08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

7 ਪੰਜਾਬ ਬਟਾਲੀਅਨ ਵਲੋਂ ਸੁਖਜਿੰਦਰ ਗਰੁੱਪ ਵਿਖੇ ਸਾਲਾਨਾ ਟ੍ਰੇਨਿੰਗ ਕੈਂਪ

ਅਜੀਤ ਡੈਸਕ 05-06-2026
ਗੁਰਦਾਸਪੁਰ, 4 ਜੂਨ (ਪੰਕਜ ਸ਼ਰਮਾ)-7 ਪੰਜਾਬ ਬਟਾਲੀਅਨ ਐਨ.ਸੀ.ਸੀ ਵਲੋਂ ਸੁਖਜਿੰਦਰ ਗਰੁੱਪ ਆਫ ਇੰਸਟੀਚਿਊਟਸ ਵਿਖੇ ਸਾਲਾਨਾ ਟ੍ਰੇਨਿੰਗ ਕੈਂਪ ਲਗਾਇਆ ਗਿਆ | ਜਿਸ 'ਚ ਵੱਖ-ਵੱਖ ਸਿੱਖਿਆ ਸੰਸਥਾਵਾਂ ਦੇ 500 ਤੋਂ ਵੱਧ ਐਨ.ਸੀ.ਸੀ ਕੈਡਿਟਾਂ ਨੇ ਹਿੱਸਾ ਲਿਆ | ਕੈਂਪ ਦਾ ਉਦੇਸ਼ ਕੈਡਿਟਾਂ 'ਚ ਲੀਡਰਸ਼ਿਪ ਗੁਣ, ਅਨੁਸ਼ਾਸਨ, ਸਰੀਰਕ ਤੰਦਰੁਸਤੀ ਤੇ ਰਾਸ਼ਟਰੀ ਏਕਤਾ ਦੀ ਭਾਵਨਾ ਨੂੰ ਵਿਕਸਿਤ ਕਰਨਾ ਸੀ | ਕੈਂਪ ਦੌਰਾਨ ਅੰਮਿ੍ਤਸਰ ਗਰੁੱਪ ਇੰਟਰ-ਬਟਾਲੀਅਨ ਥਲ ਸੈਨਿਕ ਕੈਂਪ ਤੇ ਸਰਵਿਸ ਸ਼ੂਟਿੰਗ ਕੈਂਪ ਦਾ ਵੀ ਆਯੋਜਨ ਕੀਤਾ ਗਿਆ, ਜਿਸ ਦਾ ਮਕਸਦ ਉੱਚ ਪੱਧਰੀ ਐਨ.ਸੀ.ਸੀ ਮੁਕਾਬਲਿਆਂ ਲਈ ਹੁਨਰਮੰਦ ਕੈਡਿਟਾਂ ਦੀ ਚੋਣ ਤੇ ਸਿਖਲਾਈ ਕਰਨਾ ਸੀ | ਕੈਡਿਟਾਂ ਨੂੰ ਔਬਸਟੈਕਲ ਟ੍ਰੇਨਿੰਗ (ਓ.ਟੀ), ਮੈਪ ਰੀਡਿੰਗ, ਫ਼ੀਲਡ ਕਰਾਫ਼ਟ ਅਤੇ ਬੈਟਲ ਕਰਾਫ਼ਟ (ਐਫ.ਸੀ ਅਤੇ ਬੀ.ਸੀ), ਸਿਹਤ ਤੇ ਸਫ਼ਾਈ, ਸਰਵਿਸ ਵਿਸ਼ੇ, ਡਿ੍ੱਲ, ਹਥਿਆਰਾਂ ਦੀ ਸਿਖਲਾਈ ਤੇ ਸ਼ਖ਼ਸੀਅਤ ਵਿਕਾਸ ਸਬੰਧੀ ਗਹਿਰੀ ਟ੍ਰੇਨਿੰਗ ਦਿੱਤੀ ਗਈ | ਇਸ ਮੌਕੇ ਅੰਮਿ੍ਤਸਰ ਗਰੁੱਪ ਐਨ.ਸੀ.ਸੀ ਦੇ ਗਰੁੱਪ ਕਮਾਂਡਰ ਬਿ੍ਗੇਡੀਅਰ ਕੁਲਬੀਰ ਸਿੰਘ ਨੇ ਕੈਡਿਟਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਉਤਸ਼ਾਹ, ਅਨੁਸ਼ਾਸਨ ਤੇ ਟ੍ਰੇਨਿੰਗ ਪ੍ਰਤੀ ਸਮਰਪਣ ਦੀ ਸ਼ਲਾਘਾ ਕੀਤੀ | ਉਨ੍ਹਾਂ ਨੇ ਕੈਂਪ ਦੀ ਸਫਲ ਸਮਾਪਤੀ ਲਈ ਸਾਰੇ ਕੈਡਿਟਾਂ ਨੂੰ ਵਧਾਈ ਦਿੱਤੀ | ਗਰੁੱਪ ਕਮਾਂਡਰ ਨੇ 7 ਪੰਜਾਬ ਬਟਾਲੀਅਨ ਐਨ.ਸੀ.ਸੀ ਦੇ ਕਮਾਂਡਿੰਗ ਅਫ਼ਸਰ ਤੇ ਸਮੂਹ ਸਟਾਫ਼ ਦੀ ਵੀ ਪ੍ਰਸੰਸਾ ਕੀਤੀ | ਕੈਂਪ ਦਾ ਸਮਾਪਨ ਕੈਡਿਟਾਂ ਵਿਚ ਨਵੇਂ ਆਤਮ ਵਿਸ਼ਵਾਸ, ਟੀਮ ਵਰਕ ਅਤੇ ਦੇਸ਼-ਭਗਤੀ ਦੀ ਭਾਵਨਾ ਨਾਲ ਹੋਇਆ |
ਪਿਛਲੀ ਖ਼ਬਰ ਪਿੰਡ ਸਲਾਹਪੁਰ ਵਿਚ ਤਿੰਨ ਰੋਜ਼ਾ ਸਰਬੱਤ ਦੇ ਭਲੇ ਲਈ ਗੁਰਮਤਿ ਸਮਾਗਮ ਅਗਲੀ ਖ਼ਬਰ ਸਕੂਲਾਂ ਦੀਆਂ ਈਕੋ ਕਲੱਬਾਂ ਵਲੋਂ ਅੱਜ ਮਨਾਇਆ ਜਾਵੇਗਾ ਵਾਤਾਵਰਨ ਦਿਵਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।