09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਸੇਵਾ ਕੇਂਦਰ ਲੋਕਾਂ ਲਈ ਬਣੇ ਸਿਰਦਰਦੀ ਤੇ ਸਿਵਲ ਅਫ਼ਸਰਸ਼ਾਹੀ ਨੂੰ ਲੱਗੀਆਂ ਮੌਜਾਂ

ਅਜੀਤ ਡੈਸਕ 05-06-2026
ਸ੍ਰੀ ਹਰਿਗੋਬਿੰਦਪੁਰ, 4 ਜੂਨ (ਕੰਵਲਜੀਤ ਸਿੰਘ ਚੀਮਾ)-ਪੰਜਾਬ ਸਰਕਾਰ ਵਲੋਂ ਬੀਤੇ ਸਮੇਂ ਤੋਂ ਸਬੂੇ ਦੀ ਆਵਾਮ ਨੂੰ ਇਕ ਛੱਤ ਹੇਠ ਅਨੇਕ ਸਹੂਲਤਾਂ ਦੇਣ ਲਈ ਖੋਲ੍ਹੋ ਗਏ ਸੇਵਾ ਕੇਂਦਰ 'ਚ ਕੰਮ ਕਰ ਰਹੇ ਨਿੱਜੀ ਕਰਮਚਾਰੀਆਂ ਦੀ ਪਿਛਲੇ 10 ਕੁ ਦਿਨਾਂ ਤੋਂ ਹੜਤਾਲ ਚੱਲ ਰਹੀ ਹੈ | ਇਸ ਸਮੇਂ ਦੌਰਾਨ ਅੱਜ ਜਿੰਨਾ ਵੀ ਸਰਕਾਰੀ ਕੰਮ ਏ, ਮਨੁੱਖ ਦੇ ਜਨਮ ਤੋਂ ਲੈ ਕੇ ਮੌਤ ਦੇ ਪ੍ਰਮਾਣ ਪੱਤਰ ਲੈਣ ਤੱਕ ਸਰਕਾਰ ਵਲੋਂ ਡਿਜ਼ੀਟਲ ਤੌਰ 'ਤੇ ਆਨਲਾਇਨ ਕੰਪਿਊਟਰ ਜ਼ਰੀਏ ਪੰਜਾਬ ਵਿਚ ਖੁੱਲ੍ਹੇ ਥਾਂ-ਥਾਂ 'ਤੇ ਸੇਵਾ ਕੇਂਦਰਾਂ ਵਿਚ ਹੋ ਰਿਹਾ ਹੈ | ਜ਼ਿਕਰਯੋਗ ਹੈ ਕਿ ਕੁਝ ਦਿਨਾਂ ਤੋਂ ਸੇਵਾ ਕੇਂਦਰਾਂ ਵਿਚ ਜੋ ਨਿੱਜੀ ਕਿਸੇ ਕੰਪਨੀ ਜ਼ਰੀਏ ਕਰਮਚਾਰੀ ਕੰਮ ਕਰ ਰਹੇ ਸਨ, ਉਨ੍ਹਾਂ ਵਲੋਂ ਆਪਣੀਆਂ ਤਨਖ਼ਾਹਾਂ 'ਚ ਵਾਧਾ ਕਰਨ ਤੇ ਹੋਰ ਮੰਗੀਆਂ ਮੰਗਾਂ ਨੂੰ ਪੂਰੀਆਂ ਕਰਨ ਲਈ ਹੜ੍ਹਤਾਲ ਕੀਤੀ ਹੋਈ ਹੈ, ਜਿਸ ਕਾਰਨ ਵਿਧਾਨ ਸਭਾ ਹਲਕਾ ਸ੍ਰੀ ਹਰਿਗੋਬਿੰਦਪੁਰ ਅਧੀਨ ਆਉਂਦੇ ਸਮੁੱਚੇ ਸੇਵਾ ਕੇਂਦਰਾਂ ਨੂੰ ਵੀ ਜਿੰਦਰਾ ਵੱਜਿਆ ਹੋਇਆ ਹੈ | ਇਨ੍ਹਾਂ ਸੇਵਾ ਕੇਂਦਰ ਹੇਠ ਸਰਕਾਰ ਵਲੋਂ ਇਕ ਛੱਤ ਹੇਠ ਅਨੇਕ ਸਹੂਲਤਾਂ ਦਿੱਤੀਆਂ ਜਾ ਰਹੀਆਂ ਸਨ ਤੇ ਲੋਕਾਂ ਵਲੋਂ ਹਰੇਕ ਪ੍ਰਕਾਰ ਦੇ ਆਪਣੇ ਕੰਮ ਜਿਨ੍ਹਾਂ ਵਿਚ ਜਨਮ-ਮੌਤ ਦੇ ਪ੍ਰਮਾਣ ਪੱਤਰ, ਹਲਫ਼ੀਆ ਬਿਆਨ, ਜਾਤੀ ਪ੍ਰਮਾਣ ਪੱਤਰ, ਅਸਲਾ ਲਾਇਸੰਸ ਬਣਾਉਣ ਦੀ ਸਮੁੱਚੀ ਪ੍ਰਕਿ੍ਆ ਤੋਂ ਇਲਾਵਾ ਆਧਾਰ ਕਾਰਡ ਬਣਾਉਣ ਅਤੇ ਹੋਰ ਬਹੁਤ ਸਾਰੇ ਪ੍ਰਸ਼ਾਸਨਿਕ ਤੌਰ 'ਤੇ ਆਪਣੇ ਕੰਮ ਕਰਵਾਉਣ ਲਈ ਲੋਕ ਸੇਵਾ ਕੇਂਦਰ ਤੋਂ ਕਾਗਜ਼ਾਤ ਤਿਆਰ ਕਰਵਾਉਂਦੇ ਸਨ, ਜਿਨ੍ਹਾਂ 'ਤੇ ਸਿਵਲ ਅਫ਼ਸਰਸ਼ਾਹੀ ਉਸ ਪ੍ਰਮਾਣ ਪੱਤਰ 'ਤੇ ਆਪਣੇ ਹਸਤਾਖ਼ਰ ਤੇ ਮੋਹਰ ਲਗਾਉਂਦੀ ਹੈ | ਇਸ ਸਮੇਂ ਸਮੁੱਚੇ ਸੇਵਾ ਕੇਂਦਰਾਂ ਨੂੰ ਜਿੰਦਰਾ ਵੱਜਾ ਹੋਣ ਕਾਰਨ ਜਿੱਥੇ ਲੋਕੇ ਡਾਢੇ ਪ੍ਰੇਸ਼ਾਨ ਹਨ, ਉੱਥੇ ਸਰਕਾਰ ਦੀ ਸਿਵਲ ਪ੍ਰਾਸ਼ਸਨ ਦੀ ਸਮੁੱਚੇ ਅਫ਼ਸਰੀ ਨੂੰ ਮੌਜਾਂ ਲੱਗੀਆਂ ਹੋਈਆਂ ਹਨ, ਕਿਉਂਕਿ ਕੋਈ ਵੀ ਆਨਲਾਇਨ ਫ਼ਾਰਮ ਜਾਂ ਸਰਟੀਟਿਫ਼ੇਟ (ਪ੍ਰਮਾਣ ਪੱਤਰ) ਤਿਆਰ ਨਾ ਹੋਣ ਕਾਰਨ ਅਫ਼ਸਰ ਨੂੰ ਕੋਈ ਵੀ ਹਸਤਾਖ਼ਰ ਕਰਨਾ ਨਹੀਂ ਪੈ ਰਿਹਾ ਹੈ, ਨਾ ਹੀ ਕੋਈ ਕਿਸੇ ਵੀ ਸਿਵਲ ਮਹਿਕਮੇ ਦੇ ਅਫ਼ਸਰ 'ਤੇ ਕੋਈ ਦਬਾਅ ਹੈ ਕਿ ਉਸ ਦੀ ਡਿਜ਼ੀਟਲ ਆਈ.ਡੀ. (ਡੌਗਲ) ਵਿਚ ਉਸ ਦਾ ਆਨਲਾਇਨ ਕੋਈ ਕੰਮ ਕਰਨ ਵਾਲਾ ਅਧੂਰਾ ਪਿਆ ਹੋਇਆ ਹੈ, ਜਿਸ ਦੀ ਕੋਈ ਸਮਾਂ-ਸੀਮਾ ਸਰਕਾਰ ਵਲੋਂ ਤਹਿ ਕੀਤੀ ਹੁੰਦੀ ਹੈ ਕਿ ਇਸ ਕੰਮ ਨੂੰ ਇਸ ਅਫ਼ਸਰ ਨੇ ਏਨ੍ਹੇ ਸਮੇਂ ਵੀ ਕਰਨਾ ਹੀ ਹੁੰਦਾ ਹੈ | ਇਸ ਲਈ ਜਦੋਂ ਸੇਵਾ ਕੇਂਦਰ ਬੰਦ ਰਹਿਣ ਕਾਰਨ ਲੋਕਾਂ ਦਾ ਕੋਈ ਕੰਮ ਹੀ ਆਨਲਾਇਨ ਸ਼ੋਅ ਨਾ ਹੋਇਆ ਤਾਂ ਸਿਵਲ ਅਫ਼ਸਰਸ਼ਾਹੀ 'ਤੇ ਕੰਮ ਨਾ ਕਰਨ ਦਾ ਕੋਈ ਦਬਾਅ ਹੀ ਨਹੀਂ ਹੈ | ਇਸ ਲਈ ਜਿੱਥੇ ਸੇਵਾ ਕੇਂਦਰ ਬੰਦ ਰਹਿਣ ਕਾਰਨ ਲੋਕਾਂ ਲਈ ਸਿਰਦਰਦੀ ਬਣੇ ਹੋਏ ਨੇ, ਉੱਥੇ ਸਿਵਲ ਅਫ਼ਸਰਸ਼ਾਹੀ ਨੂੰ ਮੌਜਾਂ ਲੱਗੀਆਂ ਹੋਈਆਂ ਹਨ | ਇਸ ਲਈ ਸੂਬੇ ਵਿਚ ਰਾਜ ਕਰ ਰਹੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸੇਵਾ ਕੇਂਦਰਾਂ ਵਿਚ ਕੰਮ ਕਰ ਰਹੇ ਨਿੱਜੀ ਕਰਮਚਾਰੀਆਂ ਦੀ ਹੜ੍ਹਤਾਲ ਨੂੰ ਖ਼ਤਮ ਕਰਵਾਉਣਾ ਚਾਹੀਦਾ ਹੈ, ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਦੇਣ ਦੀ ਲੋੜ ਹੈ, ਜਿਨ੍ਹਾਂ ਦੇ ਕਾਰਨ ਆਮ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਪਿਛਲੇ 10 ਦਿਨਾਂ ਕਰਨਾ ਪੈ ਰਿਹਾ ਹੈ |
ਪਿਛਲੀ ਖ਼ਬਰ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਮਹਾਰਾਸ਼ਟਰ ਵਿਖੇ ਸ਼ਸਤਰਾਂ 'ਤੇ ਐੱਫ.ਆਈ.ਆਰ. ਦਰਜ ਕਰਨਾ ਮੰਦਭਾਗਾ <br/> ਅਗਲੀ ਖ਼ਬਰ ਕੁਦਰਤ ਨੇ ਮਜੀਠੀਆ ਸਾਹਮਣੇ ਭਾਈ ਅੰਮਿ੍ਤਪਾਲ ਸਿੰਘ ਵਰਗੇ ਹਾਲਾਤ ਖੜ੍ਹੇ ਕੀਤੇ-ਗਿੱਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।