03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਪੰਜਾਬ ਪ੍ਰਧਾਨ ਥੋਮਸ ਮਸੀਹ ਵਲੋਂ ਨੈਸ਼ਨਲ ਪ੍ਰਧਾਨ ਜਮਾਲ ਸਦੀਕੀ ਨਾਲ ਮੁਲਾਕਾਤ

ਅਜੀਤ ਡੈਸਕ 31-05-2026
ਧਾਰੀਵਾਲ, 30 ਮਈ (ਜੇਮਸ ਨਾਹਰ)-ਲੰਬੇ ਸਮੇਂ ਤੋਂ ਕੇਂਦਰ ਦੀ ਭਾਜਪਾ ਸਰਕਾਰ 'ਚ ਦਿਨ-ਰਾਤ ਅਣਥੱਕ ਮਿਹਨਤ ਕਰਨ ਵਾਲੇ ਦੂਜੀ ਵਾਰੀ ਭਾਜਪਾ ਘੱਟ ਗਿਣਤੀ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਬਣੇ ਥੋਮਸ ਮਸੀਹ ਵਲੋਂ ਆਲ ਇੰਡੀਆ ਪ੍ਰਧਾਨ ਜ਼ਮਾਲ ਸਦੀਕੀ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਨੂੰ ਸਨਮਾਨਿਤ ਕੀਤਾ | ਇਹ ਸਬੰਧੀ ਥੋਮਸ ਮਸੀਹ ਨੇ ਦੱਸਿਆ ਕਿ ਭਾਜਪਾ ਘੱਟ ਗਿਣਤੀ ਮੋਰਚਾ ਵਲੋਂ ਸੂਬੇ ਪੰਜਾਬ ਅੰਦਰ ਉਨ੍ਹਾਂ ਦੀ ਅਗਵਾਈ ਵਿਚ ਕੀਤੀ ਲਗਾਤਾਰ ਮਿਹਨਤ ਸਦਕਾ ਨਗਰ ਕੌਂਸਲ, ਨਗਰ ਨਿਗਮ ਦੀਆਂ ਚੋਣਾਂ ਵਿਚ ਭਾਜਪਾ ਉਮੀਦਵਾਰਾਂ ਨੇ ਜਿੱਤ ਹਾਸਿਲ ਕੀਤੀ ਹੈ, ਜਿਸ ਦੀ ਪ੍ਰਧਾਨ ਜਮਾਲ ਸਦੀਕੀ ਨੇ ਸ਼ਾਲਾਘਾ ਕਰਦੇ ਹੋਏ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਦੇ ਘੱਟ ਗਿਣਤੀ ਕਮਿਸ਼ਨ ਵਿਭਾਗ 'ਚ ਥੋਮਸ ਮਸੀਹ ਨੂੰ ਜਲਦ ਚੇਅਰਮੈਨ ਜਾਂ ਮੈਂਬਰ ਲਗਾਇਆ ਜਾਵੇਗਾ ਤਾਂ ਜੋ ਘੱਟ ਗਿਣਤੀਆਂ ਦੇ ਮਸਲੇ ਆਸਾਨੀ ਨਾਲ ਸੂਬੇ ਪੰਜਾਬ ਅੰਦਰ ਹੱਲ ਹੋ ਸਕਣ |
ਪਿਛਲੀ ਖ਼ਬਰ ਵੁੱਡ ਬਲਾਜਮ ਸਕੂਲ 'ਚ ਗਿਆਨਵਰਧਕ ਗਤੀਵਿਧੀ ਕਰਵਾਈ ਅਗਲੀ ਖ਼ਬਰ ਸਰਕਾਰੀ ਹਾਈ ਸਮਾਰਟ ਸਕੂਲ ਊਧਨਵਾਲ 'ਚ ਮਾਪਿਆਂ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।