ਗੁਰਦਾਸਪੁਰ, 18 ਮਈ (ਚੱਕਰਾਜਾ)-ਸ਼ਿਵਾਲਿਕ ਇੰਟਰਨੈਸ਼ਨਲ ਸਕੂਲ ਮੁਸਤਫਾਬਾਦ ਜੱਟਾਂ ਦਾ ਸੀ.ਬੀ.ਐਸ.ਈ ਬੋਰਡ ਦਾ 12ਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ | ਸਕੂਲ ਦੇ ਵਿਦਿਆਰਥੀ ਸੁਖਮਨਪ੍ਰੀਤ ਕੌਰ ਨੇ 83 ਫ਼ੀਸਦੀ ਨਾਲ ਪਹਿਲਾ, ਸਾਹਿਲਪ੍ਰੀਤ ਸਿੰਘ ਨੇ 80 ਫ਼ੀਸਦੀ ਨਾਲ ਦੂਜਾ, ਜੈਸਮੀਨ ਕੌਰ ਨੇ 78 ਫ਼ੀਸਦੀ ਨਾਲ ਤੀਜਾ ਸਥਾਨ ਹਾਸਲ ਕੀਤਾ | ਜਦੋਂ ਕਿ ਪਿ੍ੰਸਪ੍ਰੀਤ ਸਿੰਘ ਨੇ 76 ਫ਼ੀਸਦੀ, ਲਵਪ੍ਰੀਤ ਕੌਰ ਨੇ 75 ਫ਼ੀਸਦੀ, ਵਰਸ਼ਾ ਨੇ 74 ਫ਼ੀਸਦੀ, ਸਮਾਇਲ, ਮਨਰਾਜ ਸਿੰਘ ਤੇ ਨਵਜੋਤ ਸਿੰਘ ਨੇ 72 ਫ਼ੀਸਦੀ, ਅਮਨਪ੍ਰੀਤ ਸਿੰਘ ਨੇ 71 ਫ਼ੀਸਦੀ, ਹਿਮਾਂਸ਼ੂ ਨੇ 70 ਫ਼ੀਸਦੀ, ਗੁਰਬਾਜ਼ ਸਿੰਘ ਨੇ 69 ਫ਼ੀਸਦੀ, ਸਿਮਰਨ ਸਿੰਘ ਨੇ 66 ਫ਼ੀਸਦੀ, ਯੁਗਰਾਜ ਸਿੰਘ ਨੇ 62 ਫ਼ੀਸਦੀ, ਗੁਰਕਮਲਪ੍ਰੀਤ ਸਿੰਘ ਨੇ 61 ਫ਼ੀਸਦੀ, ਕੋਮਲਪ੍ਰੀਤ ਸਿੰਘ ਨੇ 55 ਫ਼ੀਸਦੀ ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ | ਸਕੂਲ ਦੇ ਐਮ.ਡੀ ਰਿਸ਼ਬਦੀਪ ਸਿੰਘ ਤੇ ਪਿ੍ੰਸੀਪਲ ਮੈਡਮ ਨੇ ਇਸ ਸ਼ਾਨਦਾਰ ਨਤੀਜੇ ਲਈ ਸਟਾਫ਼ ਮੈਂਬਰਾਂ, ਵਿਦਿਆਰਥੀਆਂ ਤੇ ਮਾਪਿਆਂ ਨੰੂ ਵਧਾਈ ਦਿੱਤੀ | ਉਨ੍ਹਾਂ ਵਿਦਿਆਰਥੀਆਂ ਦਾ ਮੂੰਹ ਮਿੱਠਾ ਕਰਵਾਇਆ ਤੇ ਹੌਸਲਾ ਅਫ਼ਜਾਈ ਕੀਤੀ |