09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਵਾਰਡ ਨੰਬਰ 13 ਤੋਂ 'ਆਪ' ਉਮੀਦਵਾਰ ਸਾਹਿਲ ਉਰਫ਼ ਸ਼ਾਲੂ ਵਲੋਂ ਚੋਣ ਪ੍ਰਚਾਰ

ਅਜੀਤ ਡੈਸਕ 05-06-2026
ਗੁਰਦਾਸਪੁਰ, 4 ਜੂਨ (ਅਸ਼ੋਕ ਸ਼ਰਮਾ)-ਨਗਰ ਕੌਂਸਲ ਚੋਣਾਂ ਨੰੂ ਲੈ ਕੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਵਲੋਂ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ | ਵਾਰਡ ਨੰ: 13 ਤੋਂ ਉਮੀਦਵਾਰ ਸਾਹਿਲ ਉਰਫ਼ ਸ਼ਾਲੂ ਵਲੋਂ ਘਰ ਘਰ ਚੋਣ ਪ੍ਰਚਾਰ ਕਰਕੇ ਲੋਕਾਂ ਤੋਂ ਵੋਟਾਂ ਦੀ ਅਪੀਲ ਕੀਤੀ ਜਾ ਰਹੀ ਹੈ | ਇਸ ਮੌਕੇ ਉਮੀਦਵਾਰ ਸਾਹਿਲ ਉਰਫ਼ ਸ਼ਾਲੂ ਨੇ ਦੱਸਿਆ ਕਿ ਹਲਕਾ ਇੰਚਾਰਜ ਰਮਨ ਬਹਿਲ ਵਲੋਂ ਹਲਕੇ ਅੰਦਰ ਕਰਵਾਏ ਵਿਕਾਸ ਕਾਰਜਾਂ ਕਰਕੇ ਲੋਕ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੰੂ ਜਿਤਾਉਣ ਲਈ ਪੱਬਾਂ ਭਾਰ ਹੋਏ ਹਨ | ਉਨ੍ਹਾਂ ਕਿਹਾ ਕਿ ਜੇਕਰ ਸ਼ਹਿਰ ਵਾਸੀ ਉਨ੍ਹਾਂ ਨੰੂ ਸੇਵਾ ਦਾ ਮੌਕਾ ਦਿੰਦੇ ਹਨ ਤਾਂ ਉਹ ਸ਼ਹਿਰ ਦੇ ਵੱਖ-ਵੱਖ ਵਿਕਾਸ ਕਾਰਜਾਂ ਨੰੂ ਪਹਿਲ ਦੇ ਆਧਾਰ 'ਤੇ ਹੱਲ ਕਰਵਾਉਣ ਨੰੂ ਤਰਜੀਹ ਦੇਣਗੇ | ਉਨ੍ਹਾਂ ਕਿਹਾ ਕਿ ਲੋਕ 13 ਜੂਨ ਨੰੂ ਹੋ ਰਹੀਆਂ ਚੋਣਾਂ ਦੀ ਉਡੀਕ ਕਰ ਰਹੇ ਹਨ ਅਤੇ ਲੋਕਾਂ ਨੇ ਤਬਦੀਲੀ ਲਿਆਉਣ ਲਈ ਮੰਨ ਬਣਾ ਲਿਆ ਹੈ |
ਪਿਛਲੀ ਖ਼ਬਰ ਹੈਰੋਇਨ ਬਰਾਮਦ ਕਰਕੇ 4 ਗਿ੍ਫ਼ਤਾਰ ਕੀਤੇ ਅਗਲੀ ਖ਼ਬਰ ਸ੍ਰੀ ਹਰਿਗੋਬਿੰਦਪੁਰ ਵਿਖੇ ਨਾਇਬ ਤਹਿਸੀਲਦਾਰ ਤਾਇਨਾਤ ਕਰਨ ਲਈ ਕਿਸਾਨਾਂ ਨੇ ਸੌਂਪਿਆ ਮੰਗ ਪੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।