ਬਾਲ ਸੁਰੱਖਿਆ ਵਿਭਾਗ ਦੀ ਰੇਡ, 7 ਬੱਚੇ ਭੀਖ ਮੰਗਦੇ ਫੜੇ
ਪਠਾਨਕੋਟ, 2 ਸਤੰਬਰ (ਵਿਨੋਦ)-ਡਿਪਟੀ ਕਮਿਸ਼ਨਰ ਪਠਾਨਕੋਟ ਡਾ. ਪਲਵੀ ਦੇ ਨਿਰਦੇਸ਼ਾਂ ਅਨੁਸਾਰ ਬਾਲ ਸੁਰੱਖਿਆ ਵਿਭਾਗ ਵਲੋਂ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਊਸ਼ਾ ਦੀ ਅਗਵਾਈ ’ਚ ਵੱਖ-ਵੱਖ ਮੰਦਿਰਾਂ ਦੇ ਨੇੜੇ ਰੇਡ ਕੀਤੀ ਗਈ, ਜਿਸ ਦੌਰਾਨ ਸੱਤ ਬੱਚੇ ਭੀਖ ਮੰਗਦੇ ਫੜੇ ਗਏ, ਜ਼ਿਲ੍ਹਾ ਬਾਲ ਸੁਰੱਖਿਆ ਅਧਿਕਾਰੀ ਊਸ਼ਾ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਵਲੋਂ ਕਾਲੀ ਮਾਤਾ ਮੰਦਿਰ ਪਠਾਨਕੋਟ ਦੇ ਨਜ਼ਦੀਕ ਦੋ ਬੱਚੇ ਤੇ ਆਸ਼ਾ ਪੂਰਨੀ ਮਾਤਾ ਮੰਦਿਰ ਦੇ ਨੇੜਿਓਂ ਪੰਜ ਬੱਚੇ ਭੀਖ ਮੰਗਦੇ ਫੜੇ ਹਨ, ਜਿਨਾਂ ਨੂੰ ਚਾਇਲਡ ਵੈਲਫੇਅਰ ਕਮੇਟੀ ਦੇ ਅੱਗੇ ਪੇਸ਼ ਕੀਤਾ ਗਿਆ ਅਤੇ ਬੱਚਿਆਂ ਦੇ ਮਾਪਿਆਂ ਨੂੰ ਵੀ ਬੁਲਾਇਆ ਗਿਆ ਤੇ ਚਿਤਾਵਨੀ ਦੇ ਕੇ ਉਨ੍ਹਾਂ ਨੂੰ ਆਪਚਿਣੇ ਬੱਆਂ ਨੂੰ ਭੀਖ ਨਾ ਮੰਗਵਾਉਣ ਲਈ ਪ੍ਰੇਰਿਤ ਕੀਤਾ ਗਿਆ ਅਤੇ ਬੱਚੇ ਮਾਤਾ-ਪਿਤਾ ਦੇ ਹਵਾਲੇ ਕਰ ਦਿੱਤੇ ਗਏ ।
ਅਜੀਤ ਡੈਸਕ
03-09-2026