01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਡਿਊਟੀਆਂ ਤੋਂ ਤੰਗ ਸਰਵ ਆਂਗਣਵਾੜੀ ਯੂਨੀਅਨ ਸੂਬਾ ਪ੍ਰਧਾਨ ਛੀਨਾ ਤੇ ਚਾਹਲ ਨੇ ਦਿੱਤੀ ਚਿਤਾਵਨੀ

ਅਜੀਤ ਡੈਸਕ 20-05-2026
ਧਾਰੀਵਾਲ, 19 ਮਈ (ਸਵਰਨ ਸਿੰਘ)-ਪੰਜਾਬ ਭਰ ਵਿਚ ਆਂਗਣਵਾੜੀ ਵਰਕਰਾਂ ਤੇ ਵਿਭਾਗੀ ਕੰਮਾਂ ਤੋਂ ਇਲਾਵਾ ਹੋਰ ਗੈਰ ਵਿਭਾਗੀ ਤੇ ਹੋਰ ਡਿਊਟੀਆਂ ਲਗਾਉਣ ਕਾਰਨ ਵਰਕਰਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਸੂਬਾ ਪ੍ਰਧਾਨ ਬਰਿੰਦਰਜੀਤ ਕੌਰ ਛੀਨਾ ਅਤੇ ਜ਼ਿਲ੍ਹਾ ਪ੍ਰਧਾਨ ਕੰਵਲਜੀਤ ਕੌਰ ਚਾਹਲ ਨੇ ਦੱਸਿਆ ਕਿ ਇਕ ਪਾਸੇ ਤਾਂ ਸਾਨੂੰ ਸਿਰਫ ਮਾਣਭੱਤਾ ਦਿੱਤਾ ਜਾਂਦਾ ਹੈ, ਪਰ ਜਦੋਂ ਕੰਮ ਲੈਣ ਦੀ ਗੱਲ ਆਉਂਦੀ ਹੈ ਤਾਂ ਸਾਡੇ ਕੋਲੋਂ ਸਰਕਾਰੀ ਮੁਲਾਜ਼ਮਾਂ ਦੇ ਬਰਾਬਰ ਤੇ ਕਈ ਵਾਰ ਉਨ੍ਹਾਂ ਤੋਂ ਵੀ ਜਿਆਦਾ ਡਿਊਟੀਆਂ ਲਈਆਂ ਜਾ ਰਹੀਆਂ ਹਨ, ਜਿਸ ਦਾ ਕੋਈ ਹਿਸਾਬ ਨਹੀਂ ਹੈ | ਉਨ੍ਹਾਂ ਦੱਸਿਆ ਕਿ ਇਸ ਵੇਲੇ ਆਂਗਣਵਾੜੀ ਵਰਕਰਾਂ ਦੀਆਂ ਬੀ.ਐਲ.ਓ., ਨਸ਼ਾ ਮੁਕਤੀ ਸਰਵੇ ਤੇ ਜਨਗਣਨਾ ਸਬੰਧੀ ਕਾਰਜਾਂ ਵਿਚ ਡਿਊਟੀਆਂ ਲਗਾਈਆਂ ਗਈਆਂ ਹਨ | ਚਾਹਲ ਨੇ ਕਿਹਾ ਕਿ ਸਾਨੂੰ ਅਧਿਕਾਰੀਆਂ ਵਲੋਂ ਮਾਨਸਿਕ ਤੌਰ 'ਤੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ | ਹੈਰਾਨੀ ਦੀ ਗੱਲ ਇਹ ਹੈ ਕਿ ਜੋ ਆਂਗਣਵਾੜੀ ਵਰਕਰਾਂ ਅੰਗਹੀਣ ਹਨ, ਫਿਰ ਵੀ ਉਨ੍ਹਾਂ ਦੀਆਂ ਡਿਊਟੀਆਂ ਦੂਰ ਲਗਾਈਆਂ ਗਈਆਂ ਹਨ, ਜਿਸ ਦਾ ਪੁਰਜ਼ੋਰ ਵਿਰੋਧ ਕਰਦੇ ਹਾਂ | ਉਨ੍ਹਾਂ ਕਿਹਾ ਕਿ ਅਸੀਂ ਵਿਭਾਗੀ ਕੰਮਾਂ ਦੇ ਨਾਲ-ਨਾਲ ਮਾਵਾਂ-ਧੀਆਂ ਸਤਿਕਾਰ ਯੋਜਨਾ ਦੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾ ਰਹੀਆਂ ਹਨ | ਉਨ੍ਹਾਂ ਕਿਹਾ ਕਿ ਸਾਡੀ ਡਿਊਟੀ ਦਾ ਸਮਾਂ ਸਵੇਰੇ 8 ਤੋਂ ਦੁਪਹਿਰ 2 ਵਜੇ ਤੱਕ ਦਾ ਹੈ, ਪਰ ਲੋਕਾਂ ਦੀ ਭੀੜ ਜਿਆਦਾ ਇਕੱਠੀ ਹੋ ਜਾਂਦੀ ਹੈ, ਜਿਸ ਕਰ ਕੇ ਸ਼ਾਮ 5 ਵਜੇ ਤੱਕ ਵੀ ਬੈਠਣਾ ਪੈਂਦਾ ਹੈ ਤਾਂ ਜੋ ਲੋਕਾਂ ਦੇ ਫਾਰਮ ਭਰੇ ਜਾ ਸਕਣੇ | ਇਸ ਦੇ ਬਾਵਜੂਦ ਵੀ ਸੈਂਸਸ ਤੇ ਹੋਰਨਾਂ ਡਿਊਟੀਆਂ ਦਾ ਬੋਝ ਵੀ ਲੱਦ ਦਿੱਤਾ ਗਿਆ ਹੈ, ਜੇਕਰ ਸਰਕਾਰ ਨੇ ਤੁਰੰਤ ਇਨ•ਾਂ ਵਾਧੂ ਡਿਊਟੀਆਂ ਨੂੰ ਬੰਦ ਨਾ ਕੀਤਾ ਤਾਂ ਪੰਜਾਬ ਭਰ ਦੀਆਂ ਆਂਗਣਵਾੜੀ ਵਰਕਰਾਂ ਵਿਭਾਗੀ ਕੰਮਾਂ ਤੋਂ ਬਿਨਾਂ ਬਾਕੀ ਸਾਰੇ ਗੈਰ ਵਿਭਾਗੀ ਤੇ ਸਰਕਾਰੀ ਕੰਮਾਂ ਦਾ ਮੁਕੰਮਲ ਬਾਈਕਾਟ ਕਰਨਗੀਆਂ |
ਪਿਛਲੀ ਖ਼ਬਰ ਪਿੰਡ ਸ਼ਮਸ਼ੇਰਪੁਰ ਵਿਖੇ ਵਿਕਾਸ ਕਾਰਜ ਜ਼ੋਰਾਂ 'ਤੇ-ਸਰਪੰਚ ਮਨਦੀਪ ਸਿੰਘ <br/> ਅਗਲੀ ਖ਼ਬਰ ਦੀਨਾਨਗਰ ਸ਼ਹਿਰ ਦੇ ਵਿਕਾਸ ਲਈ 1.80 ਕਰੋੜ ਖ਼ਰਚ ਕਰੇਗੀ 'ਆਪ' ਸਰਕਾਰ-ਸ਼ਮਸ਼ੇਰ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।