03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਸਰਕਾਰੀ ਹਾਈ ਸਮਾਰਟ ਸਕੂਲ ਊਧਨਵਾਲ 'ਚ ਮਾਪਿਆਂ ਦੀ ਮੀਟਿੰਗ

ਅਜੀਤ ਡੈਸਕ 31-05-2026
ਊਧਨਵਾਲ, 30 ਮਈ (ਪਰਗਟ ਸਿੰਘ)-ਸਰਕਾਰੀ ਹਾਈ ਸਮਾਰਟ ਸਕੂਲ ਊਧਨਵਾਲ ਵਿਚ ਮਾਪਿਆਂ ਦੀ ਅਧਿਆਪਕਾਂ ਨਾਲ ਮੀਟਿੰਗ ਹੋਈ | ਇਸ ਮੀਟਿੰਗ ਵਿਚ ਅਧਿਆਪਕਾਂ ਨੇ ਮਾਪਿਆਂ ਨੂੰ ਬੱਚਿਆਂ ਦੀ ਪੜ੍ਹਾਈ ਅਤੇ ਗਰਮੀ ਦੀਆਂ ਛੁੱਟੀਆਂ ਵਿਚ ਸਕੂਲ ਵਲੋਂ ਦਿੱਤੇ ਕੰਮ ਨੂੰ ਕਿਵੇਂ ਕਰਵਾਉਣਾ ਤੇ ਨਾਲ-ਨਾਲ ਰੋਜ਼ਾਨਾ ਪੜ੍ਹਾਈ ਵੀ ਕਰਵਾਉਣ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ | ਇਸ ਮੌਕੇ ਜ਼ਿਲ੍ਹਾ ਗਾਈਡੈਂਸ ਕੌਂਸਲਰ ਮੁਕੇਸ਼ ਵਰਮਾ ਅਤੇ ਬਲਾਕ ਕਾਦੀਆਂ-1 ਦੇ ਨੋਡਲ ਅਫ਼ਸਰ ਵਿਜੇ ਕੁਮਾਰ ਉਚੇਚੇ ਤੌਰ 'ਤੇ ਪਹੁੰਚੇ ਅਤੇ ਅਧਿਆਪਕਾਂ ਕੋਲੋਂ ਵਿਦਿਆਰਥੀਆਂ ਦੀ ਹਾਜ਼ਰੀ, ਪੜ੍ਹਾਈ ਸੰਬੰਧੀ ਜਾਣਕਾਰੀ ਲਈ ਅਤੇ ਮਾਪਿਆਂ ਨਾਲ ਮੀਟਿੰਗ ਕਰ ਕੇ ਵਿਦਿਆਰਥੀਆਂ ਦੇ ਚੰਗੇ ਭਵਿੱਖ ਲਈ ਸੁਝਾਅ ਦਿੱਤੇ | ਸਕੂਲ ਮੁਖੀ ਵਰਿੰਦਰਪਾਲ ਕੌਰ ਨੇ ਸਕੂਲ ਆਏ ਮਾਪਿਆਂ ਤੇ ਜ਼ਿਲ੍ਹਾ ਗਾਈਡੈਂਸ ਕੌਂਸਲਰ ਮੁਕੇਸ਼ ਵਰਮਾ, ਨੋਡਲ ਅਫ਼ਸਰ ਵਿਜੇ ਕੁਮਾਰ ਦਾ ਧੰਨਵਾਦ ਕੀਤਾ ਕੀਤਾ | ਇਸ ਮੌਕੇ ਰਜਿੰਦਰ ਸਿੰਘ ਰੰਧਾਵਾ, ਹਰਮਨਜੋਤ ਸਿੰਘ ਬੱਲ, ਜਗਸੀਰ ਸਿੰਘ, ਜਗਜੀਵਨ ਕੌਰ, ਪਵਨਦੀਪ ਕੌਰ, ਸੁਖਜੀਤ ਕੌਰ, ਮਨਦੀਪ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਪੰਜਾਬ ਪ੍ਰਧਾਨ ਥੋਮਸ ਮਸੀਹ ਵਲੋਂ ਨੈਸ਼ਨਲ ਪ੍ਰਧਾਨ ਜਮਾਲ ਸਦੀਕੀ ਨਾਲ ਮੁਲਾਕਾਤ ਅਗਲੀ ਖ਼ਬਰ ਗੈਸ ਏਜੰਸੀਆਂ ਵਾਲੇ ਸ਼ਰ੍ਹੇਆਮ ਬਲੈਕ 'ਚ ਵੇਚ ਰਹੇ ਗੈਸ ਸਿਲੰਡਰ-ਜ਼ਿਲਾ ਪ੍ਰਸ਼ਾਸਨ ਨੇ ਧਾਰੀ ਚੁੱਪੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।