09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਜ਼ਿਲ੍ਹਾ ਪ੍ਰਧਾਨ ਬਖਸ਼ੀਸ਼ ਸਿੰਘ ਬਸੰਤਕੋਟ ਤੇ ਸਾਥੀਆਂ ਵਲੋਂ ਨਵ-ਨਿਯੁਕਤ ਸੂਬਾ ਪ੍ਰਧਾਨ ਦਲਵੀਰ ਸਿੰਘ ਸੰਧੂ ਦਾ ਸਨਮਾਨ

ਅਜੀਤ ਡੈਸਕ 05-06-2026
ਧਿਆਨਪੁਰ, 4 ਜੂਨ (ਕੁਲਦੀਪ ਸਿੰਘ ਸੋਨੂੰ)-ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵਲੋਂ ਪੰਜਾਬ ਡੈਲੀਗੇਟ ਇਜਲਾਸ ਵਿਚ ਗੁਰਦੁਆਰਾ ਪਾਤਸ਼ਾਹੀ ਨੌਵੀਂ ਬਹਾਦਰਗੜ੍ਹ ਵਿਖੇ ਥਾਪੇ ਨਵ-ਨਿਯੁਕਤ ਪ੍ਰਧਾਨ ਦਲਵੀਰ ਸਿੰਘ ਸੰਧੂ ਦਾ ਜ਼ਿਲ੍ਹਾ ਪ੍ਰਧਾਨ ਬਖਸ਼ੀਸ਼ ਸਿੰਘ ਬਸੰਤਕੋਟ, ਜ਼ਿਲ੍ਹਾ ਜਨਰਲ ਸਕੱਤਰ ਪ੍ਰੀਤਮ ਸਿੰਘ ਧਾਲੀਵਾਲ ਰਾਜੇਕੇ, ਜ਼ਿਲ੍ਹਾ ਮੀਤ ਪ੍ਰਧਾਨ ਸੁਲੱਖਣ ਸਿੰਘ ਬਸੰਤਕੋਟ ਅਤੇ ਸਮੁੱਚੇ ਅਹੁਦੇਦਾਰਾਂ ਵਲੋਂ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ | ਇਸ ਸਬੰਧੀ ਜ਼ਿਲ੍ਹਾ ਜਨਰਲ ਸਕੱਤਰ ਪ੍ਰੀਤਮ ਸਿੰਘ ਧਾਲੀਵਾਲ ਰਾਜੇਕੇ ਨੇ ਕਿਹਾ ਕਿ ਯੂਨੀਅਨ ਨੇ ਦਲਵੀਰ ਸਿੰਘ ਸੰਧੂ ਨੂੰ ਸੂਬਾ ਪ੍ਰਧਾਨ ਬਣਾ ਕੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਹੁਣ ਪੰਜਾਬ ਕਿਸਾਨ ਮਜ਼ਦੂਰ ਯੂਨੀਅਨ ਪੂਰੀ ਦਿਲ-ਜਾਨ ਨਾਲ ਮਿਹਨਤ ਕਰਕੇ ਕਿਸਾਨਾਂ ਤੇ ਮਜ਼ਦੂਰਾਂ ਦੇ ਮਸਲੇ ਚੁੱਕ ਕੇ ਤੇ ਉਨ੍ਹਾਂ ਦਾ ਹੱਲ ਕਰਾਉਣ ਵਿਚ ਵੱਡੀ ਸਫ਼ਲਤਾ ਹਾਸਲ ਕਰੇਗੀ | ਪ੍ਰਧਾਨ ਬਖਸ਼ੀਸ਼ ਸਿੰਘ ਬਸੰਤਕੋਟ ਨੇ ਕਿਹਾ ਕਿ ਅਸੀਂ ਪ੍ਰਧਾਨ ਦਲਬੀਰ ਸਿੰਘ ਸੰਧੂ ਨਾਲ ਮੋਢੇ ਨਾਲ ਮੋਢਾ ਲਾ ਕੇ ਕੰਮ ਕਰਾਂਗੇ ਤੇ ਇਕ ਕਿਸਾਨਾਂ ਦੇ ਜ਼ਰੂਰੀ ਮਸਲਿਆਂ ਨੂੰ ਹੱਲ ਕਰਵਾਉਣ ਲਈ ਸਿਰ ਧੜ ਦੀ ਬਾਜ਼ੀ ਲਾ ਦੇਵਾਂਗੇ | ਇਸ ਮੌਕੇ ਪ੍ਰਦੀਪ ਸਿੰਘ ਬਲਾਕ ਪ੍ਰਧਾਨ ਫ਼ਤਹਿਗੜ੍ਹ ਚੂੜੀਆਂ, ਗੁਰਬਾਜ ਸਿੰਘ ਮੀਤ ਪ੍ਰਧਾਨ, ਗੁਰਜੰਟ ਸਿੰਘ ਬਲਾਕ ਪ੍ਰਧਾਨ ਡੇਰਾ ਬਾਬਾ ਨਾਨਕ, ਬਲਵਿੰਦਰ ਸਿੰਘ ਮੀਤ ਪ੍ਰਧਾਨ, ਬਖਸ਼ੀਸ਼ ਸਿੰਘ ਸੀਨੀਅਰ ਮੀਤ ਪ੍ਰਧਾਨ, ਅਮਰਜੀਤ ਸਿੰਘ ਬਲਾਕ ਪ੍ਰਧਾਨ ਧਾਲੀਵਾਲ, ਬਲਦੇਵ ਸਿੰਘ ਦੁਲਟ ਸਰਕਲ ਪ੍ਰਧਾਨ ਅੱਚਲ ਸਾਹਿਬ, ਕੁਲਦੀਪ ਸਿੰਘ ਰਾਜੇਕੇ ਇਕਾਈ ਪ੍ਰਧਾਨ, ਖਜਾਨ ਸਿੰਘ ਇਕਾਈ ਮੀਤ ਪ੍ਰਧਾਨ ਰਾਜੇਕੇ, ਕੁਲਦੀਪ ਸਿੰਘ ਇਕਾਈ ਪ੍ਰਧਾਨ ਚੱਕ ਮਹਿਮਾ, ਸੁੱਚਾ ਸਿੰਘ ਇਕਾਈ ਮੀਤ ਪ੍ਰਧਾਨ ਚੱਕ ਮਹਿਮਾ, ਜਗਦੀਪ ਸਿੰਘ ਇਕਾਈ ਪ੍ਰਧਾਨ ਚੱਕ ਮਹਿਮਾ, ਸਤਨਾਮ ਸਿੰਘ ਇਕਾਈ ਮੀਤ ਪ੍ਰਧਾਨ ਚੱਕ ਮਹਿਮਾ, ਅਮਨ ਕੁਮਾਰ ਇਕਾਈ ਪ੍ਰਧਾਨ ਮੋਹਲੋਵਾਲੀ, ਅਸ਼ੋਕ ਕੁਮਾਰ ਇਕਾਈ ਮੀਤ ਪ੍ਰਧਾਨ, ਸੁਖਜਿੰਦਰ ਸਿੰਘ ਇਕਾਈ ਪ੍ਰਧਾਨ ਜੈਤੋਸਰਜਾ, ਜਗਨਦੀਪ ਸਿੰਘ ਮੀਤ ਪ੍ਰਧਾਨ, ਤਰਸੇਮ ਸਿੰਘ ਇਕਾਈ ਪ੍ਰਧਾਨ ਸੇਖੋਵਾਲੀ, ਸਤਵੰਤ ਸਿੰਘ ਮੀਤ ਪ੍ਰਧਾਨ, ਕੁਲਦੀਪ ਸਿੰਘ ਇਕਾਈ ਪ੍ਰਧਾਨ ਤੇਜਾ ਕਲਾਂ, ਗੁਰਤੇਜ ਸਿੰਘ ਮੀਤ ਪ੍ਰਧਾਨ, ਸੁਖਵਿੰਦਰ ਸਿੰਘ ਕੈਸ਼ੀਅਰ ਰਾਜੇਕੇ, ਸੁਖਵਿੰਦਰ ਸਿੰਘ ਚੱਕ ਮਹਿਮਾ, ਨਰਿੰਦਰ ਕੁਮਾਰ ਸੋਨੀ ਮੋਹਲੋਵਾਲੀ, ਨਿਸ਼ਾਨ ਸਿੰਘ ਨੰਬਰਦਾਰ ਚੱਕ ਮਹਿਮਾ, ਨੰਬਰਦਾਰ ਸੁਵਿੰਦਰ ਸਿੰਘ ਰਾਜੇਕੇ, ਨਵਰਾਜ ਸਿੰਘ ਸਹਾਇਕ ਸਕੱਤਰ ਰਾਜੇਕੇ, ਸਤਨਾਮ ਸਿੰਘ ਇਕਾਈ ਪ੍ਰਧਾਨ ਬਸੰਤਕੋਟ, ਮਨਜੀਤ ਸਿੰਘ ਬਸੰਤਕੋਟ ਪ੍ਰਚਾਰਕ ਸਕੱਤਰ ਅਤੇ ਬਲਬੀਰ ਸਿੰਘ ਸੀਨੀਅਰ ਮੀਤ ਪ੍ਰਧਾਨ ਬਸੰਤਕੋਟ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸ੍ਰੀ ਹਰਿਗੋਬਿੰਦਪੁਰ ਵਿਖੇ ਨਾਇਬ ਤਹਿਸੀਲਦਾਰ ਤਾਇਨਾਤ ਕਰਨ ਲਈ ਕਿਸਾਨਾਂ ਨੇ ਸੌਂਪਿਆ ਮੰਗ ਪੱਤਰ ਅਗਲੀ ਖ਼ਬਰ ਹਾਰਨੀਆਂ ਦੀ ਸੰਗਤ ਵਲੋਂ ਠੰਡੇ-ਮਿੱਠੇ ਜਲ ਦੀ ਲਗਾਈ ਛਬੀਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।