09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਮਹਾਰਾਸ਼ਟਰ ਵਿਖੇ ਸ਼ਸਤਰਾਂ 'ਤੇ ਐੱਫ.ਆਈ.ਆਰ. ਦਰਜ ਕਰਨਾ ਮੰਦਭਾਗਾ <br/>

ਅਜੀਤ ਡੈਸਕ 05-06-2026
ਹਰਚੋਵਾਲ, 4 ਜੂਨ (ਢਿੱਲੋਂ, ਭਾਮ)-ਸੱਚਖੰਡ ਸ੍ਰੀ ਹਜੂਰ ਸਾਹਿਬ ਨਾਂਦੇੜ ਮਹਾਰਾਸ਼ਟਰ ਵਿਖੇ ਖਾਲਸਾਈ ਸ਼ਸਤਰਾਂ 'ਤੇ ਐੱਫ.ਆਈ.ਆਰ. ਦਰਜ ਕੀਤੇ ਜਾਣ 'ਤੇ ਜਥੇਦਾਰ ਬਾਬਾ ਨਰਿੰਦਰ ਸਿੰਘ ਖੁਜਾਲਾ ਨੇ ਨਿਖੇਧੀ ਕਰਦਿਆਂ ਕਿਹਾ ਕਿ ਪੰਜ ਹਜ਼ਾਰ ਦੇ ਕਰੀਬ ਕਿਰਪਾਨਾਂ, ਖੰਡੇ ਆਦਿ ਹਥਿਆਰਾਂ ਦਾ ਰੂਪ ਦੇ ਕੇ ਕਈ ਦੱਖਣੀ ਸਿੰਘਾਂ ਨੂੰ ਤੇ ਸ਼ਸਤਰ ਬਣਾਉਣ ਵਾਲਿਆਂ ਨੂੰ ਤੰਗ ਪ੍ਰੇਸ਼ਾਨ ਕੀਤਾ ਗਿਆ | ਉਨ੍ਹਾਂ ਕਿਹਾ ਕਿ ਸ਼ਸਤਰ ਗੁਰੂ ਹਰਿਗੋਬਿੰਦ ਸਾਹਿਬ ਜੀ ਤੋਂ ਲੈ ਕੇ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ | ਇਹ ਸ਼ਸਤਰ ਧਰਮ ਦਾ ਇਕ ਵੱਡਾ ਅੰਗ ਹੈ | ਸ਼ਸਤਰਾਂ ਦੀ ਪੂਜਾ ਕੀਤੀ ਜਾਂਦੀ ਹੈ | ਸ੍ਰੀ ਮਿਸਲ ਸ਼ਹੀਦਾਂ ਤਰਨਾ ਦਲ ਦੇ ਸਿੰਘਾਂ ਨੇ ਦੱਸਣਾ ਕੀਤਾ ਕਿ ਸ਼ਸਤਰ ਘੋੜ ਸਵਾਰੀ, ਨਗਾਰੇ ਤੇ ਦੂਰੀਆਂ ਚੋਬਾਂ ਲਾਉਣੀਆਂ ਅਤੇ ਨੇਜਾਬਾਜ਼ੀ ਅਤੇ ਮਹੱਲੇ ਖੇਡਣੇ ਬਾਣੇ ਬਾਣੀ ਦੀ ਬਖਸ਼ਿਸ਼ ਕਰ ਕੇ ਗੁਰੂ ਸਾਹਿਬ ਜੀ ਨੇ ਖਾਲਸਾ ਬਣਾਇਆ ਹੈ, ਜੇ ਕੋਈ ਕਾਰਵਾਈ ਕਰਨੀ ਵੀ ਸੀ ਤਾਂ ਪਹਿਲਾਂ ਬਾਬਾ ਨਰਿੰਦਰ ਸਿੰਘ ਗੁਰਦੁਆਰਾ ਲੰਗਰ ਸਾਹਿਬ, ਬਾਬਾ ਬਲਵਿੰਦਰ ਸਿੰਘ ਅਤੇ ਸਿੰਘ ਸਾਹਿਬਾਨ ਜਥੇਦਾਰ ਬਾਬਾ ਕੁਲਵੰਤ ਸਿੰਘ ਸੱਚਖੰਡ ਬੋਰਡ ਅਤੇ ਮਾਤਾ ਸਾਹਿਬ ਦੇਵਾਂ ਕੌਰ ਸਾਉਣੀ ਬੁੱਢਾ ਦਲ ਨਾਲ ਵਿਚਾਰ ਕਰਨੀ ਚਾਹੀਦੀ ਸੀ | ਦੇਸ਼ ਦੇ ਸਿੱਖਾਂ ਦੇ ਮਨਾਂ 'ਤੇ ਦਹਿਸ਼ਤ ਦਾ ਮਾਹੌਲ ਬਣਾਉਣਾ ਸਰਕਾਰ ਤੇ ਪੁਲਿਸ ਦੀ ਘਿਨਾਉਣੀ ਕਾਰਵਾਈ ਤੇ ਨਿੰਦਾ ਕਰਦੇ ਹਾਂ | ਉਨ੍ਹਾਂ ਕਿਹਾ ਕਿ ਸਰਕਾਰ ਆਪਣੇ ਫ਼ੈਸਲੇ 'ਤੇ ਵਿਚਾਰ ਕਰੇ ਤੇ ਕੀਤੀ ਐੱਫ਼.ਆਈ.ਆਰ. ਰੱਦ ਕਰੇ | ਇਸ ਮੌਕੇ ਗਿਆਨੀ ਮਹਿਤਾਬ ਸਿੰਘ ਸ੍ਰੀ ਅਕਾਲ ਬੁੰਗਾ ਭੰਬੋਈ, ਬਾਬਾ ਨਰਿੰਦਰ ਸਿੰਘ ਖਜਾਲਾ, ਬਾਬਾ ਦਲਬੀਰ ਸਿੰਘ, ਬਾਬਾ ਸੁੱਖਾ ਸਿੰਘ ਭੰਬੋਈ, ਗਿਆਨੀ ਗਗਨਦੀਪ ਸਿੰਘ, ਉੱਤਮ ਸਿੰਘ, ਆਲਮ ਸਿੰਘ, ਅੰਮਿ੍ਤਪਾਲ ਸਿੰਘ, ਬਘੇਲ ਸਿੰਘ ਅਤੇ ਸਮੂਹ ਜਥੇਬੰਦੀ ਦੇ ਸਿੰਘਾਂ ਵਲੋਂ ਪੁਰਜ਼ੋਰ ਸ਼ਬਦਾਂ ਦੀ ਨਿਖੇਧੀ ਕੀਤੀ ਗਈ |

ਪਿਛਲੀ ਖ਼ਬਰ ਹਾਰਨੀਆਂ ਦੀ ਸੰਗਤ ਵਲੋਂ ਠੰਡੇ-ਮਿੱਠੇ ਜਲ ਦੀ ਲਗਾਈ ਛਬੀਲ ਅਗਲੀ ਖ਼ਬਰ ਸੇਵਾ ਕੇਂਦਰ ਲੋਕਾਂ ਲਈ ਬਣੇ ਸਿਰਦਰਦੀ ਤੇ ਸਿਵਲ ਅਫ਼ਸਰਸ਼ਾਹੀ ਨੂੰ ਲੱਗੀਆਂ ਮੌਜਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।