03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਗੈਸ ਏਜੰਸੀਆਂ ਵਾਲੇ ਸ਼ਰ੍ਹੇਆਮ ਬਲੈਕ 'ਚ ਵੇਚ ਰਹੇ ਗੈਸ ਸਿਲੰਡਰ-ਜ਼ਿਲਾ ਪ੍ਰਸ਼ਾਸਨ ਨੇ ਧਾਰੀ ਚੁੱਪੀ <br/>

ਅਜੀਤ ਡੈਸਕ 31-05-2026
ਗੁਰਦਾਸਪੁਰ, 30 ਮਈ (ਅਸ਼ੋਕ ਸ਼ਰਮਾ)-ਦਿਹਾਤੀ ਖੇਤਰ ਅੰਦਰ ਚੱਲ ਰਹੀਆਂ ਗੈਸ ਏਜੰਸੀਆਂ ਵਲੋਂ ਸ਼ਰੇਆਮ ਬਲੈਕ ਵਿਚ ਗੈਸ ਸਿਲੰਡਰ ਵੇਚੇ ਜਾ ਰਹੇ ਹਨ | ਪਰ ਜ਼ਿਲਾ ਪ੍ਰਸ਼ਾਸਨ ਨੰੂ ਸ਼ਿਕਾਇਤਾਂ ਕਰਨ ਦੇ ਬਾਵਜੂਦ ਪ੍ਰਸ਼ਾਸਨ ਨੇ ਚੁੱਪੀ ਧਾਰੀ ਹੋਈ ਹੈ | ਗੈਸ ਏਜੰਸੀਆਂ ਵਾਲੇ ਖਪਤਕਾਰਾਂ ਨੰੂ ਕਾਪੀ 'ਤੇ ਗੈਸ ਸਿਲੰਡਰ ਦੇਣ ਦੀ ਬਜਾਏ ਬਲੈਕ ਵਿਚ 2000 ਰੁਪਏ ਦਾ ਸਲੰਡਰ ਵੇਚ ਕੇ ਲੋਕਾਂ ਦੀ ਅੰਨੀ ਲੁੱਟ ਕਰ ਰਹੇ ਹਨ | ਇਸ ਪਾਸੇ ਜ਼ਿਲਾ ਖੁਰਾਕ ਸਪਲਾਈ ਤੇ ਕੰਟਰੋਲਰ ਵਿਭਾਗ ਦਾ ਧਿਆਨ ਵੀ ਨਾ ਹੋਣ ਕਾਰਨ ਖਪਤਕਾਰਾਂ ਅੰਦਰ ਭਾਰੀ ਰੋਸ ਪਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਨੀਲਮ ਕੁਮਾਰੀ ਪਤਨੀ ਵਿਪਨ ਵਰਮਾ ਵਾਸੀ ਪੁਰਾਣਾ ਸ਼ਾਲਾ ਨੇ 'ਅਜੀਤ' ਨੰੂ ਦੱਸਿਆ ਕਿ ਕੁਝ ਸਮੇਂ ਲਈ ਉਹ ਵਿਦੇਸ਼ ਗਏ ਸਨ ਅਤੇ ਗੈਸ ਏਜੰਸੀ ਤਿੱਬੜੀ ਵਲੋਂ ਉਨਾਂ ਦੀ ਆਗਿਆ ਤੋਂ ਬਿਨਾਂ ਉਨਾਂ ਦੇ ਗੈਸ ਸਿਲੰਡਰ ਦੀ ਬਲੈਕ 'ਚ ਵੰਡ ਕੀਤੀ ਗਈ ਹੈ | ਜਿਸ ਦਾ ਉਨਾਂ ਨੰੂ ਮੋਬਾਈਲ 'ਤੇ ਮੈਸੇਜ ਆਉਂਦਾ ਰਿਹਾ ਹੈ, ਉਸ ਸਮੇਂ ਉਹ ਵਿਦੇਸ਼ ਗਏ ਹੋਏ ਸਨ | ਉਨਾਂ ਦੱਸਿਆ ਕਿ 24 ਅਪ੍ਰੈਲ ਨੰੂ ਉਨਾਂ ਗੈਸ ਬੁੱਕ ਕਰਵਾਈ ਸੀ | ਪਰ ਏਜੰਸੀ ਵਲੋਂ ਉਹ ਗੈਸ ਦੀ ਡਲਿਵਰੀ ਰੱਦ ਕਰ ਦਿੱਤੀ ਗਈ | ਉਨਾਂ ਦੱਸਿਆ ਕਿ ਗੈਸ ਏਜੰਸੀ ਵਲੋਂ ਉਨਾਂ ਨੰੂ ਕਾਪੀ 'ਤੇ ਸਿਲੰਡਰ ਨਹੀਂ ਦਿੱਤਾ ਗਿਆ ਅਤੇ ਏਜੰਸੀ ਵਾਲਿਆਂ ਨੇ ਆਪਣਾ ਮੁਲਾਜ਼ਮ ਭੇਜ ਕੇ 2500 ਰੁਪਏ ਵਿਚ ਗੈਸ ਲੈਣ ਲਈ ਕਿਹਾ | ਜਿਸ ਤੋਂ ਬਾਅਦ ਉਨਾਂ ਦਾ ਸੌਦਾ 2000 ਰੁਪਏ ਵਿਚ ਹੋਇਆ ਤੇ ਫਿਰ ਏਜੰਸੀ ਵਲੋਂ ਗੈਸ ਸਿਲੰਡਰ ਦਿੱਤਾ ਗਿਆ | ਉਨਾਂ ਕਿਹਾ ਕਿ ਦਿਹਾਤੀ ਖੇਤਰ ਅੰਦਰ ਚੱਲ ਰਹੀਆਂ ਗੈਸ ਏਜੰਸੀਆਂ ਦੀ ਨਿਰਪੱਖ ਏਜੰਸੀਆਂ ਤੋਂ ਜਾਂਚ ਕਰਵਾਈ ਜਾਵੇ ਤਾਂ ਜੋ ਘਪਲਾ ਲੋਕਾਂ ਸਾਹਮਣੇ ਆ ਸਕੇ |

ਪਿਛਲੀ ਖ਼ਬਰ ਸਰਕਾਰੀ ਹਾਈ ਸਮਾਰਟ ਸਕੂਲ ਊਧਨਵਾਲ 'ਚ ਮਾਪਿਆਂ ਦੀ ਮੀਟਿੰਗ ਅਗਲੀ ਖ਼ਬਰ ਅਨਏਡਿਡ ਅਧਿਆਪਕ ਫ਼ਰੰਟ ਪੰਜਾਬ ਦੀ ਹੰਗਾਮੀ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।