04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਸੇਂਟ ਕਬੀਰ ਪਬਲਿਕ ਸਕੂਲ ਵਿਚ ਨੁੱਕੜ ਨਾਟਕ ਰਾਹੀਂ ਤੰਬਾਕੂ ਵਿਰੋਧੀ ਸੰਦੇਸ਼ <br/>

ਅਜੀਤ ਡੈਸਕ 31-05-2026
ਬਟਾਲਾ, 30 ਮਈ (ਸਤਿੰਦਰ ਸਿੰਘ)-ਸੇਂਟ ਕਬੀਰ ਪਬਲਿਕ ਸਕੂਲ ਸੁਲਤਾਨਪੁਰ ਵਿਖੇ ਇੰਟਰ ਹਾਊਸ ਨੁੱਕੜ ਨਾਟਕ ਮੁਕਾਬਲਾ ਕਰਵਾਇਆ ਗਿਆ | ਮੁਕਾਬਲੇ ਦਾ ਵਿਸ਼ਾ 'ਤੰਬਾਕੂ ਅਤੇ ਨੌਜਵਾਨ' ਰੱਖਿਆ ਗਿਆ | ਸਕੂਲ ਦੇ ਚਾਰੇ ਹਾਊਸਾਂ ਰੂਬੀ, ਐਮਰਲਡ, ਸਫਾਇਰ ਅਤੇ ਐਂਬਰ ਦੇ ਵਿਦਿਆਰਥੀਆਂ ਨੇ ਤੰਬਾਕੂ ਦੇ ਮਾੜੇ ਪ੍ਰਭਾਵਾਂ ਨੂੰ ਬੜੇ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ | ਪਿ੍ੰਸੀਪਲ ਅੱੈਸ.ਬੀ. ਨਾਯਰ ਦੀ ਪ੍ਰਧਾਨਗੀ ਹੇਠ ਹੋਏ ਇਸ ਸਮਾਗਮ ਵਿਚ ਰੂਬੀ ਹਾਊਸ ਦੇ ਵਿਦਿਆਰਥੀਆਂ ਵਲੋਂ ਪੇਸ਼ ਕੀਤਾ ਗਿਆ ਨਾਟਕ 'ਨਸ਼ੇ ਨੂੰ ਨਾਂਹ' ਪਹਿਲੇ ਸਥਾਨ 'ਤੇ ਰਿਹਾ | ਇਸ ਨਾਟਕ ਵਿਚ ਦਿਖਾਇਆ ਗਿਆ ਕਿ ਕਿਵੇਂ ਇਕ ਸਕੂਲੀ ਮੁੰਡਾ ਦੋਸਤਾਂ ਦੇ ਕਹਿਣ 'ਤੇ ਸਿਗਰਟ ਪੀਣੀ ਸ਼ੁਰੂ ਕਰਦਾ ਹੈ ਅਤੇ ਹੌਲੀ-ਹੌਲੀ ਕੈਂਸਰ ਦਾ ਮਰੀਜ਼ ਬਣ ਜਾਂਦਾ ਹੈ | ਨਾਟਕ ਦੇ ਅੰਤ ਵਿਚ ਉਹ ਆਪਣੇ ਦੋਸਤਾਂ ਨੂੰ ਤੰਬਾਕੂ ਛੱਡਣ ਲਈ ਪ੍ਰੇਰਦਾ ਹੈ | ਵਿਦਿਆਰਥੀਆਂ ਦੇ ਜ਼ੋਰਦਾਰ ਅਭਿਨੈ ਅਤੇ ਸੰਵਾਦਾਂ ਨੇ ਸਮੁੱਚੇ ਸਕੂਲ ਨੂੰ ਹਿਲਾ ਕੇ ਰੱਖ ਦਿੱਤਾ | ਸਫਾਇਰ ਹਾਊਸ ਦਾ ਨਾਟਕ ਦੂਜੇ ਅਤੇ ਐਮਰਲਡ ਹਾਊਸ ਦਾ ਤੀਜੇ ਸਥਾਨ 'ਤੇ ਰਿਹਾ | ਸਾਰੇ ਨਾਟਕਾਂ ਦਾ ਸਾਂਝਾ ਸੰਦੇਸ਼ ਇਹੀ ਸੀ ਕਿ ਤੰਬਾਕੂ ਸਿਰਫ਼ ਸਿਹਤ ਹੀ ਨਹੀਂ, ਸਗੋਂ ਪੂਰੇ ਪਰਿਵਾਰ ਨੂੰ ਤਬਾਹ ਕਰ ਦਿੰਦਾ ਹੈ | ਇਸ ਮੌਕੇ ਪਿ੍ੰਸੀਪਲ ਸ੍ਰੀ ਨਾਯਰ ਨੇ ਕਿਹਾ ਕਿ ਕਿਤਾਬਾਂ ਤੋਂ ਇਲਾਵਾ ਅਜਿਹੇ ਨਾਟਕ ਵਿਦਿਆਰਥੀਆਂ ਵਿਚ ਸਮਾਜਿਕ ਚੇਤਨਾ ਪੈਦਾ ਕਰਦੇ ਹਨ | ਇਸ ਲਈ ਸਾਨੂੰ ਜ਼ਿੰਦਗੀ ਵਿਚ ਹਰ ਫ਼ੈਸਲਾ ਜਾਗਰੂਕ ਹੋ ਕੇ ਸਹੀ ਸਮਝ ਅਨੁਸਾਰ ਲੈਣਾ ਚਾਹੀਦਾ ਹੈ | ਜੇਤੂ ਵਿਦਿਆਰਥੀਆਂ ਨੂੰ ਸਨਮਾਨ-ਪੱਤਰ ਦੇ ਕੇ ਸਨਮਾਨਿਤ ਕੀਤਾ | ਸਾਰੇ ਹਾਊਸਾਂ ਦੇ ਅਧਿਆਪਕਾਂ ਨੇ ਨਾਟਕਾਂ ਦੀ ਤਿਆਰੀ ਕਰਵਾਉਣ ਵਿਚ ਅਹਿਮ ਭੂਮਿਕਾ ਨਿਭਾਈ | ਸਮੁੱਚੇ ਸਕੂਲ ਨੇ ਇਕੱਤਰ ਹੋ ਕੇ ਇਹ ਪ੍ਰਣ ਲਿਆ ਕਿ ਉਹ ਤੰਬਾਕੂ ਦੇ ਵਿਰੁੱਧ ਆਪਣੀ ਆਵਾਜ਼ ਬੁਲੰਦ ਕਰਦੇ ਰਹਿਣਗੇ | ਇਸ ਮੌਕੇ ਸਕੂਲ ਪ੍ਰਬੰਧਕ, ਹਾਊਸ ਮੁਖੀਆਂ ਸਮੇਤ ਸਮੁੱਚਾ ਸਕੂਲ ਹਾਜ਼ਰ ਸੀ |

ਪਿਛਲੀ ਖ਼ਬਰ ਵਣ ਵਿਭਾਗ ਨੰੂ ਜਾਂਦੇ ਰੇਲਵੇ ਰੋਡ ਸਾਹਮਣੇ ਪਾਣੀ ਦੇ ਨਿਕਾਸ ਦਾ ਨਹੀਂ ਹੋਇਆ ਪੱਕਾ ਹੱਲ ਅਗਲੀ ਖ਼ਬਰ ਗੁਰਦਾਸਪੁਰ ਨਗਰ ਕੌਂਸਲ ਚੋਣਾਂ ਨੰੂ ਲੈ ਕੇ ਸ਼੍ਰੋਮਣੀ ਅਕਾਲੀ ਦਲ ਵਲੋਂ ਕਾਗ਼ਜ਼ ਦਾਖ਼ਲ ਕਰਨ ਦੀ ਮੁਹਿੰਮ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।