02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਭਾਰਤ ਵਿਕਾਸ ਪ੍ਰੀਸ਼ਦ ਦੇ ਵਿਅਕਤੀਤਵ ਨਿਰਮਾਣ ਕੈਂਪ 'ਚ ਸੰਸਕਾਰਾਂ ਤੇ ਚਰਿੱਤਰ ਨਿਰਮਾਣ 'ਤੇ ਦਿੱਤਾ ਜ਼ੋਰ

ਅਜੀਤ ਡੈਸਕ 04-06-2026
ਪਠਾਨਕੋਟ, 3 ਜੂਨ (ਸੰਧੂ)-ਭਾਰਤ ਵਿਕਾਸ ਪ੍ਰੀਸ਼ਦ ਜ਼ਿਲ੍ਹਾ ਪਠਾਨਕੋਟ ਵਲੋਂ ਆਯੋਜਿਤ ਤਿੰਨ ਰੋਜ਼ਾ ਵਿਅਕਤੀਤਵ ਨਿਰਮਾਣ ਕੈਂਪ ਦੇ ਦੂਜੇ ਦਿਨ ਰਾਸ਼ਟਰੀ ਸੰਗਠਨ ਮੰਤਰੀ ਸੁਰੇਸ਼ ਜੈਨ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਇਸ ਮੌਕੇ ਐਸ.ਡੀ. ਕਾਲਜ ਦੇ ਆਜੀਵਨ ਪ੍ਰਬੰਧਕ ਡਾ: ਚੌਧਰੀ ਰਾਜੇਸ਼ਵਰ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਰਹੇ | ਕੈਂਪ ਦੌਰਾਨ ਵਿਦਿਆਰਥੀਆਂ ਲਈ ਯੋਗਾ ਤੇ ਖੇਡ ਗਤੀਵਿਧੀਆਂ ਕਰਵਾਈਆਂ ਗਈਆਂ | ਸ਼ਾਮ ਨੂੰ ਹੋਈ ਭਜਨ ਸੰਧਿਆ 'ਚ ਭਜਨ ਗਾਇਕ ਸੰਜੀਵ ਸ਼ਰਮਾ ਤੇ ਡਾ: ਮਨੂ ਸ਼ਰਮਾ ਨੇ ਭਗਤੀਮਈ ਭਜਨਾਂ ਨਾਲ ਸਮਾਗਮ ਨੂੰ ਰੂਹਾਨੀ ਰੰਗ 'ਚ ਰੰਗ ਦਿੱਤਾ | ਵਿਜੈ ਆਨੰਦ ਨੇ ਵਿਦਿਆਰਥੀਆਂ ਨੂੰ ਹਰ ਕੰਮ ਇਮਾਨਦਾਰੀ ਤੇ ਨਿਸ਼ਠਾ ਨਾਲ ਕਰਨ ਦਾ ਸੰਦੇਸ਼ ਦਿੱਤਾ | ਅਸ਼ੋਕ ਗੁਪਤਾ ਨੇ ਭਾਰਤ ਵਿਕਾਸ ਪ੍ਰੀਸ਼ਦ ਵਲੋਂ ਵਿਦਿਆਰਥੀਆਂ ਦੇ ਸਰਵਾਂਗੀਣ ਵਿਕਾਸ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ | ਡਾ: ਚੌਧਰੀ ਰਾਜੇਸ਼ਵਰ ਸਿੰਘ ਨੇ ਵਿਦਿਆਰਥੀਆਂ ਦੀਆਂ ਪੇਸ਼ਕਾਰੀਆਂ ਦੀ ਪ੍ਰਸ਼ੰਸਾ ਕੀਤੀ | ਇਸ ਮੌਕੇ ਲਲਿਤ ਮਹਾਜਨ, ਸੁਨੀਲ ਚੋਪੜਾ, ਕੁਲਭੂਸ਼ਣ ਸ਼ਰਮਾ, ਗਗਨ ਸ਼ਰਮਾ, ਉਮਾ ਸ਼ਰਮਾ, ਰਜਨੀਸ਼ ਸ਼ਰਮਾ, ਅਮਰਜੀਤ ਸਿੰਘ, ਸੁਰਜੀਤ ਸਿੰਘ, ਡਾ: ਮਨੂ ਸ਼ਰਮਾ, ਸੁਰਿੰਦਰ ਮੋਹਨ ਮਹਿਤਾ, ਕੁਲਦੀਪ ਗੁਲੇਰੀਆ, ਪ੍ਰੀਤਮ ਸਲਾਰੀਆ, ਡਾ: ਸ਼ਿਵਾਂਗੀ ਸੋਨੀ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸਿਰਫ਼ ਚੋਣ ਜਿੱਤਣਾ ਹੀ ਨਹੀਂ, ਸਗੋਂ ਵਾਰਡ ਵਾਸੀਆਂ ਦੀਆਂ ਸਮੱਸਿਆਵਾਂ ਦਾ ਹੱਲ ਕਰਵਾਉਣਾ ਅਸਲੀ ਮਕਸਦ-ਰਾਜੂ ਮਹਾਜਨ <br/... ਅਗਲੀ ਖ਼ਬਰ ਹੈਰੋਇਨ ਸਮੇਤ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।