01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

'ਪੰਜਾਬ ਦੀ ਰਾਜਨੀਤੀ' ਨਾਂਅ ਦੀ ਫੇਸਬੁੱਕ 'ਤੇ ਝੂਠੀਆਂ ਪੋਸਟਾਂ ਪਾਉਣ ਵਾਲੇ ਅਣਪਛਾਤਿਆਂ ਖਿਲਾਫ਼ ਮਾਮਲਾ ਦਰਜ਼ <br/>

ਅਜੀਤ ਡੈਸਕ 20-05-2026
ਬਟਾਲਾ, 19 ਮਈ (ਸਤਿੰਦਰ ਸਿੰਘ)-ਪੰਜਾਬ ਦੀ ਰਾਜਨੀਤੀ ਦੇ ਨਾਂਅ 'ਤੇ ਬਣਾਏ ਫੇਸਬੱੁਕ ਪੇਜ ਉੱਪਰ ਤੱਥਾਂ ਤੋਂ ਬਿਨ੍ਹਾਂ ਪੋਸਟਾਂ ਪਾਉਣ ਵਾਲੇ ਅਣਪਛਾਤਿਆਂ ਖਿਲਾਫ਼ ਬਟਾਲਾ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ | ਮਾਮਲੇ ਦੀ ਜਾਂਚ ਕਰ ਰਹੇ ਏ.ਐਸ.ਆਈ. ਹਰਪਾਲ ਸਿੰਘ ਨੇ ਦੱਸਿਆ ਕਿ ਉੱਤਮ ਨਗਰ ਮਾਡਲ ਟਾਊਨ ਵਾਸੀ ਗਗਨਦੀਪ ਸਿੰਘ ਨੇ ਪੁਲਿਸ ਕੋਲ ਕੁਝ ਦਿਨ ਪਹਿਲਾਂ ਰਿਪੋਰਟ ਲਿਖਾਈ ਕਿ ਸ਼ੋਸਲ ਮੀਡੀਆ ਫੇਸਬੱੁਕ 'ਤੇ 'ਪੰਜਾਬ ਦੀ ਰਾਜਨੀਤੀ' ਦੇ ਨਾਂਅ ਦਾ ਪੇਜ ਬਣਾ ਕੇ ਬਟਾਲਾ ਦੇ ਵਿਧਾਇਕ ਖਿਲਾਫ ਬਿਨ੍ਹਾਂ ਵਜ੍ਹਾ ਤੇ ਬਿਨ੍ਹਾਂ ਸਬੂਤ ਵੀਡਿਓ ਪਾ ਕੇ ਭੰਡੀ ਪ੍ਰਚਾਰ ਕੀਤਾ ਜਾ ਰਿਹਾ ਹੈ | ਫੇਸਬੁੱਕ 'ਤੇ ਉਕਤ ਅਣਪਛਾਤੇ ਪੇਜ ਚਾਲਕ ਅਜਿਹੀਆਂ ਵੀਡਿਓ ਪਾ ਕੇ ਕਾਨੂੰਨ ਦੀਆਂ ਧੱਜੀਆਂ ਉਡਾ ਰਿਹਾ ਹੈ | ਅਜਿਹਾ ਕਰਨ ਨਾਲ ਜਨਤਾ ਦੇ ਨੁਮਾਇੰਦੇੇ ਨੂੰ ਬਦਨਾਮ ਕਰਨ ਲਈ ਕੀਤਾ ਜਾ ਰਿਹਾ ਹੈ | ਉਕਤ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ | ਫੇਸਬੁੱਕ ਪੇਜ 'ਪੰਜਾਬ ਦੀ ਰਾਜਨੀਤੀ' ਪੇਜ ਚਲਾਉਣ ਵਾਲੇ ਅਣਪਛਾਤੇ ਵਿਅਕਤੀਆਂ ਦੇ ਚਿਹਰੇ ਜਲਦ ਬੇਨਕਾਬ ਕੀਤੇ ਜਾਣਗੇ |

ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵਲੋਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਧਾਉਣ ਦੀ ਨਿਖੇਧੀ <br/> ਅਗਲੀ ਖ਼ਬਰ 8 ਘੰਟੇ ਬਿਜਲੀ ਸਪਲਾਈ ਨਾ ਮਿਲਣ ਕਾਰਨ ਪੱਛੜ ਰਿਹਾ ਹੈ ਝੋਨੇ ਦੀ ਸਿੱਧੀ ਬਿਜਾਈ ਦਾ ਕੰਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।