01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

8 ਘੰਟੇ ਬਿਜਲੀ ਸਪਲਾਈ ਨਾ ਮਿਲਣ ਕਾਰਨ ਪੱਛੜ ਰਿਹਾ ਹੈ ਝੋਨੇ ਦੀ ਸਿੱਧੀ ਬਿਜਾਈ ਦਾ ਕੰਮ

ਅਜੀਤ ਡੈਸਕ 20-05-2026
ਗੁਰਦਾਸਪੁਰ, 19 ਮਈ (ਚੱਕਰਾਜਾ)-ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਨੰੂ ਬਚਾਉਣ ਲਈ ਪੰਜਾਬ ਸਰਕਾਰ ਵਲੋਂ ਕਿਸਾਨਾਂ ਨੰੂ ਝੋਨੇ ਦੀ ਸਿੱਧੀ ਬਿਜਾਈ ਲਈ ਉਤਸ਼ਾਹਿਤ ਕਰਨ ਹਿਤ ਕਿਸਾਨਾਂ ਨੰੂ 1500 ਰੁਪਏ ਪ੍ਰਤੀ ਏਕੜ ਦੇਣ ਦਾ ਐਲਾਨ ਤਾਂ ਕੀਤਾ ਗਿਆ | ਪਰ ਕਿਸਾਨਾਂ ਨੰੂ ਸਿੱਧੀ ਬਿਜਾਈ ਕਰਨ ਲਈ ਰੋਜ਼ਾਨਾ 8 ਘੰਟੇ ਬਿਜਲੀ ਸਪਲਾਈ ਨਾ ਮਿਲਣ ਕਾਰਨ ਸਿੱਧੀ ਬਿਜਾਈ ਕਰਨ 'ਚ ਰੁਕਾਵਟਾਂ ਆ ਰਹੀਆਂ ਹਨ | ਇਸ ਸਬੰਧੀ ਕੁਝ ਕਿਸਾਨਾਂ ਨੇ ਕਿਹਾ ਕਿ ਹੁਣ ਜਦ ਝੋਨੇ ਦੀ ਸਿੱਧੀ ਬਿਜਾਈ ਕਰਨ ਦਾ ਸਮਾਂ ਚੱਲ ਰਿਹਾ ਹੈ ਤੇ ਇਸ ਤਰੀਕੇ ਦੀ ਬਿਜਾਈ ਕਰਨ ਲਈ ਕਿਸਾਨਾਂ ਨੰੂ ਪਹਿਲਾਂ ਖੇਤ ਨੰੂ ਪਾਣੀ ਲਗਾ ਕੇ ਤਰ ਵੱਤਰ ਕਰਨਾ ਪੈਂਦਾ ਹੈ | ਪਰ ਇਸ ਲਈ ਕਿਸਾਨਾਂ ਨੰੂ ਲੋੜੀਂਦੀ ਬਿਜਲੀ ਸਪਲਾਈ ਨਾ ਮਿਲਣ ਕਾਰਨ ਸਿੱਧੀ ਬਿਜਾਈ ਦਾ ਕੰਮ ਪੱਛੜ ਰਿਹਾ ਹੈ | ਕਿਸਾਨਾਂ ਨੇ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਤੁਰੰਤ ਕਿਸਾਨਾਂ ਨੰੂ 8 ਘੰਟੇ ਬਿਜਲੀ ਸਪਲਾਈ ਮੁਹੱਈਆ ਕਰਵਾਈ ਜਾਵੇ ਤਾਂ ਜੋ ਕਿਸਾਨ ਝੋਨੇ ਦੀ ਸਿੱਧੀ ਬਿਜਾਈ ਵੱਲ ਉਤਸ਼ਾਹਿਤ ਹੋ ਸਕਣ |

ਪਿਛਲੀ ਖ਼ਬਰ 'ਪੰਜਾਬ ਦੀ ਰਾਜਨੀਤੀ' ਨਾਂਅ ਦੀ ਫੇਸਬੁੱਕ 'ਤੇ ਝੂਠੀਆਂ ਪੋਸਟਾਂ ਪਾਉਣ ਵਾਲੇ ਅਣਪਛਾਤਿਆਂ ਖਿਲਾਫ਼ ਮਾਮਲਾ ਦਰਜ਼ <br/> ਅਗਲੀ ਖ਼ਬਰ ਕਸਬਾ ਨੌਸ਼ਹਿਰਾ ਮੱਝਾ ਸਿੰਘ ਵਿਖੇ ਸੜਕ ਕਿਨਾਰੇ ਲੱਗੇ ਗੰਦਗੀ ਦੇ ਢੇਰਾਂ ਤੋਂ ਲੋਕ ਪ੍ਰੇਸ਼ਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।