09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਸ੍ਰੀ ਹਰਿਗੋਬਿੰਦਪੁਰ ਵਿਖੇ ਨਾਇਬ ਤਹਿਸੀਲਦਾਰ ਤਾਇਨਾਤ ਕਰਨ ਲਈ ਕਿਸਾਨਾਂ ਨੇ ਸੌਂਪਿਆ ਮੰਗ ਪੱਤਰ

ਅਜੀਤ ਡੈਸਕ 05-06-2026
ਸ੍ਰੀ ਹਰਿਗੋਬਿੰਦਪੁਰ, 4 ਜੂਨ (ਕੰਵਲਜੀਤ ਸਿੰਘ ਚੀਮਾ)-ਸ੍ਰੀ ਹਰਿਗੋਬਿੰਪੁਰ ਵਿਖੇ ਸਬ-ਤਹਿਸੀਲਦਾਰ ਕੰਪਲੈਕਸ ਵਿਚ ਇਕੱਤਰ ਹੋਏ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ੋਨ ਭਗਤ ਨਾਮਦੇਵ ਘੁਮਾਣ ਦੇ ਆਗੂਆਂ ਦੇ ਵਫ਼ਦ ਵਲੋਂ ਸ੍ਰੀ ਹਰਿਗੋਬਿੰਦਪੁਰ ਵਿਖੇ ਸਬ-ਤਹਿਸੀਲਦਾਰ 'ਚ ਪੱਕੇ ਤੌਰ 'ਤੇ ਨਾਇਬ ਤਹਿਸੀਲਦਾਰ ਨੂੰ ਤਾਇਨਾਤ ਕਰਨ ਲਈ ਆਪਣਾ ਮੰਗ ਪੱਤਰ ਸੌਂਪਿਆ ਗਿਆ | ਇਸ ਮੌਕੇ ਕਿਸਾਨ ਆਗੂ ਸਤਨਾਮ ਸਿੰਘ ਮਧਰਾ, ਬਲਦੇਵ ਸਿੰਘ ਪੰਡੋਰੀ, ਰਾਜਿੰਦਰ ਸਿੰਘ ਭੋਮਾਂ, ਹਰਬੰਸ ਸਿੰਘ ਭੋਮਾਂ, ਸਰਬਜੀਤ ਸਿੰਘ ਲੱਧਾ ਮੁੰਡਾ, ਰਣਜੀਤ ਸਿੰਘ ਮਧਰੇ, ਜਤਿੰਦਰ ਸਿੰਘ ਮਧਰੇ ਆਦਿ ਨੇ ਕਿਹਾ ਕਿ ਸ੍ਰੀ ਹਰਿਗੋਬਿੰਦਪੁਰ ਸਬ-ਤਹਿਸੀਲ ਵਿਚ ਬੀਤੀ 9 ਅਪ੍ਰੈਲ ਤੋਂ ਬਾਅਦ ਪੱਕੇ ਤੌਰ 'ਤੇ ਕੋਈ ਵੀ ਨਾਇਬ ਤਹਿਸੀਲਦਾਰ ਸਰਕਾਰ ਵਲੋਂ ਨਹੀਂ ਲਗਾਇਆ ਹੈ, ਜਿਸ ਕਾਰਨ 94 ਪਿੰਡਾਂ ਦੇ ਲੋਕ ਆਪਣੀਆਂ ਜ਼ਮੀਨਾਂ ਦੀਆਂ ਰਜਿਸਟਰੀਆਂ, ਇੰਤਕਾਲ, ਹਲਫ਼ੀਆ ਬਿਆਨ ਤੇ ਹੋਰ ਜ਼ਰੂਰੀ ਕਾਗਜ਼ ਪੱਤਰ ਤਿਆਰ ਕਰਵਾਉਣ ਲਈ ਖੱਜਲ-ਖੁਆਰ ਹੋ ਰਹੇ ਹਨ | ਉਨ੍ਹਾਂ ਕਿਹਾ ਕਿ 8 ਹਜ਼ਾਰ ਤੋਂ ਵੱਧ ਬੱਚਿਆਂ ਦੇ ਸਰਟੀਫ਼ਿਕੇਟ ਤਸਦੀਕ ਹੋਣ ਵਾਲੇ ਪਏ ਹਨ | ਇਨਕਮ ਟੈਕਸ ਦੇ ਸਰਟੀਫ਼ਿਕੇਟ ਲੋਕਾਂ ਦੇ ਤਸਦੀਕ ਹੋਣ ਵਾਲੇ ਪਏ ਹਨ | ਉਨ੍ਹਾਂ ਕਿਹਾ ਕਿ ਇੱਥੇ ਨਾਇਬ ਤਹਿਸਲੀਦਾਰ ਕਦੇ-ਕਦੇ ਬਟਾਲਾ ਤੋਂ ਆਉਂਦਾ ਹੀ ਨਹੀਂ ਤੇ ਬਹੁਤੇ ਲੋਕ ਆਪਣੀਆਂ ਰਜਿਸਟਰੀਆਂ ਕਰਵਾਉਣ ਲਈ ਬਟਾਲਾ ਸ਼ਹਿਰ ਜੋ ਕਿ ਇਥੋਂ 30 ਕਿਲੋਮੀਟਰ ਦੂਰ ਹੈ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਸਬ-ਤਹਿਸੀਲ ਵਿਚ ਗਿਰੌਦਰ ਪਟਵਾਰੀ ਵੀ ਕੋਈ ਵਿਖਾਈ ਨਹੀਂ ਦਿੰਦਾ | ਕਿਸਾਨਾਂ ਦੀਆਂ ਜ਼ਮੀਨਾਂ ਦੀਆਂ ਨਿਸ਼ਾਨਦੇਹੀਆਂ ਨਹੀਂ ਹੋ ਰਹੀਆਂ | ਇਸ ਤੋਂ ਇਲਾਵਾ ਸਬ-ਤਹਿਸੀਲ ਵਿਚ ਜਨਰੇਟਰ ਵਿਚ ਤੇਲ ਪਾਉਣ ਲਈ 50-50 ਰੁਪਏ ਇਕਠੇ ਕਰਕੇ ਫਿਰ ਕਿਸਾਨਾਂ ਦੀਆਂ ਫ਼ਰਦਾਂ ਆਦਿ ਕੱਢੀਆਂ ਜਾ ਰਹੀਆਂ ਹਨ | ਕਿਸਾਨਾਂ ਨੇ ਕਿਹਾ ਕਿ ਦੂਸਰੇ ਪਾਸੇ ਬੀ.ਡੀ.ਪੀ.ਓ. ਦਫ਼ਤਰ ਵਿਚ ਬੁਰਾ ਹਾਲ ਹੈ | ਉਨ੍ਹਾਂ ਨੇ ਪੰਜਾਬ ਵਿਚ ਰਾਜ ਕਰ ਰਹੀ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਹਲਕਾ ਵਿਧਾਇਕ ਅਮਰਪਾਲ ਸਿੰਘ ਕਿਸ਼ਨਕੋਟ ਕੋਲੋਂ ਪੁਰਜ਼ੋਰ ਸ਼ਬਦਾਂ ਵਿਚ ਮੰਗ ਕੀਤੀ ਕਿ ਸਬ-ਤਹਿਸੀਲ ਵਿਚ ਪੱਕਾ ਨਾਇਬ ਤਹਿਸੀਲਦਾਰ ਲਗਾਇਆ, ਜੋ ਕਿ ਹਫ਼ਤੇ ਦੇ ਸਾਰੇ ਕੰਮ ਵਾਲੇ ਦਿਨਾਂ ਵਿਚ ਹਾਜ਼ਰ ਰਹੇ ਅਤੇ ਬੀ.ਡੀ.ਪੀ.ਓ. ਵੀ ਪੱਕੇ ਤੌਰ 'ਤੇ ਲਗਾਇਆ ਜਾਵੇ |
ਪਿਛਲੀ ਖ਼ਬਰ ਵਾਰਡ ਨੰਬਰ 13 ਤੋਂ 'ਆਪ' ਉਮੀਦਵਾਰ ਸਾਹਿਲ ਉਰਫ਼ ਸ਼ਾਲੂ ਵਲੋਂ ਚੋਣ ਪ੍ਰਚਾਰ ਅਗਲੀ ਖ਼ਬਰ ਜ਼ਿਲ੍ਹਾ ਪ੍ਰਧਾਨ ਬਖਸ਼ੀਸ਼ ਸਿੰਘ ਬਸੰਤਕੋਟ ਤੇ ਸਾਥੀਆਂ ਵਲੋਂ ਨਵ-ਨਿਯੁਕਤ ਸੂਬਾ ਪ੍ਰਧਾਨ ਦਲਵੀਰ ਸਿੰਘ ਸੰਧੂ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।