ਵਡਾਲਾ ਬਾਂਗਰ, 18 ਮਈ (ਭੁੰਬਲੀ)-ਇਸ ਇਲਾਕੇ ਦੇ ਪਿੰਡ ਬਦੀਉਲਜਮਾਨ (ਛੀਨਾ) ਦੀ ਸਾਬਕਾ ਸਰਪੰਚ ਮਾਤਾ ਜਗੀਰ ਕੌਰ, ਜੋ ਸਰਪੰਚ ਪਲਵਿਦਰ ਸਿੰਘ ਬਿੱਟੂ ਛੀਨਾ ਦੀ ਮਾਤਾ ਜੀ ਸਨ, ਉਨ੍ਹਾਂ ਦੀ ਮੌਤ ਕੁਝ ਦਿਨ ਪਹਿਲਾਂ ਦਿਲ ਦਾ ਦੌਰਾ ਪੈਣ ਕਾਰਨ ਹੋ ਗਈ ਸੀ, ਦੀ ਆਤਮਿਕ ਸ਼ਾਂਤੀ ਲਈ ਰੱਖੇ ਸਹਿਜ ਪਾਠ ਦਾ ਭੋਗ ਪਾਇਆ ਗਿਆ | ਉਪਰੰਤ ਪਹੁੰਚੇ ਰਾਗੀ ਸਿੰਘਾਂ ਦਾ ਜਥਾ ਭਾਈ ਬਲਬੀਰ ਸਿੰਘ ਮੂਲਿਆਂਵਾਲ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਵਾਲਿਆਂ ਦੇ ਜਥੇ ਨੇ ਗੁਰਬਾਣੀ ਦਾ ਕੀਰਤਨ ਕੀਤਾ ਤੇ ਕਥਾ ਵਿਚਾਰਾਂ ਹੋਈਆਂ | ਇਸ ਮੌਕੇ 'ਤੇ ਪਹੁੰਚੇ ਡਾ. ਸ਼ਿਵ ਸਿੰਘ ਗੁਰਦਾਸਪੁਰ ਵਾਲਿਆਂ ਨੇ ਆਈਆਂ ਸੰਗਤਾਂ ਨੂੰ ਜੀਵਨ ਤੇ ਮੌਤ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਸਮਝਾਇਆ ਕਿ ਸਾਨੂੰ ਆਪਣੀ ਜਿੰਦਗੀ ਵਿਚ ਨੇਕ ਕੰਮ ਕਰਨੇ ਚਾਹੀਦੇ ਹਨ ਤੇ ਗੁਰਮਤਿ ਅਨੁਸਾਰ ਗੁਰੂ ਕੇ ਭਾਣੇ ਵਿਚ ਰਹਿ ਕੇ ਜਿੰਦਗੀ ਬਤੀਤ ਕਰਨੀ ਚਾਹੀਦੀ ਹੈ | ਇਸ ਮੌਕੇ ਮੈਂਬਰ ਪਾਰਲੀਮੇਂਟ ਸੁਖਜਿੰਦਰ ਸਿੰਘ ਰੰਧਾਵਾ, ਚੇਅਰਮੈਨ ਵਜ਼ੀਰ ਸਿੰਘ ਲਾਲੀ ਸੰਘਰ, ਚੇਅਰਮੈਨ ਬਲਜੀਤ ਸਿੰਘ ਅਵਾਣ, ਉਪ ਜ਼ਿਲ੍ਹਾ ਪ੍ਰਧਾਨ ਆੜ੍ਹਤੀ ਸੁਰਿੰਦਰ ਸਿੰਘ ਗੱਗੋਵਾਲੀ, ਸਤਪਾਲ ਭੋਜਰਾਜ, ਸਰਪੰਚ ਮੇਜਰ ਸਿੰਘ ਮੁਸਤਰਾਪੁਰ, ਸਰਪੰਚ ਪਲਵਿੰਦਰ ਸਿੰਘ ਮੱਲ੍ਹੀ ਭੰਡਾਲ, ਸਰਪੰਚ ਕੁਲਦੀਪ ਸਿੰਘ ਸਹਾਰੀ, ਬਲਾਕ ਪ੍ਰਧਾਨ ਹਰਵਿੰਦਰ ਸਿੰਘ ਅਲਾਵਲਪੁਰ, ਸਰਪੰਚ ਸੁਰਿੰਦਰਪਾਲ ਸਿੰਘ ਦੂਲਾਨੰਗਲ, ਸਰਪੰਚ ਗੁਰਪਾਲ ਸਿੰਘ ਭੀਖੋਵਾਲੀ, ਸਰਪੰਚ ਜਗਪਾਲ ਸਿੰਘ ਮਿੰਟਾ ਪਨਿਆੜ, ਸਾਬਕਾ ਸਰਪੰਚ ਰਵਿੰਦਰ ਸਿੰਘ ਰਵੀ ਦੂਲਾਨੰਗਲ, ਭੁਪਿੰਦਰ ਸਿੰਘ ਸੈਕਟਰੀ, ਗਿਆਨੀ ਮਹਿੰਦਰ ਸਿੰਘ, ਸਾਬਕਾ ਡਾਇਰੈਕਟਰ ਹਰਿੰਦਰਪਾਲ ਸਿੰਘ ਗੋਰਾ ਵਡਾਲਾ ਬਾਂਗਰ, ਸਰਪੰਚ ਮਨਪ੍ਰੀਤ ਸਿੰਘ ਚੋਪੜਾ ਘੁੰਮਣ ਕਲਾਂ, ਜਥੇ: ਹਰਬੰਸ ਸਿੰਘ ਸਿਧਵਾਂ, ਬਾਪੂ ਗੁਰਦਿਆਲ ਸਿੰਘ ਭੋਜਰਾਜ, ਚੇਅਰਮੈਨ ਕੁਲਜੀਤ ਸਿੰਘ ਮਸਾਣਾ, ਨੰਬਰਦਾਰ ਦਵਿੰਦਰ ਸਿੰਘ ਸਹਾਰੀ, ਸਾਬਕਾ ਸਰਪੰਚ ਗੁਰਨਿੰਦਰ ਸਿੰਘ ਸਹਾਰੀ, ਸਰਪੰਚ ਗੁਰਸ਼ਰਨ ਸਿੰਘ ਸਹਾਰੀ, ਬਘੇਲ ਸਿੰਘ ਸਹਾਰੀ, ਗਿਰਦਾਵਰ ਸਰਬਜੀਤ ਸਿੰਘ ਸਹਾਰੀ, ਰਮਿੰਦਰ ਸਿੰਘ ਰੰਮੀ ਅਠਵਾਲ, ਸਾਬੀ ਭੁੱਲਰ, ਗੁਰਪ੍ਰੀਤ ਸਿੰਘ ਜਾਂਗਲਾ, ਕੰਵਲਜੀਤ ਸਿੰਘ, ਕੁਲਦੀਪ ਸਿੰਘ ਥਾਣੇਦਾਰ, ਮਨਦੀਪ ਸਿੰਘ, ਜਗਜੀਤ ਸਿੰਘ, ਰੇਂਜ ਅਫ਼ਸਰ ਅਮਰੀਕ ਸਿੰਘ, ਸਤਨਾਮ ਸਿੰਘ ਮੀਰ ਕਚਾਣਾ, ਰਿੰਕੂ ਮੀਰ ਕਚਾਣਾ, ਡਾ. ਹਰਜਿੰਦਰ ਸਿੰਘ ਬਟਾਲਾ, ਹਰਭੇਜ ਸਿੰਘ ਮੰਮਣ, ਬਲਕਾਰ ਸਿੰਘ ਭਾਗੋਵਾਲ, ਸੁਖਦੇਵ ਸਿੰਘ ਭਾਗੋਵਾਲ, ਪਹਿਲਵਾਨ ਜਸਵੰਤ ਸਿੰਘ ਪਹਿਲਵਾਨ, ਅਨੂਪ ਸਿੰਘ, ਮਨਜੀਤ ਸਿੰਘ ਢਪੱਈ, ਡੀ.ਐਸ.ਪੀ. ਬਾਬਾ ਬਲਬੀਰ ਸਿੰਘ, ਹੈਪੀ ਛੀਨਾ ਆਦਿ ਮੌਜ਼ੂਦ ਸਨ | ਸਮਾਗਮ ਦੇ ਅਖੀਰ 'ਚ ਸਰਪੰਚ ਪਲਵਿੰਦਰ ਸਿੰਘ ਬਿੱਟੂ ਛੀਨਾ, ਨੰਬਰਦਾਰ ਲਖਵਿੰਦਰ ਸਿੰਘ ਲੱਖਾ ਛੀਨਾ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ |