06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਪਿੰਡ ਮਿਰਜ਼ਾਪੁਰ ਵਿਖੇ ਜਨਮ ਅਸ਼ਟਮੀ ਮੌਕੇ ਕਰਵਾਇਆ ਸ਼ਾਨਦਾਰ ਪ੍ਰੋਗਰਾਮ

ਮਾਧੋਪੁਰ, 5 ਸਤੰਬਰ (ਮਹਿਰਾ)-ਪਿੰਡ ਮਿਰਜ਼ਾਪੁਰ ਵਿਖੇ ਸਥਾਨਿਕ ਕਲੱਬ ਵਲੋਂ ਕ੍ਰਿਸ਼ਨ ਜਨਮ ਅਸ਼ਟਮੀ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਪ੍ਰੋਗਰਾਮ ਦਾ ਅਯੋਜਨ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿਚ ਮੁੱਖ ਮਹਿਮਾਨ ਵਜੋਂ ਪਹੁੰਚੇ ਬਲਾਕ ਸੰਮਤੀ ਮੈਂਬਰ ਹਰੀਸ਼ ਕੁਮਾਰ ਸੰਮਾ ਨੇ ਰਿਬਨ ਕੱਟ ਕੇ ਸਮਾਗਮ ਦੀ ਰਸਮੀ ਸ਼ੁਰੂਆਤ ਕੀਤੀ।

ਅਜੀਤ ਡੈਸਕ 06-09-2026
ਮਾਧੋਪੁਰ, 5 ਸਤੰਬਰ (ਮਹਿਰਾ)-ਪਿੰਡ ਮਿਰਜ਼ਾਪੁਰ ਵਿਖੇ ਸਥਾਨਿਕ ਕਲੱਬ ਵਲੋਂ ਕ੍ਰਿਸ਼ਨ ਜਨਮ ਅਸ਼ਟਮੀ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਪ੍ਰੋਗਰਾਮ ਦਾ ਅਯੋਜਨ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿਚ ਮੁੱਖ ਮਹਿਮਾਨ ਵਜੋਂ ਪਹੁੰਚੇ ਬਲਾਕ ਸੰਮਤੀ ਮੈਂਬਰ ਹਰੀਸ਼ ਕੁਮਾਰ ਸੰਮਾ ਨੇ ਰਿਬਨ ਕੱਟ ਕੇ ਸਮਾਗਮ ਦੀ ਰਸਮੀ ਸ਼ੁਰੂਆਤ ਕੀਤੀ। ਕਲੱਬ ਦੇ ਪ੍ਰਬੰਧਕਾਂ ਵਲੋਂ ਮੁੱਖ ਮਹਿਮਾਨ ਹਰੀਸ਼ ਕੁਮਾਰ ਸੰਮਾ ਦਾ ਨਿੱਘਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਇਲਾਕੇ ਦੀਆਂ ਕਈ ਪ੍ਰਮੁੱਖ ਸ਼ਖਸੀਅਤਾਂ ਜਿਨ੍ਹਾਂ ਵਿਚ ਅਸ਼ੋਕ ਕੁਮਾਰ, ਰਾਕੇਸ਼ ਕੁਮਾਰ, ਲਾਡੀ ਸਰਪੰਚ, ਵਿਜੇ ਕੁਮਾਰ, ਬਿਸ਼ਨ ਦਾਸ, ਅਜੀਤ ਰਾਜ, ਰਾਜ ਭਗਤ, ਸਲਿੰਦਰ ਵੈਸ਼ਨਵ, ਵੰਸ਼, ਤੰਸ਼ ਅਤੇ ਤਰਸੇਮ ਲਾਲ ਵੀ ਸ਼ਾਮਿਲ ਹੋਏ। ਪ੍ਰੋਗਰਾਮ ਦੌਰਾਨ ਸ਼ਰਧਾਲੂਆਂ ਲਈ ਭਜਨ-ਕੀਰਤਨ ਤੇ ਹੋਰ ਧਾਰਮਿਕ ਗਤੀਵਿਧੀਆਂ ਕਰਵਾਈਆਂ, ਜਿਸ ਨਾਲ ਪੂਰਾ ਮਾਹੌਲ ਪ੍ਰਭੂ ਭਗਤੀ ਦੇ ਰੰਗ ਵਿਚ ਰੰਗਿਆ ਗਿਆ।
ਪਿਛਲੀ ਖ਼ਬਰ ਕ੍ਰਾਈਸਟ ਦ ਕਿੰਗ ਕਾਨਵੈਂਟ ਸਕੂਲ ਵਿਚ ਸਾਈਬਰ ਕ੍ਰਾਈਮ ਸੰਬੰਧੀ ਸੈਮੀਨਾਰ ਅਗਲੀ ਖ਼ਬਰ ਰੇਤਾ-ਬੱਜਰੀ ਨਾਲ ਭਰੇ 200 ਦੇ ਕਰੀਬ ਟਰੱਕ ਰੋਕ ਕੇ ਲੋਕਾਂ ਕੀਤਾ ਰੋਸ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।