏ ਲੈ ਕੇ ਹੋਇਆ ਰਫੂ ਚੱਕਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।