06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਗ੍ਰੋਥ ਮਾਸਟਰ ਵਲੋਂ ਸ਼ਹਿਰ ਵਾਸੀਆਂ ਨੂੰ ਕਿਫ਼ਾਇਤੀ ਦਰਾਂ ’ਤੇ ਮੁਹੱਈਆ ਕਰਵਾਈਆਂ ਜਾ ਰਹੀਆਂ ਵਿੱਤੀ ਸਹੂਲਤਾਂ ਕਾਰ ਲੋਨ ’ਤੇ ਦੀਵਾਲੀ ਮੌਕੇ ਵਿਸ਼ੇਸ਼ ਛੋਟ

ਗੁਰਦਾਸਪੁਰ, 5 ਨਵੰਬਰ (ਪੰਕਜ ਸ਼ਰਮਾ)- ਸ਼ਹਿਰ ਦੀ ਪ੍ਰਮੁੱਖ ਵਿੱਤੀ ਸੰਸਥਾ ਗ੍ਰੋਥ ਮਾਸਟਰ ਵਲੋਂ ਸ਼ਹਿਰ ਵਾਸੀਆਂ ਨੂੰ ਇਕੋ ਛੱਤ ਹੇਠ ਵੱਖ-ਵੱਖ ਤਰ੍ਹਾਂ ਦੀਆਂ ਵਿੱਤੀ ਸਹੂਲਤਾਂ ਕਿਫ਼ਾਇਤੀ ਦਰਾਂ ’ਤੇ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ । ਸੰਸਥਾ ਵਲੋਂ ਗਾਹਕਾਂ ਦੀਆਂ ਲੋੜਾਂ ਨੂੰ ਧਿਆਨ ਵਿਚ ਰੱਖਦਿਆਂ ਕਰਜ਼ੇ, ਬੀਮਾ ਅਤੇ ਨਿਵੇਸ਼ ਨਾਲ ਸਬੰਧਿਤ ਕਈ ਤਰ੍ਹਾਂ ਦੀਆਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ ।

ਸੰਸਥਾ ਗ੍ਰੋਥ ਮਾਸਟਰ ਦੀ ਇਮਾਰਤ ਦਾ ਦ੍ਰਿਸ਼ । ਤਸਵੀਰ: ਵਿਸ਼ਾਲ ਮੁੰਨਾ 06-11-2026
ਗੁਰਦਾਸਪੁਰ, 5 ਨਵੰਬਰ (ਪੰਕਜ ਸ਼ਰਮਾ)- ਸ਼ਹਿਰ ਦੀ ਪ੍ਰਮੁੱਖ ਵਿੱਤੀ ਸੰਸਥਾ ਗ੍ਰੋਥ ਮਾਸਟਰ ਵਲੋਂ ਸ਼ਹਿਰ ਵਾਸੀਆਂ ਨੂੰ ਇਕੋ ਛੱਤ ਹੇਠ ਵੱਖ-ਵੱਖ ਤਰ੍ਹਾਂ ਦੀਆਂ ਵਿੱਤੀ ਸਹੂਲਤਾਂ ਕਿਫ਼ਾਇਤੀ ਦਰਾਂ ’ਤੇ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ । ਸੰਸਥਾ ਵਲੋਂ ਗਾਹਕਾਂ ਦੀਆਂ ਲੋੜਾਂ ਨੂੰ ਧਿਆਨ ਵਿਚ ਰੱਖਦਿਆਂ ਕਰਜ਼ੇ, ਬੀਮਾ ਅਤੇ ਨਿਵੇਸ਼ ਨਾਲ ਸਬੰਧਿਤ ਕਈ ਤਰ੍ਹਾਂ ਦੀਆਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ । ਇਸ ਸਬੰਧੀ ਜਾਣਕਾਰੀ ਦਿੰਦਿਆਂ ਗ੍ਰੋਥ ਮਾਸਟਰ ਦੇ ਸੀਨੀਅਰ ਫਾਈਨੈਂਸ਼ੀਅਲ ਕੰਸਲਟੈਂਟ ਗੌਰਵ ਮਹਾਜਨ ਅਤੇ ਪੰਕਜ ਕੱਦ ਨੇ ਦੱਸਿਆ ਕਿ ਸੰਸਥਾ ਵਲੋਂ ਫਿਕਸਡ ਡਿਪਾਜ਼ਿਟ (ਐਫ.ਡੀ.), ਰਿਕਰਿੰਗ ਡਿਪਾਜ਼ਿਟ (ਆਰ.ਡੀ.), ਸਿਹਤ ਬੀਮਾ, ਜੀਵਨ ਬੀਮਾ, ਮਿਊਚੁਅਲ ਫੰਡ, ਸਰਕਾਰੀ ਬਾਂਡ, ਹੋਮ ਲੋਨ, ਪਰਸਨਲ ਲੋਨ ਤੇ ਬਿਜ਼ਨਸ ਲੋਨ ਵਰਗੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ । ਉਨ੍ਹਾਂ ਦੱਸਿਆ ਕਿ ਬਾਂਡ ਨਿਵੇਸ਼ ਦਾ ਇਕ ਭਰੋਸੇਯੋਗ ਵਿਕਲਪ ਹਨ, ਜਿਨ੍ਹਾਂ ਰਾਹੀਂ ਨਿਵੇਸ਼ਕ ਸਾਲਾਨਾ 12 ਫ਼ੀਸਦੀ ਤੱਕ ਵਿਆਜ ਪ੍ਰਾਪਤ ਕਰ ਸਕਦੇ ਹਨ । ਇਸ ਤੋਂ ਇਲਾਵਾ ਐਫ.ਡੀ. ਤੇ ਹੋਰ ਨਿਵੇਸ਼ ਯੋਜਨਾਵਾਂ ਸਬੰਧੀ ਵੀ ਗਾਹਕਾਂ ਨੂੰ ਉਨ੍ਹਾਂ ਦੀ ਲੋੜ ਤੇ ਵਿੱਤੀ ਸਮਰੱਥਾ ਅਨੁਸਾਰ ਸਲਾਹ ਦਿੱਤੀ ਜਾਂਦੀ ਹੈ । ਉਨ੍ਹਾਂ ਦੱਸਿਆ ਕਿ ਦੀਵਾਲੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਕਾਰ ਲੋਨ ਲੈਣ ਦੇ ਚਾਹਵਾਨ ਗਾਹਕਾਂ ਲਈ ਵਿਸ਼ੇਸ਼ ਆਫ਼ਰ ਤੇ ਆਕਰਸ਼ਕ ਛੋਟ ਦਿੱਤੀ ਜਾ ਰਹੀ ਹੈ । ਸੰਸਥਾ ਵਲੋਂ ਵੱਖ-ਵੱਖ ਬੈਂਕਾਂ ਤੇ ਵਿੱਤੀ ਕੰਪਨੀਆਂ ਨਾਲ ਟਾਈਅੱਪ ਕੀਤਾ ਗਿਆ ਹੈ । ਉਨ੍ਹਾਂ ਅੱਗੇ ਦੱਸਿਆ ਕਿ ਲੋੜੀਂਦੇ ਦਸਤਾਵੇਜ਼ਾਂ ਤੇ ਯੋਗਤਾ ਦੀ ਜਾਂਚ ਤੋਂ ਬਾਅਦ ਕੁਝ ਤਰ੍ਹਾਂ ਦੇ ਕਰਜ਼ੇ ਕੇਵਲ ਦੋ ਘੰਟਿਆਂ ਦੇ ਅੰਦਰ ਮਨਜ਼ੂਰ ਕਰਵਾਉਣ ਦੀ ਸਹੂਲਤ ਵੀ ਉਪਲੱਬਧ ਹੈ । ਗ੍ਰੋਥ ਮਾਸਟਰ ਦੀ ਇਕ ਹੋਰ ਖ਼ਾਸ ਵਿਸ਼ੇਸ਼ਤਾ ਇਹ ਹੈ ਕਿ ਸੰਸਥਾ ਵਲੋਂ ਇਹ ਸਾਰੀਆਂ ਸੇਵਾਵਾਂ ਬਿਨਾਂ ਕਿਸੇ ਵਾਧੂ ਸੇਵਾ ਖ਼ਰਚੇ ਦੇ ਤੇ ਪੂਰੀ ਪਾਰਦਰਸ਼ਤਾ ਨਾਲ ਮੁਹੱਈਆ ਕਰਵਾਈਆਂ ਜਾਂਦੀਆਂ ਹਨ । ਵਧੇਰੇ ਜਾਣਕਾਰੀ ਅਤੇ ਸਲਾਹ ਲਈ ਗ੍ਰੋਥ ਮਾਸਟਰ ਦੇ ਰੇਲਵੇ ਕਰਾਸਿੰਗ ਨੇੜੇ, ਜੀ.ਟੀ. ਰੋਡ ਸਥਿਤ ਮੰਡੀ ਦਫ਼ਤਰ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ ।
ਪਿਛਲੀ ਖ਼ਬਰ ਬਾਬਾ ਬੰਦਾ ਸਿੰਘ ਬਹਾਦਰ ਪਬਲਿਕ ਸਕੂਲ ਧਾਰੀਵਾਲ ਨੇ ਜਿੱਤੇ 15 ਸੋਨ ਤਗਮੇ ਅਗਲੀ ਖ਼ਬਰ ਮਾਤਾ ਗੁਜਰੀ ਮੈਮੋਰੀਅਲ ਹਾਈ ਸਕੂਲ ਬਲਵੰਡਾ ਵਿਖੇ ਦੀਵਾਲੀ ਮੇਲਾ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।