04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਜੂਨ 1984 ਦੇ ਸ਼ਹੀਦਾਂ ਅਤੇ ਗੰਨੋਪੁਰ ਸੈਦੋਵਾਲ ਖੁਰਦ ਦੇ ਸ਼ਹੀਦਾਂ ਨੂੰ ਸਮਰਪਿਤ 14ਵਾਂ ਸ਼ਹੀਦੀ ਸਮਾਗਮ ਅੱਜ <br/>

ਅਜੀਤ ਡੈਸਕ 31-05-2026
ਭੈਣੀ ਮੀਆਂ ਖਾਂ, 30 ਮਈ (ਜਸਬੀਰ ਸਿੰਘ ਬਾਜਵਾ)-ਦਲ ਖਾਲਸਾ ਦੇ ਜ਼ਿਲਾ ਪ੍ਰਧਾਨ ਦਿਲਬਾਗ ਸਿੰਘ ਖਾਲਸਾ ਅਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ ਜਸਵਿੰਦਰ ਸਿੰਘ ਕਾਹਨੂੰਵਾਨ ਨੇ ਕਿਹਾ ਕਿ ਜੂਨ 1984 ਦੇ ਸ਼ਹੀਦਾਂ ਅਤੇ ਗੰਨੋਪੁਰ ਸੈਦੋਵਾਲ ਖੁਰਦ ਦੇ ਸ਼ਹੀਦਾਂ ਨੂੰ ਸਮਰਪਿਤ 14ਵਾਂ ਸ਼ਹੀਦੀ ਦਿਹਾੜਾ ਗੁਰਦੁਆਰਾ ਸੰਤਸਰ ਗੰਨੋਪੁਰ ਸੈਦੋਵਾਲ ਖੁਰਦ ਬਲਾਕ ਕਾਹਨੂੰਵਾਨ ਵਿਖੇ ਅੱਜ 31 ਮਈ ਨੂੰ 11 ਤੋਂ 1 ਵਜੇ ਤੱਕ ਮਨਾਇਆ ਜਾ ਰਿਹਾ ਹੈ | ਉਨਾਂ ਇਲਾਕਾ ਨਿਵਾਸੀ ਸੰਗਤਾਂ ਅਤੇ ਸ਼ਹੀਦ ਸਿੰਘਾਂ ਦੇ ਪਰਿਵਾਰਾਂ ਨੂੰ ਹੁੰਮ-ਹੁਮਾ ਕੇ ਇਸ ਸ਼ਹੀਦੀ ਸਮਾਗਮ ਵਿਚ ਪਹੁੰਚਣ ਦੀ ਅਪੀਲ ਕੀਤੀ | ਉਨਾਂ ਕਿਹਾ ਕਿ ਇਸ ਸਮਾਗਮ ਵਿਚ ਪੰਥਕ ਪ੍ਰਚਾਰਕ ਅਤੇ ਰਾਗੀ ਸੰਗਤਾਂ ਨੂੰ ਗੁਰਬਾਣੀ ਕੀਰਤਨ ਅਤੇ ਗੁਰਮਤਿ ਵਿਚਾਰਾਂ ਦੁਆਰਾ ਨਿਹਾਲ ਕਰਨਗੇ | ਉਪਰੰਤ ਖਾਲਸਾ ਪੰਥ ਦੀਆਂ ਜਥੇਬੰਦੀਆਂ ਦੇ ਬੁਲਾਰੇ ਸੰਗਤਾਂ ਨੂੰ ਪੰਥਕ ਵਿਚਾਰਾਂ ਦੀ ਸਾਂਝ ਪਾਉਣਗੇ | ਇਸ ਮੌਕੇ ਅਰਵਿੰਦਰ ਸਿੰਘ, ਰਣਯੋਧ ਸਿੰਘ, ਲਖਵੀਰ ਸਿੰਘ, ਅਮਨਦੀਪ ਸਿੰਘ, ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸ੍ਰੀ ਹਰਿਗੋਬਿੰਦਪੁਰ ਨਗਰ ਕੌਂਸਲ ਦਾ ਪ੍ਰਧਾਨ ਬਣਨ ਲਈ ਕਾਂਗਰਸ, 'ਆਪ' ਤੇ ਆਜ਼ਾਦ ਉਮੀਦਵਾਰ ਦੌੜ 'ਚ ਅਗਲੀ ਖ਼ਬਰ ਪੰਥ ਅਤੇ ਪੰਜਾਬ ਨੂੰ ਅੱਜ ਤਿਆਗ ਤੇ ਕਿਰਦਾਰ ਵਾਲੀ ਲੀਡਰਸ਼ਿਪ ਦੀ ਲੋੜ-ਗੁਰਿੰਦਰ ਸਿੰਘ ਬਾਜਵਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।