05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਨਗਰ ਨਿਗਮ ਪਠਾਨਕੋਟ ਤੇ ਨਗਰ ਕੌਂਸਲ ਸੁਜਾਨਪੁਰ 'ਚ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਉਮੀਦਵਾਰ ਹਾਰੇ <br/>

ਅਜੀਤ ਡੈਸਕ 31-05-2026
ਪਠਾਨਕੋਟ, 30 ਮਈ (ਵਿਨੋਦ)-ਨਗਰ ਨਿਗਮ ਪਠਾਨਕੋਟ ਅਤੇ ਨਗਰ ਕੌਂਸਲ ਸੁਜਾਨਪੁਰ ਵਿਚ ਸ਼੍ਰੋਮਣੀ ਅਕਾਲੀ ਦਲ ਕੋਈ ਵੀ ਸੀਟ ਬਚਾਉਣ ਵਿਚ ਕਾਮਯਾਬ ਨਹੀਂ ਹੋ ਸਕਿਆ ਹੈ, ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਵਲੋਂ ਜ਼ਿਲਾ ਪਠਾਨਕੋਟ ਵਿਚ ਕਈ ਬਦਲਾਅ ਕੀਤੇ ਸੀ ਅਤੇ ਦੂਜੀ ਪਾਰਟੀਆਂ ਵਿਚੋਂ ਆਏ ਨੇਤਾਵਾਂ ਨੂੰ ਉੱਚੇ ਅਹੁਦੇ ਵੀ ਵੰਡੇ ਸੀ | ਇਸ ਦੇ ਬਾਵਜੂਦ ਉਹ ਨੇਤਾ ਆਪਣੇ ਕਿਸੇ ਵੀ ਉਮੀਦਵਾਰ ਨੂੰ ਜਿਤਾਉਣ ਵਿਚ ਕਾਮਯਾਬ ਨਹੀਂ ਹੋ ਸਕੇ | ਜਿਸ ਦੇ ਚੱਲਦੇ ਹਾਈ ਕਮਾਨ ਨੂੰ ਇਕ ਵਾਰ ਫਿਰ ਤੋਂ ਜ਼ਿਲਾ ਪਠਾਨਕੋਟ 'ਚ ਮੰਥਨ ਕਰਨ ਦੀ ਜ਼ਰੂਰਤ ਹੈ | ਦੂਜੇ ਪਾਸੇ ਰਾਜਨੀਤਿਕ ਮਾਹਿਰਾਂ ਦਾ ਕਹਿਣਾ ਹੈ ਕਿ ਜ਼ਿਲਾ ਪਠਾਨਕੋਟ ਵਿਚ ਜਥੇਦਾਰ ਸੁੱਚਾ ਸਿੰਘ ਲੰਗਾਹ ਨਾਲ ਸਬੰਧਿਤ ਨੇਤਾਵਾਂ ਦੀ ਅਣਦੇਖੀ ਵੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੀ ਹਾਰ ਦਾ ਇਕ ਵੱਡਾ ਕਾਰਨ ਮੰਨੀ ਜਾ ਸਕਦੀ ਹੈ | ਜਦ ਇਸ ਸਬੰਧ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਜ਼ਿਲਾ ਪ੍ਰਧਾਨ ਸੁਰਿੰਦਰ ਸਿੰਘ ਮਿੰਟੂ ਨਾਲ ਗੱਲ ਕੀਤੀ ਤਾਂ ਉਨਾਂ ਦੱਸਿਆ ਕਿ ਜ਼ਿਲਾ ਪਠਾਨਕੋਟ ਵਿਚ ਸ਼੍ਰੋਮਣੀ ਅਕਾਲੀ ਦਲ ਵਲੋਂ ਪਹਿਲੀ ਵਾਰ ਸਿੱਧੇ ਤੌਰ 'ਤੇ ਚੋਣਾਂ ਵਿਚ ਇਕੱਲਿਆਂ ਭਾਗ ਲਿਆ ਹੈ, ਲੋਕਾਂ ਦਾ ਪਿਆਰ ਉਨਾਂ ਨੂੰ ਮਿਲਿਆ, ਪਹਿਲਾਂ ਉਹ ਭਾਜਪਾ ਲਈ ਵੋਟ ਮੰਗਦੇ ਸਨ | ਪਰ ਇਸ ਵਾਰ ਇਕੱਲੇ ਆਪਣੇ ਦਮ 'ਤੇ ਲੜੇ ਹਨ | ਉਨਾਂ ਦੱਸਿਆ ਕਿ ਨਗਰ ਨਿਗਮ ਪਠਾਨਕੋਟ ਦੇ ਵਾਰਡ ਨੰਬਰ 46 ਵਿਚ ਉਨਾਂ ਨਾਲ ਧੱਕਾ ਕੀਤਾ ਗਿਆ ਹੈ, ਮੰਤਰੀ ਦੇ ਇਸ਼ਾਰੇ 'ਤੇ ਪ੍ਰਸ਼ਾਸਨ ਵਲੋਂ ਉਨਾਂ ਨੂੰ ਇਕ ਵੋਟ ਤੋਂ ਹਰਾਇਆ ਗਿਆ ਹੈ |

ਪਿਛਲੀ ਖ਼ਬਰ ਡੇਅਰੀ ਫਾਰਮਿੰਗ ਸਿਖਲਾਈ ਕੋਰਸ ਪਹਿਲੀ ਜੂਨ ਤੋਂ-ਡਾ: ਛੀਨਾ <br/> ਅਗਲੀ ਖ਼ਬਰ ਬਿਜਲੀ ਦੀ ਦੁਕਾਨ 'ਚ ਹੋਈ ਚੋਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।