04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਪੰਥ ਅਤੇ ਪੰਜਾਬ ਨੂੰ ਅੱਜ ਤਿਆਗ ਤੇ ਕਿਰਦਾਰ ਵਾਲੀ ਲੀਡਰਸ਼ਿਪ ਦੀ ਲੋੜ-ਗੁਰਿੰਦਰ ਸਿੰਘ ਬਾਜਵਾ

ਅਜੀਤ ਡੈਸਕ 31-05-2026
ਬਟਾਲਾ, 30 ਮਈ (ਸਤਿੰਦਰ ਸਿੰਘ)-ਜਦੋਂ ਤੱਕ ਪੰਥ ਵਿਚ ਤਿਆਗ ਅਤੇ ਕਿਰਦਾਰ ਵਾਲੀ ਲੀਡਰਸ਼ਿਪ ਸੀ | ਉਂਦੋ ਤੱਕ ਕੇਦਰ ਸਰਕਾਰ ਪੰਥ ਅਤੇ ਪੰਜਾਬ ਦੇ ਮਸਲਿਆਂ ਬਾਰੇ ਸਿੱਖ ਲੀਡਰਸ਼ਿਪ ਦੀ ਗੱਲ ਸੁਣਦੀ ਸੀ, ਪਰ ਜਦੋਂ ਤੋਂ ਪੰਥਕ ਲੀਡਰਸ਼ਿਪ ਦਾ ਕਿਰਦਾਰ ਅਤੇ ਤਿਆਗ ਖਤਮ ਹੋ ਗਿਆ, ਉਸ ਸਮੇਂ ਤੋਂ ਦੇਸ਼ ਵਿਚ ਸਿੱਖਾਂ ਦੀ ਕੋਈ ਸੁਣਵਾਈ ਨਹੀਂ ਹੈ ਅਤੇ ਨਾ ਹੀ ਕੋਈ ਰਾਜਨੀਤੀ ਹੈ | ਲੰਬੇ ਸਮੇਂ ਤੋਂ ਪੰਜਾਬ ਦੇ ਮਸਲੇ ਭਾਵੇ ਉਹ ਬੰਦੀ ਸਿੰਘਾਂ ਦੀ ਰਿਹਾਈ ਦਾ ਹੋਵੇ, ਭਾਈ ਬਲਵੰਤ ਸਿੰਘ ਰਾਜੋਆਣਾ ਅਤੇ ਦਵਿੰਦਰਪਾਲ ਸਿੰਘ ਭੁੱਲਰ ਦੀ ਮੌਤ ਦੀ ਸਜ਼ਾ ਦੀ ਮੁਆਫੀ ਦਾ ਹੋਵੇ, ਪੰਜਾਬ ਦੇ ਪਾਣੀਆ ਦਾ ਹੋਵੇ, ਪੰਜਾਬੀ ਬੋਲਦੇ ਇਲਾਕਿਆਂ ਦਾ ਹੋਵੇ, ਸਿੱਖਾਂ ਦੀ ਕਾਲੀ ਸੂਚੀ ਖਤਮ ਕਰਨ ਦਾ ਹੋਵੇ, ਬਾਰਡਰ ਖੋਲਣ ਦਾ ਹੋਵੇ, ਚੰਡੀਗੜ ਪੰਜਾਬ ਨੂੰ ਦੇਣ ਦਾ ਹੋਵੇ ਜਾਂ ਸ੍ਰੋਮਣੀ ਕਮੇਟੀ ਦੀਆਂ ਚੋਣਾਂ ਕਰਵਾਉਣ ਦਾ ਹੋਵੇ, ਉਸੇ ਤਰਾਂ ਲਟਕ ਰਹੇ ਹਨ ਅਤੇ ਇਨਾਂ ਨੂੰ ਸੁਲਝਾਉਣ ਲਈ ਕਦੇ ਵੀ ਕੇਂਦਰ ਸਰਕਾਰ ਨੇ ਸਿੱਖ ਲੀਡਰਸ਼ਿਪ ਨੂੰ ਗੱਲਬਾਤ ਲਈ ਨਹੀਂ ਬੁਲਾਇਆ | ਇਨਾਂ ਵਿਚਾਰਾਂ ਦਾ ਪ੍ਰਗਟਾਵਾ ਬੇਗਮਪੁਰਾ ਖਾਲਸਾ ਰਾਜ ਪਾਰਟੀ ਦੇ ਪ੍ਰਧਾਨ ਗੁਰਿੰਦਰ ਸਿੰਘ ਬਾਜਵਾ ਨੇ ਕੀਤਾ | ਉਨਾਂ ਆਖਿਆ ਕਿ ਪਿਛਲੇ ਸਮੇਂ ਵਿਚ ਜਿਹੜੀ ਅਕਾਲੀ ਦਲ ਬਾਦਲ ਦੀ ਲੀਡਰਸ਼ਿਪ ਨੇ 15 ਸਾਲ ਪੰਜਾਬ 'ਚ ਰਾਜਭਾਗ ਹੰਢਾਇਆ | ਉਨਾਂ ਨੇ ਇਨਾਂ ਮਸਲਿਆਂ ਵਿਚੋਂ ਇਕ ਨੂੰ ਵੀ ਹੱਲ ਕਰਵਾਉਣ ਦਾ ਯਤਨ ਨਹੀਂ ਕੀਤਾ | ਜਦ ਕਿ ਜੇ ਉਹ ਚਾਹੁੰਦੇ ਤਾਂ ਪੰਜਾਬ ਅਤੇ ਕੇਂਦਰ ਸਰਕਾਰ ਵਿਚ ਆਪਣੀ ਭਾਈਵਾਲ ਪਾਰਟੀ ਭਾਜਪਾ ਤੋਂ ਇਹ ਮਸਲੇ ਹੱਲ ਕਰਵਾ ਸਕਦੇ ਸੀ, ਪਰ ਇਨਾਂ ਨੇ ਪੰਥ ਅਤੇ ਪੰਜਾਬ ਦੀਆਂ ਮੰਗਾਂ ਨੂੰ ਵਿਸਾਰਦੇ ਹੋਏ ਕੇਂਦਰ ਸਰਕਾਰ ਕੋਲੋਂ ਆਪਣੇ ਪਰਿਵਾਰ ਲਈ ਵਜੀਰੀਆ ਲਈਆਂ ਅਤੇ ਸਿਧਾਂਤਕ ਗੱਲ ਛੱਡ ਕੇ ਹਰ ਹੇਠਲੇ ਪੱਧਰ ਦਾ ਢੰਗ ਤਰੀਕਾ ਅਪਣਾਉਂਦਿਆਂ ਸਰਕਾਰ ਬਣਾਉਣ ਤੱਕ ਸੀਮਤ ਰਹੇ | ਸ: ਬਾਜਵਾ ਨੇ ਅੱਗੇ ਆਖਿਆ ਕਿ ਪੰਥ ਵਿਚ ਜਿਹੜੀ ਕਿਰਦਾਰ ਅਤੇ ਤਿਆਗ ਵਾਲੀ ਲੀਡਰਸ਼ਿਪ ਹੈ | ਉਹ ਧੜਿਆਂ ਵਿਚ ਵੰਡੀ ਹੋਈ ਹੈ | ਅੱਜ ਲੋੜ ਹੈ, ਉਸ ਵੰਡੀ ਹੋਈ ਲੀਡਰਸ਼ਿਪ ਨੂੰ ਇਕੱਠਿਆਂ ਕਰਨ ਦੀ ਤਾਂ ਜੋ ਲੰਬੇ ਸਮੇਂ ਤੋਂ ਲਟਕ ਰਹੇ ਆਪਣੇ ਕੌਮੀ ਮਸਲਿਆਂ ਨੂੰ ਹੱਲ ਕਰਵਾਇਆ ਜਾ ਸਕੇ |
ਪਿਛਲੀ ਖ਼ਬਰ ਜੂਨ 1984 ਦੇ ਸ਼ਹੀਦਾਂ ਅਤੇ ਗੰਨੋਪੁਰ ਸੈਦੋਵਾਲ ਖੁਰਦ ਦੇ ਸ਼ਹੀਦਾਂ ਨੂੰ ਸਮਰਪਿਤ 14ਵਾਂ ਸ਼ਹੀਦੀ ਸਮਾਗਮ ਅੱਜ <br/> ਅਗਲੀ ਖ਼ਬਰ ਗ੍ਰਾਮ ਪੰਚਾਇਤ ਚਾਵਾ ਨੇ ਨਵੇਂ ਖੇਡ ਸਟੇਡੀਅਮ 'ਚ 19 ਹਜ਼ਾਰ ਫੁੱਟ ਸਕੇਅਰ ਸਲੈਕਸ਼ਨ ਘਾਹ ਲਗਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।