09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਕਾਦੀਆਂ ਨਗਰ ਕੌਂਸਲ ਲਈ ਕੁੱਲ 92 ਉਮੀਦਵਾਰਾਂ ਦੇ ਕਾਗਜ਼ ਸਹੀ ਪਾਏ ਗਏ <br/>

ਅਜੀਤ ਡੈਸਕ 05-06-2026
ਕਾਦੀਆਂ, 4 ਜੂਨ (ਕੁਲਵਿੰਦਰ ਸਿੰਘ)-ਨਗਰ ਕੌਂਸਲ ਕਾਦੀਆਂ ਦੇ 15 ਵਾਰਡਾਂ ਦੇ ਹੋਣ ਜਾ ਰਹੀ ਚੋਣ ਵਾਸਤੇ ਕੁੱਲ 93 ਨਾਮਜ਼ਦਗੀਆਂ ਵਿਚੋਂ 92 ਨਾਮਜ਼ਦਗੀਆਂ ਸਹੀ ਪਾਈਆਂ ਗਈਆਂ ਹਨ ਤੇ ਕੇਵਲ ਇਕ ਉਮੀਦਵਾਰ ਦੀ ਨਾਮਜ਼ਦਗੀ ਰੱਦ ਕੀਤੀ ਗਈ ਹੈ | ਇਹ ਸੂਚੀ ਬਾਅਦ ਦੁਪਹਿਰ ਮਾਰਕਿਟ ਕਮੇਟੀ ਦਫ਼ਤਰ ਕਾਦੀਆਂ ਵਿਖੇ ਰਿਟਰਨਿੰਗ ਅਫ਼ਸਰ-ਕਮ-ਸਹਾਇਕ ਕਰ ਕਮਿਸ਼ਨਰ ਗੁਰਦਾਸਪੁਰ ਸ੍ਰੀਮਤੀ ਸੁਪਨੰਦਨਦੀਪ ਕੌਰ ਵਲੋਂ ਜਾਰੀ ਕਰ ਦਿੱਤੀ ਗਈ | ਇਸ ਮੌਕੇ ਚੋਣ ਮੈਦਾਨ ਵਿਚ ਖੜ੍ਹੇ ਉਮੀਦਵਾਰਾਂ ਦੇ ਸਮਰਥਕ ਵੀ ਵੱਡੀ ਗਿਣਤੀ 'ਚ ਦਫ਼ਤਰ ਦੇ ਬਾਹਰ ਮੌਜ਼ੂਦ ਸਨ | ਜ਼ਿਕਰਯੋਗ ਹੈ ਕਿ ਅਕਸਰ ਅਜਿਹੀਆਂ ਚੋਣਾਂ ਉਹ ਸਮੇਂ ਬਹੁਤ ਸਾਰੇ ਉਮੀਦਵਾਰਾਂ ਵਲੋਂ ਨਾਮਜ਼ਦਗੀਆਂ ਰੱਦ ਹੋਣ ਦਾ ਖ਼ਦਸ਼ਾ ਹੁੰਦਾ ਹੈ, ਖਾਸ ਕਰ ਸੱਤਾ ਧਿਰ ਤੇ ਵਿਰੋਧੀ ਪਾਰਟੀ ਨਾਮਜਦਗੀਆਂ ਭਰਨ ਨੂੰ ਲੈ ਕੇ ਕਾਫ਼ੀ ਕਸ਼ਮਕਸ਼ ਰਹਿੰਦੀ ਹੈ, ਪਰ ਕੇਵਲ ਇਕ ਉਮੀਦਵਾਰ ਦੇ ਕਾਗਜ਼ ਰੱਦ ਕੀਤੇ ਗਏ ਹਨ | ਉਧਰ ਨਾਮਜ਼ਦਗੀਆਂ ਵਾਪਸ ਲੈਣ ਦਾ ਸਮਾਂ ਅੱਜ 5 ਜੂਨ ਨਿਰਧਾਰਿਤ ਕੀਤਾ ਗਿਆ ਹੈ | ਉਪਰੰਤ ਹੀ ਅਸਲ ਸਥਿਤੀ ਸਪੱਸ਼ਟ ਹੋਵੇਗੀ | ਚੋਣ ਮੈਦਾਨ ਵਿਚ ਨਿੱਤਰੇ ਉਮੀਦਵਾਰਾਂ ਵਲੋਂ ਦੂਜਾ ਪੜ੍ਹਾਅ ਮੁਕੰਮਲ ਹੋਣ ਤੇ ਨਾਮਜ਼ਦਗੀ ਪੱਤਰ ਸਹੀ ਪਾਏ ਜਾਣ ਉਪਰੰਤ ਸਾਹ ਵਿਚ ਸਾਹ ਆਇਆ ਹੈ | ਜ਼ਿਕਰਯੋਗ ਹੈ ਕਿ ਮੁੱਖ ਮੁਕਾਬਲਾ ਸੱਤਾਧਿਰ ਪਾਰਟੀ ਆਮ ਆਦਮੀ ਪਾਰਟੀ, ਵਿਰੋਧੀ ਧਿਰ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਭਾਜਪਾ ਵਿਚਕਾਰ ਹੈ | ਬਾਕੀ ਆਜ਼ਾਦ ਉਮੀਦਵਾਰ ਵੀ ਮੈਦਾਨ ਵਿਚ ਹਨ | 13 ਜੂਨ ਨੂੰ 15 ਵਾਰਡਾਂ ਦੀ ਚੋਣ ਹੋਣੀ ਹੈ, ਪਰ ਇਸ ਤੋਂ ਪਹਿਲਾਂ ਨਾਮਜ਼ਦਗੀਆਂ ਵਾਪਸ ਲਈਆਂ ਜਾਣੀਆਂ ਹਨ | ਵੇਖਣਯੋਗ ਹੈ ਕਿ ਕਿਹੜੇ ਵਾਰਡ ਵਿਚ ਸਰਬਸੰਮਤੀ ਹੁੰਦੀ ਹੈ ਤੇ ਜਾਂ ਚੋਣ ਵੋਟ ਰਾਹੀਂ ਕੀਤੀ ਜਾਵੇਗੀ | ਸ਼ਹਿਰ ਕਾਦੀਆਂ ਦਾ ਸਿਆਸੀ ਅਖਾੜਾ ਭਖਣਾ ਸ਼ੁਰੂ ਹੋ ਗਿਆ ਹੈ |

ਪਿਛਲੀ ਖ਼ਬਰ ਭਾਜਪਾ ਵਲੋਂ ਚੋਣ ਮੁਹਿੰਮ ਦੀ ਸ਼ੁਰੂਆਤ ਅਗਲੀ ਖ਼ਬਰ ਹੈਰੋਇਨ ਬਰਾਮਦ ਕਰਕੇ 4 ਗਿ੍ਫ਼ਤਾਰ ਕੀਤੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।