09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਕੁਦਰਤ ਨੇ ਮਜੀਠੀਆ ਸਾਹਮਣੇ ਭਾਈ ਅੰਮਿ੍ਤਪਾਲ ਸਿੰਘ ਵਰਗੇ ਹਾਲਾਤ ਖੜ੍ਹੇ ਕੀਤੇ-ਗਿੱਲ <br/>

ਅਜੀਤ ਡੈਸਕ 05-06-2026
ਗੁਰਦਾਸਪੁਰ, 4 ਜੂਨ (ਚੱਕਰਾਜਾ)-ਭਾਈ ਅੰਮਿ੍ਤਪਾਲ ਸਿੰਘ 'ਤੇ ਅਜਨਾਲਾ ਪੁਲਿਸ ਸਟੇਸ਼ਨ ਉੱਪਰ ਹਮਲਾ ਕਰਨ ਦਾ ਦੋਸ਼ ਲੱਗਾ, ਉਸ ਸਮੇਂ ਮਜੀਠੀਆ ਨੇ ਕਿਹਾ ਸੀ ਕਿ ਅਸੀਂ ਇਸ ਨੂੰ ਬਣਾਈਏ ਬੰਦੇ ਦਾ ਪੁੱਤ | ਪਰ ਉਹੀ ਹਾਲਾਤ ਹੁਣ ਕੁਦਰਤ ਨੇ ਮਜੀਠੀਏ ਦੇ ਸਾਹਮਣੇ ਲਿਆ ਕੇ ਖੜ੍ਹੇ ਕਰ ਦਿੱਤੇ ਹਨ, ਜਿਵੇਂ ਭਾਈ ਅੰਮਿ੍ਤਪਾਲ ਸਿੰਘ ਵਾਂਗ ਮਜੀਠੀਏ ਵਲੋਂ ਪੁਲਿਸ ਸਟੇਸ਼ਨ ਜਾਣਾ ਤੇ ਉਸੇ ਤਰ੍ਹਾਂ ਦਾ ਦੋਸ਼ ਮਜੀਠੀਏ 'ਤੇ ਲੱਗਣਾ | ਹੁਣ ਸਵਾਲ ਮਜੀਠੀਆ ਨੂੰ ਇਹ ਬਣਦਾ ਹੈ ਕਿ ਤੁਹਾਡੇ ਵਲੋਂ ਪੁਲਿਸ ਸਟੇਸ਼ਨ ਜਾਣ ਨੂੰ ਪੁਲਿਸ ਸਟੇਸ਼ਨ 'ਤੇ ਹਮਲਾ ਕਿਉਂ ਨਾ ਮੰਨਿਆ ਜਾਵੇ? ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸਤਿੰਦਰਜੀਤ ਸਿੰਘ ਗਿੱਲ ਨੇ ਮਜੀਠੀਆ ਨੰੂ ਸਵਾਲ ਕੀਤਾ ਕਿ ਜੇ ਤੁਸੀਂ ਵੀ ਥਾਣੇ ਸੁਭਾਵਿਕ ਗਏ ਸੀ ਤਾਂ ਫਿਰ ਭਾਈ ਅੰਮਿ੍ਤਪਾਲ ਸਿੰਘ ਦਾ ਜਾਣਾ ਵੀ ਸੁਭਾਵਿਕ ਸੀ | ਉਨ੍ਹਾਂ ਕਿਹਾ ਕਿ ਉਦੋਂ ਮਜੀਠੀਆ ਵਲੋਂ ਪੁਲਿਸ ਵਾਲਿਆਂ ਦੇ ਘਰਾਂ 'ਚ ਜਾ ਕੇ ਉਨ੍ਹਾਂ ਦੀ ਸਿਹਤ ਦਾ ਹਾਲ ਜਾਣਨ ਦਾ ਡਰਾਮਾ ਕੀਤਾ ਜਾ ਰਿਹਾ ਸੀ ਅਤੇ ਭਾਈ ਸਾਹਿਬ 'ਤੇ ਲੱਗੀ ਐਨ.ਐਸ.ਏ ਨੰੂ ਜਾਇਜ਼ ਕਿਹਾ ਜਾ ਰਿਹਾ ਸੀ | ਉਸੇ ਤਰ੍ਹਾਂ ਦੇ ਹਾਲਾਤ ਹੁਣ ਬਣ ਗਏ ਹਨ ਕਿ ਤੁਹਾਡੇ 'ਤੇ ਵੀ ਉਹੀ ਸੈਕਸ਼ਨ ਭਾਵ ਐਨ.ਐਸ.ਏ ਕਿਉਂ ਨਾ ਲੱਗੇ? ਉਨ੍ਹਾਂ ਪੰਜਾਬ ਵਾਸੀਆਂ ਨੰੂ ਵੀ ਇਹ ਸਵਾਲ ਕੀਤਾ ਕਿ ਕੀ ਪੰਜਾਬ ਸਰਕਾਰ, ਬਿਕਰਮ ਸਿੰਘ ਮਜੀਠੀਆ 'ਤੇ ਵੀ ਉਹੀ ਧਰਾਵਾਂ ਲਗਾਏਗੀ ਜੋ ਭਾਈ ਅੰਮਿ੍ਤਪਾਲ ਸਿੰਘ 'ਤੇ ਲੱਗੀਆਂ ਸਨ ਜਾਂ ਕੋਈ ਸਧਾਰਨ ਮਾਮਲਾ ਦਰਜ ਕਰਕੇ ਕੇਸ ਨੂੰ ਰਫ਼ਾ ਦਫ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ | ਉਨ੍ਹਾਂ ਪੰਜਾਬ ਦੇ ਸੂਝਵਾਨ ਲੋਕਾਂ ਨੰੂ ਸਵਾਲ ਕੀਤਾ ਕਿ ਕਿਉਂ ਨਾ ਇਸ ਨੂੰ ਕਾਨੂੰਨ ਦਾ ਦੋਹਰਾ ਮਾਪਦੰਡ ਗਿਣਿਆ ਜਾਵੇ |

ਪਿਛਲੀ ਖ਼ਬਰ ਸੇਵਾ ਕੇਂਦਰ ਲੋਕਾਂ ਲਈ ਬਣੇ ਸਿਰਦਰਦੀ ਤੇ ਸਿਵਲ ਅਫ਼ਸਰਸ਼ਾਹੀ ਨੂੰ ਲੱਗੀਆਂ ਮੌਜਾਂ ਅਗਲੀ ਖ਼ਬਰ ਬਿਨ੍ਹਾਂ ਮਨਜ਼ੂਰੀ ਗੇਟ ਲਗਾਉਣ 'ਤੇ ਕਾਂਗਰਸੀ ਆਗੂ ਨੇ ਬੀ.ਡੀ.ਪੀ.ਓ ਨੰੂ ਕੀਤੀ ਸ਼ਿਕਾਇਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।