ਗੁਰਦਾਸਪੁਰ, 4 ਜੂਨ (ਅਸ਼ੋਕ ਸ਼ਰਮਾ)-ਕਸਬਾ ਪੁਰਾਣਾ ਸ਼ਾਲਾ ਵਿਖੇ ਪ੍ਰਸ਼ਾਸਨ ਦੀ ਬਿਨ੍ਹਾਂ ਮਨਜ਼ੂਰੀ 'ਤੇ ਸੜਕ ਉੱਪਰ ਗੇਟ ਲਗਵਾਉਣ ਨੰੂ ਲੈ ਕੇ ਪਿੰਡ ਦੇ ਸੀਨੀਅਰ ਕਾਂਗਰਸੀ ਆਗੂ ਨੇ ਬੀ.ਡੀ.ਪੀ.ਓ ਨੰੂ ਲਿਖਤੀ ਸ਼ਿਕਾਇਤ ਕਰਕੇ ਰੋਕ ਲਗਾਉਣ ਦੀ ਮੰਗ ਕੀਤੀ ਹੈ | ਇਸ ਸਬੰਧੀ ਲਿਖਤੀ ਸ਼ਿਕਾਇਤ ਦੇਣ ਤੋਂ ਬਾਅਦ ਅਜਮੇਰ ਸਿੰਘ ਪੁੱਤਰ ਟਹਿਲ ਸਿੰਘ ਵਾਸੀ ਪੁਰਾਣਾ ਸ਼ਾਲਾ ਨੇ ਦੱਸਿਆ ਕਿ ਦਲੇਰ ਸਿੰਘ ਪੁੱਤਰ ਮੁਖ਼ਤਿਆਰ ਸਿੰਘ ਵਾਸੀ ਪੁਰਾਣਾ ਸ਼ਾਲਾ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਸੀ ਅਤੇ ਹੁਣ ਉਸ ਦੇ ਪਰਿਵਾਰ ਵਲੋਂ ਮੌਜੂਦਾ ਸਰਕਾਰ ਦੀ ਸ਼ਹਿ 'ਤੇ ਪਿੰਡ ਦੇ ਸੰਪਰਕ ਰੋਡ 'ਤੇ ਜੋ ਲੋਕਾਂ ਦੇ ਲੰਘਣ ਵਾਲਾ ਰਸਤਾ ਹੈ, ਉਥੇ ਬਿਨ੍ਹਾਂ ਮਨਜ਼ੂਰੀ ਦੇ ਯਾਦਗਾਰੀ ਗੇਟ ਦਾ ਨੀਂਹ ਪੱਥਰ ਰੱਖ ਦਿੱਤਾ ਹੈ | ਇਸ ਨਾਲ ਹਰ ਪਿੰਡ ਵਾਸੀ ਵਲੋਂ ਸੜਕਾਂ 'ਤੇ ਗੇਟ ਬਣਾਉਣ ਦੀ ਸੰਭਾਵਨਾ ਨੰੂ ਰੱਦ ਨਹੀਂ ਕੀਤਾ ਜਾ ਸਕਦਾ | ਇਸ ਲਈ ਇਸ ਗੇਟ 'ਤੇ ਰੋਕ ਲਗਾਉਣਾ ਜ਼ਰੂਰੀ ਹੈ | ਉਨ੍ਹਾਂ ਕਿਹਾ ਕਿ ਉਕਤ ਪਰਿਵਾਰ ਮੌਜੂਦਾ ਸਰਕਾਰ ਦੀ ਸ਼ਹਿ 'ਤੇ ਇਹ ਕਾਰਜ਼ ਕਰ ਰਿਹਾ ਹੈ | ਜਿਸ ਕਰਕੇ ਪਿੰਡ ਅੰਦਰ ਮਾਹੌਲ ਖ਼ਰਾਬ ਹੋ ਰਿਹਾ ਹੈ | ਉਨ੍ਹਾਂ ਡਿਪਟੀ ਕਮਿਸ਼ਨਰ ਪਾਸੋਂ ਮੰਗ ਕੀਤੀ ਕਿ ਪਿੰਡ ਅੰਦਰ ਗ਼ਲਤ ਢੰਗ ਨਾਲ ਬਣ ਰਹੇ ਗੇਟ 'ਤੇ ਰੋਕ ਲਗਾਈ ਜਾਵੇ ਤੇ ਇਸ ਉੱਚ ਪੱਧਰੀ ਜਾਂਚ ਕਰਕੇ ਇਨਸਾਫ਼ ਦਿਵਾਇਆ ਜਾਵੇ |