ਦੀਨਾਨਗਰ, 18 ਮਈ (ਸੋਢੀ/ਘੁੰਮਣ/ਸ਼ਰਮਾ)-ਐਸ.ਐਸ.ਐਮ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਵਿਖੇ 12ਵੀਂ ਜਮਾਤ ਦੇ ਸ਼ਾਨਦਾਰ ਅੰਕ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਲਈ ਸਨਮਾਨ ਸਮਾਗਮ ਪਿ੍ੰਸੀਪਲ ਡਾ: ਆਰ ਕੇ ਤੁਲੀ ਦੀ ਪ੍ਰਧਾਨਗੀ 'ਚ ਕਰਵਾਇਆ ਗਿਆ | ਪ੍ਰੋਗਰਾਮ ਦਾ ਆਰੰਭ ਵਿੱਦਿਆ ਜੋਤੀ ਨਾਲ ਹੋਇਆ | ਪਿ੍ੰਸੀਪਲ ਡਾ: ਆਰ ਕੇ ਤੁਲੀ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ 12ਵੀਂ ਜਮਾਤ ਦੇ ਨਤੀਜੇ ਸਬੰਧੀ ਦੱਸਿਆ ਕਿ ਮੈਡੀਕਲ ਗਰੁੱਪ 'ਚ ਵਿਦਿਆਰਥਣ ਕਾਮਾਕਸ਼ੀ ਨੇ 93.2 ਫ਼ੀਸਦੀ ਅੰਕ ਹਾਸਲ ਕਰਕੇ ਸਕੂਲ 'ਚ ਪਹਿਲਾ, ਇੰਦਰਜੀਤ ਸਿੰਘ ਨੇ 91.2 ਫ਼ੀਸਦੀ ਨਾਲ ਦੂਜਾ ਤੇ ਵਿਜੇ ਲਕਸ਼ਮੀ ਨੇ 89 ਫ਼ੀਸਦੀ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ | ਨਾਨ-ਮੈਡੀਕਲ ਗਰੁੱਪ 'ਚ ਆਰਵ ਓਹਰੀ ਨੇ 91 ਫ਼ੀਸਦੀ ਅੰਕ ਹਾਸਲ ਕਰਕੇ ਪਹਿਲਾ, ਵੰਸ਼ਿਕਾ ਨੇ 86.4 ਫ਼ੀਸਦੀ ਨਾਲ ਦੂਜਾ ਤੇ ਜਸਮੀਤ ਕੌਰ ਨੇ 86.2 ਫ਼ੀਸਦੀ ਅੰਕ ਹਾਸਲ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ | ਕਾਮਰਸ ਗਰੁੱਪ 'ਚ ਕਾਮਿਆ ਮਹਾਜਨ ਨੇ 91.4 ਫ਼ੀਸਦੀ ਨਾਲ ਪਹਿਲਾ, ਅਕਸ਼ ਸਲਾਰੀਆ ਨੇ 86 ਫ਼ੀਸਦੀ ਨਾਲ ਦੂਜਾ ਤੇ ਗਹਿਣਾ ਨੇ 85.4 ਫ਼ੀਸਦੀ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ | ਉਨ੍ਹਾਂ ਦੱਸਿਆ ਕਿ ਸਕੂਲ ਦੇ ਜ਼ਿਆਦਾਤਰ ਵਿਦਿਆਰਥੀਆਂ ਨੇ 80 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਕੇ ਪ੍ਰੀਖਿਆ ਪਾਸ ਕੀਤੀ ਹੈ | ਸਮਾਗਮ ਦੌਰਾਨ ਸ਼ਾਨਦਾਰ ਅੰਕ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਕੂਲ ਦੇ ਇੰਚਾਰਜ ਪ੍ਰੋ: ਅਮਰਪ੍ਰੀਤ ਕੌਰ, ਡਾ: ਹਰਿੰਦਰ ਕੌਰ, ਪ੍ਰੋ: ਕਮਲਜੀਤ ਕੌਰ, ਪ੍ਰੋ: ਰਜਤ ਮਹਾਜਨ, ਪ੍ਰੋ: ਸਾਜਨ, ਪ੍ਰੋ: ਮਨਜੀਤ, ਪ੍ਰੋ: ਅਨੂ, ਪ੍ਰੋ: ਅਮਿਤ ਕੁਮਾਰ, ਪ੍ਰੋ: ਧਰੁਵ, ਪ੍ਰੋ: ਦਲਜੀਤ ਕੌਰ, ਪ੍ਰੋ: ਸਨਵਜਿੰਦਰ ਕੌਰ, ਪ੍ਰੋ: ਰਜਨੀਸ਼ ਕੌਰ, ਪ੍ਰੋ: ਵੈਸ਼ਾਲੀ, ਪ੍ਰੋ: ਅਨਿਕਾ ਹਾਜ਼ਰ ਸਨ |