ਕਾਹਨੂੰਵਾਨ/ਘੱਲੂਘਾਰਾ ਸਾਹਿਬ, 4 ਜੂਨ (ਨਿਸ਼ਾਨ ਸਿੰਘ ਚਾਹਲ, ਪਰਮ ਮਿਨਹਾਸ)-ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹੀ ਪੰਜਵੀਂ ਜੀ ਦੇ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦਿਆਂ ਪਿੰਡ ਭਰੋ ਹਾਰਨੀ ਤੇ ਹਵੇਲੀ ਹਾਰਨੀਆਂ ਦੀ ਸੰਗਤ ਵਲੋਂ ਸਾਂਝੇ ਤੌਰ 'ਤੇ ਉਪਰਾਲਾ ਕਰਦਿਆਂ ਗੁਰਦਾਸਪੁਰ-ਸ੍ਰੀ ਹਰਗੋਬਿੰਦਪੁਰ ਮਾਰਗ ਉੱਪਰ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ ਗਈ | ਸੇਵਾਦਾਰਾਂ ਵਲੋਂ ਬੜੀ ਨਿਮਰਤਾ ਦੇ ਨਾਲ ਰਾਹਗੀਰਾਂ ਦੀ ਠੰਡੇ ਮਿੱਠੇ ਜਲ ਨਾਲ ਸੇਵਾ ਕੀਤੀ | ਰਾਹਗੀਰਾਂ ਵਲੋਂ ਠੰਢੇ ਮਿੱਠੇ ਜਲ ਨੂੰ ਛੱਕ ਕੇ ਆਪਣੀ ਪਿਆਸ ਬੁਝਾਈ ਤੇ ਵਾਹਿਗੁਰੂ ਦਾ ਸ਼ੁਕਰਾਨਾ ਕਰਦਿਆਂ ਛਬੀਲ ਦੇ ਪ੍ਰਬੰਧਕਾਂ ਤੇ ਸੇਵਾਦਾਰਾਂ ਦਾ ਧੰਨਵਾਦ ਕੀਤਾ | ਇਸ ਮੌਕੇ ਸਰਪੰਚ ਦਿਲਬਾਗ ਸਿੰਘ, ਸੁਰਿੰਦਰ ਸਿੰਘ ਸ਼ਿੰਦਾ, ਕਰਮ ਸਿੰਘ, ਸੁਖਵਿੰਦਰ ਸਿੰਘ, ਕਮਲਜੀਤ ਸਿੰਘ, ਡਾ. ਮਿੱਤਰ ਮਾਨ, ਨਿੰਦਰ ਭਰੋਹਾਰਨੀ, ਰਣਜੀਤ ਸਿੰਘ, ਚੰਨਣ ਸਿੰਘ, ਸੁਤੰਤਰ ਸਿੰਘ, ਬਲਬੀਰ ਸਿੰਘ, ਬਚਿਤਾ ਸਿੰਘ, ਮਹਿੰਦਰ ਸਿੰਘ, ਰੁਪਿੰਦਰ ਸਿੰਘ, ਮੁਖਵਿੰਦਰ ਸਿੰਘ, ਅਰਸ਼ਦੀਪ ਸਿੰਘ, ਗੋਗਾ ਸਿੰਘ, ਗਗਨਦੀਪ ਸਿੰਘ, ਪ੍ਰੀਤਮ ਸਿੰਘ, ਪਾਲੀ ਅਤੇ ਬਿਕਰਮ ਸਿੰਘ ਆਦਿ ਸੇਵਾਦਾਰਾਂ ਵਲੋਂ ਛਬੀਲ ਦੀ ਸੇਵਾ ਨਿਭਾਈ ਗਈ |