06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਅਲਾਇੰਸ ਕਲੱਬ ਵਲੋਂ 30 ਬੱਚਿਆਂ ਨੂੰ ਵਰਦੀਆਂ ਦਿੱਤੀਆਂ

ਅਜੀਤ ਡੈਸਕ 31-05-2026
ਪਠਾਨਕੋਟ, 30 ਮਈ (ਸੰਧੂ)-ਅਲਾਇੰਸ ਕਲੱਬ ਮੇਨ ਪਠਾਨਕੋਟ ਨੇ ਸਰਵਹਿੱਤਕਾਰੀ ਵਿੱਦਿਆ ਮੰਦਰ ਪ੍ਰਾਇਮਰੀ ਸਕੂਲ ਖ਼ਾਨਪੁਰ ਵਿਖੇ ਪ੍ਰਧਾਨ ਰਾਜੀਵ ਅਗਰਵਾਲ ਦੀ ਅਗਵਾਈ ਹੇਠ ਸਮਾਗਮ ਕੀਤਾ | ਜਿਸ ਵਿਚ ਜ਼ਿਲ੍ਹਾ-170 ਐਨ ਦੇ ਜ਼ਿਲ੍ਹਾ ਪ੍ਰਧਾਨ ਅਵਤਾਰ ਅਬਰੋਲ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਜਦ ਕਿ ਜ਼ੋਨ ਚੇਅਰਮੈਨ ਗਗਨ ਸ਼ਰਮਾ ਤੇ ਰੀਜਨ ਚੇਅਰਮੈਨ ਆਰ. ਕੇ ਖੰਨਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ | ਇਨ੍ਹਾਂ ਦੇ ਇਲਾਵਾ ਸਕੂਲ ਦੀ ਪਿ੍ੰਸੀਪਲ ਪ੍ਰਵੀਨ ਦੇਵੀ, ਪ੍ਰੋਜੈਕਟ ਚੇਅਰਮੈਨ ਸੁਮਨ ਮਹਾਜਨ ਤੇ ਬੇਟੀ ਸੇਤੀਕਾ, ਕਲੱਬ ਦੇ ਸਕੱਤਰ ਅਜੇ ਬੰਟਾ, ਕੈਸ਼ੀਅਰ ਅਨੂਪ ਮਹਾਜਨ, ਐਨ.ਪੀ.ਧਵਨ, ਅਰੁਣ ਮਰਵਾਹਾ, ਪ੍ਰਭਾਤ ਰਾਣਾ, ਐਸ.ਕੇ.ਚੋਪੜਾ, ਜਗਦੀਸ਼ ਕੋਹਲੀ, ਵਾਈਸ ਪਿ੍ੰਸੀਪਲ ਰਸ਼ਮੀ ਆਦਿ ਹਾਜ਼ਰ ਸਨ | ਸਕੂਲ ਦੇ ਮੈਨੇਜਰ ਪ੍ਰਭਾਤ ਰਾਣਾ ਨੇ ਕਿਹਾ ਕਿ ਸਕੂਲ 'ਚ 95 ਪ੍ਰਤੀਸ਼ਤ ਬੱਚੇ ਗ਼ਰੀਬ ਵਰਗ ਦੇ ਹਨ ਜੋ ਫ਼ੀਸਾਂ ਦੇਣ ਤੋਂ ਅਸਮਰਥ ਹਨ ਅਤੇ ਇਹ ਸਕੂਲ ਵੀ ਦਾਨੀ ਲੋਕਾਂ ਦੀ ਮਦਦ ਨਾਲ ਚੱਲ ਰਿਹਾ ਹੈ | ਜ਼ਿਲ੍ਹਾ ਪ੍ਰਧਾਨ ਅਵਤਾਰ ਅਬਰੋਲ ਨੇ ਕਿਹਾ ਕਿ ਸੁਮਨ ਮਹਾਜਨ ਤੇ ਉਨ੍ਹਾਂ ਦੀ ਬੇਟੀ ਸੇਤੀਕਾ ਵਲੋਂ ਆਪਣਾ ਦਸਵੰਧ ਕੱਢ ਕੇ ਇਸ ਸਕੂਲ ਦੇ 30 ਬੱਚਿਆਂ ਨੂੰ ਵਰਦੀਆਂ ਭੇਟ ਕੀਤੀਆਂ ਜਾ ਰਹੀਆਂ ਹਨ | ਇਨ੍ਹਾਂ ਨੇ ਮਾਨਵਤਾ ਨੂੰ ਸਮਰਪਿਤ ਇਹ ਬਹੁਤ ਵੱਡਾ ਕਾਰਜ ਕੀਤਾ ਹੈ | ਅੰਤ 'ਚ ਪਿ੍ੰਸੀਪਲ ਪ੍ਰਵੀਨ ਦੇਵੀ ਨੇ ਆਏ ਕਲੱਬ ਆਗੂਆਂ ਦਾ ਧੰਨਵਾਦ ਕੀਤਾ |
ਪਿਛਲੀ ਖ਼ਬਰ ਮੀਂਹ ਤੇ ਗੜੇਮਾਰੀ ਨਾਲ ਗਰਮੀ ਤੋਂ ਮਿਲੀ ਰਾਹਤ <br/> ਅਗਲੀ ਖ਼ਬਰ ਸਾਬਕਾ ਮੰਤਰੀ ਜੱਸੀ ਨੇ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨਾਲ ਕੀਤੀ ਮੁਲਾਕਾਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।