14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਪਿੰਡ ਹਸਨਪੁਰ ਵਿਖੇ ਦੋ ਰੋਜ਼ਾ ਟੂਰਨਾਮੈਂਟ 'ਚ ਵਿਧਾਇਕ ਪਾਹੜਾ ਨੇ ਕੀਤੀ ਸ਼ਿਰਕਤ

ਅਜੀਤ ਡੈਸਕ 19-05-2026
ਗੁਰਦਾਸਪੁਰ, 18 ਮਈ (ਚੱਕਰਾਜਾ)-ਪਿੰਡ ਹਸਨਪੁਰ ਵਿਖੇ ਰਿਪੁਦਮਨ ਸਿੰਘ ਤੇ ਅਮਨਦੀਪ ਸਿੰਘ ਸਾਬਾ ਵਲੋਂ ਪਿੰਡ ਦੇ ਨੌਜਵਾਨਾਂ ਅਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਦੋ ਰੋਜ਼ਾ ਕਿ੍ਕਟ ਟੂਰਨਾਮੈਂਟ ਕਰਵਾਇਆ ਗਿਆ | ਜਿਸ ਵਿਚ ਹਲਕਾ ਗੁਰਦਾਸਪੁਰ ਦੇ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਮੁੱਖ ਮਹਿਮਾਨ ਵਜੋਂ ਪਹੁੰਚੇ | ਇਸ ਮੌਕੇ ਕਰਵਾਏ ਟੂਰਨਾਮੈਂਟ 'ਚ ਕੁੱਲ 32 ਟੀਮਾਂ ਨੇ ਭਾਗ ਲਿਆ | ਜਿਸ 'ਚ ਪਿੰਡ ਆਲੋਵਾਲ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ | ਜਿਸ ਨੂੰ 21 ਹਜ਼ਾਰ ਰੁਪਏ ਦਾ ਨਕਦ ਇਨਾਮ ਦਿੱਤਾ ਗਿਆ | ਜਦਕਿ ਚੱਗੂਵਾਲ ਦੀ ਟੀਮ ਨੇ ਦੂਜਾ ਸਥਾਨ ਹਾਸਲ ਕਰਕੇ 11 ਹਜ਼ਾਰ ਰੁਪਏ ਦਾ ਨਕਦ ਜਿੱਤਿਆ | ਟੂਰਨਾਮੈਂਟ ਵਿਚ ਬੈੱਸਟ ਬੈਸਟਮੈਨ ਦਾ ਐਵਾਰਡ ਪਿੰਡ ਚੱਗੂਵਾਲ ਦੇ ਅਰਜੁਨ ਤੇ ਬੈੱਸਟ ਗੇਂਦਬਾਜ਼ ਦਾ ਐਵਾਰਡ ਆਲੋਵਾਲ ਦੇ ਆਕਾਸ਼ ਨੂੰ ਦਿੱਤਾ ਗਿਆ | ਇਸ ਤੋਂ ਇਲਾਵਾ ਮੈਨ ਆਫ ਦਾ ਸੀਰੀਜ਼ ਜਿੱਤਣ 'ਤੇ ਅਕਾਸ਼ ਝਡੋਲੀ ਨੂੰ 5200 ਰੁਪਏ ਦਾ ਨਕਦ ਇਨਾਮ ਦਿੱਤਾ ਗਿਆ | ਇਸ ਮੌਕੇ ਬਰਿੰਦਰਮੀਤ ਸਿੰਘ ਪਾਹੜਾ ਨੇ ਕਿਹਾ ਕਿ ਅਜਿਹੇ ਟੂਰਨਾਮੈਂਟ ਹਰ ਪਿੰਡ ਵਿਚ ਹੋਣੇ ਚਾਹੀਦੇ ਹਨ | ਇਸ ਮੌਕੇ ਪਿੰਡ ਹਸਨਪੁਰ ਦੇ ਸਾਬਕਾ ਸਰਪੰਚ ਰਤਨ ਸਿੰਘ, ਜਗਪ੍ਰੀਤ ਸਿੰਘ ਕਾਕਾ, ਗੁਰਜੰਟ ਸਿੰਘ ਨਰਪੁਰ, ਕਸ਼ਮੀਰ ਸਿੰਘ ਹਸਨਪੁਰ, ਜਸਬੀਰ ਸਿੰਘ, ਲਖਵਿੰਦਰ ਸਿੰਘ, ਬਾਬਾ ਰੂਪ ਸਿੰਘ, ਜਤਿੰਦਰ ਸਿੰਘ, ਦਵਿੰਦਰ ਸਿੰਘ, ਗੁਰਬਿੰਦਰ ਸਿੰਘ, ਬਲਕਾਰ ਸਿੰਘ, ਦਰਸ਼ਨ ਸਿੰਘ, ਰਾਹੁਲ ਸਭਰਵਾਲ, ਦੀਪ ਖੋਖਰ ਰਾਜਪੂਤ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਅ) ਵਲੋਂ ਡੀ.ਸੀ. ਨੂੰ ਮੰਗ ਪੱਤਰ ਅਗਲੀ ਖ਼ਬਰ ਪ੍ਰਤਾਪ ਸਿੰਘ ਬਾਜਵਾ ਵਲੋਂ ਕਾਂਗਰਸੀ ਵਰਕਰਾਂ ਤੇ ਸਮਰਥਕਾਂ ਨਾਲ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।