01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਪਿੰਡ ਸ਼ਮਸ਼ੇਰਪੁਰ ਵਿਖੇ ਵਿਕਾਸ ਕਾਰਜ ਜ਼ੋਰਾਂ 'ਤੇ-ਸਰਪੰਚ ਮਨਦੀਪ ਸਿੰਘ <br/>

ਅਜੀਤ ਡੈਸਕ 20-05-2026
ਬਹਿਰਾਮਪੁਰ, 19 ਮਈ (ਪ੍ਰੋ: ਬਲਬੀਰ ਸਿੰਘ ਕੋਲਾ)-ਵਿਧਾਨ ਸਭਾ ਹਲਕਾ ਦੀਨਾਨਗਰ ਅਧੀਨ ਆਉਂਦੇ ਪਿੰਡ ਸ਼ਮਸ਼ੇਰਪੁਰ ਵਿਖੇ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ 'ਤੇ ਪਿੰਡ ਅੰਦਰ ਵਿਕਾਸ ਕਾਰਜਾਂ ਦਾ ਕੰਮ ਜ਼ੋਰਾਂ 'ਤੇ ਚੱਲ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਦੇ ਸਰਪੰਚ ਮਨਦੀਪ ਸਿੰਘ ਨੇ ਦੱਸਿਆ ਕਿ ਪਿੰਡ 'ਚ ਵਿਕਾਸ ਕੰਮ ਜ਼ੋਰਾਂ 'ਤੇ ਚੱਲ ਰਿਹਾ ਹੈ, ਜਿਸ ਵਿਚ ਪਿੰਡ ਤੋਂ ਲੈ ਕੇ ਕੁਲਵੰਤ ਸਿੰਘ ਦੇ ਡੇਰੇ ਨੰੂ ਜਾਂਦਾ ਰਸਤਾ ਪੱਕਾ ਕੀਤਾ ਗਿਆ ਹੈ, ਜਿਸ ਦੀ ਚੌੜਾਈ 12 ਫੁੱਟ ਤੇ ਲੰਬਾਈ 900 ਮੀਟਰ ਦੇ ਕਰੀਬ ਹੈ, ਜਿਸ ਨੰੂ ਬਣਾਉਣ ਲਈ ਕਰੀਬ 5 ਲੱਖ ਰੁਪਏ ਦਾ ਖ਼ਰਚ ਆਇਆ ਹੈ | ਇਸ ਮੌਕੇ ਮੈਂਬਰ ਪੰਚਾਇਤ ਕੁਲਵੰਤ ਸਿੰਘ, ਮੈਂਬਰ ਹਰਜੀਤ ਕੌਰ, ਮੈਂਬਰ ਨਿਰਮਲ ਸਿੰਘ, ਮੈਂਬਰ ਮੰਗਲ ਦਾਸ, ਮੈਂਬਰ ਨਰਿੰਦਰ ਕੌਰ, ਮੈਂਬਰ ਅਮਨਦੀਪ ਕੌਰ ਤੋਂ ਇਲਾਵਾ ਪਿੰਡ ਵਾਸੀ ਸੁਖਬੀਰ ਸਿੰਘ, ਸਤਨਾਮ ਸਿੰਘ, ਗੁਰਪ੍ਰੀਤ ਸਿੰਘ, ਸ਼ਿੰਗਾਰਾ ਤੇ ਪ੍ਰੇਮਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਮਾਨ ਸਰਕਾਰ ਵਲੋਂ ਪਿੰਡਾਂ ਦੇ ਵਿਕਾਸ ਲਈ ਦਿਨ-ਰਾਤ ਇਕ ਕੀਤਾ-ਸਰਪੰਚ ਸੁਖਦੇਵ ਕੌਰ ਅਗਲੀ ਖ਼ਬਰ ਡਿਊਟੀਆਂ ਤੋਂ ਤੰਗ ਸਰਵ ਆਂਗਣਵਾੜੀ ਯੂਨੀਅਨ ਸੂਬਾ ਪ੍ਰਧਾਨ ਛੀਨਾ ਤੇ ਚਾਹਲ ਨੇ ਦਿੱਤੀ ਚਿਤਾਵਨੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।