03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਵੁੱਡ ਬਲਾਜਮ ਸਕੂਲ 'ਚ ਗਿਆਨਵਰਧਕ ਗਤੀਵਿਧੀ ਕਰਵਾਈ

ਅਜੀਤ ਡੈਸਕ 31-05-2026
ਬਟਾਲਾ, 30 ਮਈ (ਸਤਿੰਦਰ ਸਿੰਘ)-ਵੁੱਡ ਬਲਾਜਮ ਸਕੂਲ ਬਟਾਲਾ ਵਿਚ ਐੱਫ.ਐੱਸ.-3 ਦੇ ਬੱਚਿਆਂ ਲਈ ਇਕ ਮਨੋਰੰਜਕ ਅਤੇ ਗਿਆਨਵਰਧਕ ਗਤੀਵਿਧੀ ਕਰਵਾਈ ਗਈ | ਸਕੂਲ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਗਤੀਵਿਧੀ ਦਾ ਮੁੱਖ ਉਦੇਸ਼ ਬੱਚਿਆਂ ਨੂੰ ਅੱਖਾਂ, ਕੰਨ, ਨੱਕ, ਜੀਭ ਅਤੇ ਚਮੜੀ ਵਰਗੇ ਗਿਆਨ ਇੰਦਰੀ ਅੰਗਾਂ ਬਾਰੇ ਸੌਖੇ ਅਤੇ ਰੁਚਿਕਾਰ ਢੰਗ ਨਾਲ ਜਾਣੂ ਕਰਵਾਉਣਾ ਸੀ | ਬੱਚਿਆਂ ਨੇ ਵੱਖ-ਵੱਖ ਗਤੀਵਿਧੀਆਂ ਅਤੇ ਗੱਲਬਾਤ ਰਾਹੀਂ ਜਾਣਿਆ ਕਿ ਸਾਡੀਆਂ ਗਿਆਨ ਇੰਦਰੀਆਂ ਕਿਵੇਂ ਕੰਮ ਕਰਦੀਆਂ ਹਨ ਅਤੇ ਸਾਡੀ ਰੋਜਾਨਾ ਜਿੰਦਗੀ ਵਿਚ ਉਨ੍ਹਾਂ ਦਾ ਕਿੰਨਾ ਮਹੱਤਵ ਹੈ | ਸਾਰੇ ਬੱਚਿਆਂ ਨੇ ਬੜੇ ਉਤਸ਼ਾਹ, ਖੁਸ਼ੀ ਅਤੇ ਦਿਲਚਸਪੀ ਨਾਲ ਇਸ ਮੌਕੇ ਭਾਗ ਲਿਆ | ਸਕੂਲ ਦੀ ਚੇਅਰਪਰਸਨ ਡਾ. ਸਤਿੰਦਰਜੀਤ ਕੌਰ ਨਿੱਝਰ, ਅਕਾਦਮੀ ਨਿਰਦੇਸ਼ਕ ਵਸੁਧਾ ਸ਼ਰਮਾ ਅਤੇ ਮੁੱਖ ਅਧਿਆਪਕਾ ਗੁਰਮੀਤ ਕੌਰ ਨੇ ਬੱਚਿਆਂ ਦੀ ਸ਼ਾਲਾਘਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਬੱਚਿਆਂ ਦੇ ਸਿੱਖਣ, ਸਮਝ ਅਤੇ ਸਰਬਪੱਖੀ ਵਿਕਾਸ ਵਿਚ ਬਹੁਤ ਮਦਦਗਾਰ ਸਾਬਤ ਹੁੰਦੀਆਂ ਹਨ |
ਪਿਛਲੀ ਖ਼ਬਰ ਗ੍ਰਾਮ ਪੰਚਾਇਤ ਚਾਵਾ ਨੇ ਨਵੇਂ ਖੇਡ ਸਟੇਡੀਅਮ 'ਚ 19 ਹਜ਼ਾਰ ਫੁੱਟ ਸਕੇਅਰ ਸਲੈਕਸ਼ਨ ਘਾਹ ਲਗਾਇਆ <br/> ਅਗਲੀ ਖ਼ਬਰ ਪੰਜਾਬ ਪ੍ਰਧਾਨ ਥੋਮਸ ਮਸੀਹ ਵਲੋਂ ਨੈਸ਼ਨਲ ਪ੍ਰਧਾਨ ਜਮਾਲ ਸਦੀਕੀ ਨਾਲ ਮੁਲਾਕਾਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।