03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਗ੍ਰਾਮ ਪੰਚਾਇਤ ਚਾਵਾ ਨੇ ਨਵੇਂ ਖੇਡ ਸਟੇਡੀਅਮ 'ਚ 19 ਹਜ਼ਾਰ ਫੁੱਟ ਸਕੇਅਰ ਸਲੈਕਸ਼ਨ ਘਾਹ ਲਗਾਇਆ <br/>

ਅਜੀਤ ਡੈਸਕ 31-05-2026
ਗੁਰਦਾਸਪੁਰ, 30 ਮਈ (ਅਸ਼ੋਕ ਸ਼ਰਮਾ)-ਵਿਧਾਨ ਸਭਾ ਹਲਕਾ ਦੀਨਾਨਗਰ ਅੰਦਰ ਪੈਂਦੇ ਪਿੰਡ ਚਾਵਾ ਵਿਖੇ ਪੰਚਾਇਤੀ ਰਾਜ ਵਿਭਾਗ ਵਲੋਂ ਲੱਖਾਂ ਦੀ ਲਾਗਤ ਨਾਲ ਖੇਡ ਸਟੇਡੀਅਮ ਬਣਾਇਆ ਗਿਆ ਹੈ | ਪਿੰਡ ਦੀ ਪੰਚਾਇਤ ਵਲੋਂ ਖੇਡ ਸਟੇਡੀਅਮ ਨੰੂ ਨਵੀਂ ਦਿੱਖ ਦੇਣ ਲਈ 19 ਹਜ਼ਾਰ ਸਕੇਅਰ ਫੁੱਟ ਸਲੈਕਸ਼ਨ ਘਾਹ ਤੇ 100 ਦੇ ਕਰੀਬ ਵੱਖ ਵੱਖ ਬੂਟੇ ਲਗਾਏ ਗਏ ਹਨ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਰਪੰਚ ਠੇਕੇਦਾਰ ਸੁਲੱਖਣ ਸਿੰਘ ਬੱਲੀ, ਇੰਸਪੈਕਟਰ ਬਲਕਾਰ ਸਿੰਘ, ਮੈਂਬਰ ਪੁਸ਼ਪਿੰਦਰ ਸਿੰਘ ਕਾਟਲ, ਤਹਿਸੀਲਦਾਰ ਬਾਵਾ ਸਿੰਘ, ਮਹਿੰਦਰ ਮਸੀਹ, ਠਾਕੁਰ ਵਿਜੇ ਸਿੰਘ, ਠਾਕੁਰ ਅਜੇ ਸਿੰਘ ਮਨਹਾਸ, ਹੀਰਾ ਸਿੰਘ, ਸੁਖਦੇਵ ਸਿੰਘ, ਸਤਪਾਲ ਸਿੰਘ, ਦਲਜੀਤ ਸਿੰਘ, ਸੂਬੇਦਾਰ ਸ਼ਮਸ਼ੇਰ ਸਿੰਘ, ਐਸ.ਡੀ.ਓ ਭਜਨ ਸਿੰਘ, ਜਗਦੀਸ਼ ਸਿੰਘ ਆਦਿ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵਲੋਂ ਨੌਜਵਾਨਾਂ ਨੰੂ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਪਿੰਡਾਂ ਅੰਦਰ ਖ਼ੂਬਸੂਰਤ ਖੇਡ ਸਟੇਡੀਅਮ ਬਣਾਏ ਗਏ ਹਨ | ਇਸ ਨਾਲ ਨੌਜਵਾਨ ਖੇਡਾਂ ਵਿਚ ਚੰਗਾ ਪ੍ਰਦਰਸ਼ਨ ਕਰਕੇ ਪੰਜਾਬ ਦੇ ਨਿਰੋਏ ਸਮਾਜ ਦੀ ਸਿਰਜਨਾ 'ਚ ਯੋਗਦਾਨ ਪਾਉਣਗੇ | ਉਨ੍ਹਾਂ ਕਿਹਾ ਕਿ ਖੇਡ ਸਟੇਡੀਅਮਾਂ ਦੇ ਬਣਨ ਨਾਲ ਪੰਚਾਇਤੀ ਜ਼ਮੀਨ 'ਤੇ ਕਬਜ਼ੇ ਹੋਣ ਤੋਂ ਬਚ ਜਾਣਗੇ | ਇਸ ਤੋਂ ਪਹਿਲਾਂ ਵੀ ਪੰਚਾਇਤ ਨੇ ੇਠੇਕੇ 'ਤੇ ਪੈਟਰੋਲ ਪੰਪ, ਦੁਕਾਨਾਂ 6 ਅਤੇ ਮੰਡੀਆਂ ਵਿਚ ਕੰਮ ਕਰਨ ਵਾਲੇ ਆੜ੍ਹਤੀਆ ਨੰੂ ਜਗਾ ਵੀ ਕਿਰਾਏ 'ਤੇ ਦਿੱਤੀ ਹੈ | ਉਨ੍ਹਾਂ ਕਿਹਾ ਕਿ ਪਿੰਡ ਚਾਵਾ ਨੰੂ ਖ਼ੂਬਸੂਰਤ ਬਣਾਉਣ ਲਈ ਪੰਚਾਇਤ ਨੇ ਤਹੱਈਆ ਕੀਤਾ ਹੈ ਅਤੇ ਇਸ ਤੋਂ ਇਲਾਵਾ ਲਾਈਟਾਂ ਅਤੇ ਖਿਡਾਰੀਆਂ ਨੰੂ ਖੇਡਾਂ ਦਾ ਸਮਾਨ ਵੀ ਦੇਣ ਦਾ ਫ਼ੈਸਲਾ ਕੀਤਾ ਹੈ | ਇਸ ਮੌਕੇ ਕਰਨਜੀਤ ਸਿੰਘ ਮੁਲਤਾਨੀ, ਜੋਗਿੰਦਰ ਸਿੰਘ ਕੰਡਾ, ਹਰਜੀਤ ਸਿੰਘ ਮਾੜਾ ਅਤੇ ਗੁਰਵਿੰਦਰ ਸਿੰਘ ਢਿੱਲੋਂ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਪੰਥ ਅਤੇ ਪੰਜਾਬ ਨੂੰ ਅੱਜ ਤਿਆਗ ਤੇ ਕਿਰਦਾਰ ਵਾਲੀ ਲੀਡਰਸ਼ਿਪ ਦੀ ਲੋੜ-ਗੁਰਿੰਦਰ ਸਿੰਘ ਬਾਜਵਾ ਅਗਲੀ ਖ਼ਬਰ ਵੁੱਡ ਬਲਾਜਮ ਸਕੂਲ 'ਚ ਗਿਆਨਵਰਧਕ ਗਤੀਵਿਧੀ ਕਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।