ਹਰਚੋਵਾਲ, 4 ਜੂਨ (ਢਿੱਲੋਂ, ਭਾਮ)-ਪਿੰਡ ਸਲਾਹਪੁਰ ਵਿਚ ਤਿੰਨ ਰੋਜ਼ਾ ਸਰਬੱਤ ਦੇ ਭਲੇ ਲਈ 22ਵਾਂ ਮਹਾਨ ਕੀਰਤਨ ਦਰਬਾਰ ਕਰਵਾਇਆ ਗਿਆ | ਇਸ ਦਾ ਸਾਰਾ ਪ੍ਰਬੰਧ ਮੁੱਖ ਜਥੇਦਾਰ ਭਾਈ ਕੁਲਦੀਪ ਸਿੰਘ ਸਲਾਹਪੁਰ, ਭਾਈ ਦਿਲਬਾਗ ਸਿੰਘ ਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕੀਤਾ ਹੈ | ਸਮਾਗਮ ਵਿਚ ਸੰਤ ਬਾਬਾ ਜਗਜੀਤ ਸਿੰਘ ਭੁੰਬਲੀ ਵਾਲੇ, ਬਾਬਾ ਤਜੇਸਵਰ ਪ੍ਰਤਾਪ ਸਿੰਘ ਚੰਡੀਗੜ੍ਹ ਵਾਲੇ, ਬਾਬਾ ਹਰਜੀਤ ਸਿੰਘ ਮੰਡੀ ਗੋਬਿੰਦਗੜ ਵਾਲੇ, ਬਾਬਾ ਗੁਰਸਾਹਿਬ ਸਿੰਘ ਜਫਰਵਾਲ ਵਾਲੇ, ਬਾਬਾ ਸੋਮ ਦੱਤ ਸਿੰਘ ਗੁਰਦੁਆਰਾ ਬਾਬਾ ਜੱਲੋ ਜੀ ਵਾਲੇ ਤੇ ਭਾਈ ਗੁਰਪ੍ਰਤਾਪ ਸਿੰਘ ਪਦਮ ਅੰਤਰਰਾਸ਼ਟਰੀ ਢਾਡੀ ਜਥੇ ਵਲੋਂ ਸੰਗਤਾਂ ਨੂੰ ਗੁਰ ਇਤਿਹਾਸ ਅਤੇ ਗੁਰਬਾਣੀ ਨਾਲ ਜੋੜਿਆ ਗਿਆ | ਸੰਤ ਬਾਬਾ ਜਗਜੀਤ ਸਿੰਘ ਭੁੰਬਲੀ ਵਾਲਿਆਂ ਨੇ ਨੌਜਵਾਨਾਂ ਨੂੰ ਗੁਰਬਾਣੀ ਦੇ ਉਪਦੇਸ਼ ਦਿੰਦਿਆਂ ਕਿਹਾ ਕਿ ਨੌਜਵਾਨਾਂ ਨੂੰ ਗੁਰਬਾਣੀ ਨਾਲ ਜੁੜਨਾ ਚਾਹੀਦਾ ਹੈ ਤੇ ਨਸ਼ਿਆਂ ਨੂੰ ਤਿਆਗਣਾ ਚਾਹੀਦਾ ਹੈ | ਉਨ੍ਹਾਂ ਸਮੂਹ ਸੰਗਤਾਂ ਨੂੰ ਅੰਮਿ੍ਤ ਛਕਣ ਲਈ ਵੀ ਪ੍ਰੇਰਿਤ ਕੀਤਾ | ਇਸ ਮੌਕੇ ਸੁਰਜੀਤ ਸਿੰਘ, ਸਿਮਰਨਜੀਤ ਸਿੰਘ, ਤਜਿੰਦਰ ਸਿੰਘ ਬਾਜ਼, ਜਸਬੀਰ ਸਿੰਘ, ਥਾਣੇਦਾਰ ਸੁਖਰਾਜ ਸਿੰਘ, ਗੁਰਜੰਟ ਸਿੰਘ ਬੰਟੀ, ਜਸਪ੍ਰੀਤ ਸਿੰਘ, ਬਾਬਾ ਦਿਲਬਾਗ ਸਿੰਘ ਗ੍ਰੰਥੀ ਸਲਾਹਪੁਰ, ਅਕਾਸ਼ਦੀਪ ਸਿੰਘ, ਬਾਬਾ ਗੁਰਨਾਮ ਸਿੰਘ ਗ੍ਰੰਥੀ ਸਲਾਹਪੁਰ, ਕਰਨਦੀਪ ਸਿੰਘ, ਰਾਜਨਦੀਪ ਸਿੰਘ ਆਦਿ ਸੇਵਾਦਾਰ ਹਾਜ਼ਰ ਸਨ | ਮੁੱਖ ਪ੍ਰਬੰਧਕ ਬਾਬਾ ਕੁਲਦੀਪ ਸਿੰਘ ਵਲੋਂ ਆਏ ਸੰਤਾਂ-ਮਹਾਂਪੁਰਖਾਂ ਤੇ ਕੀਰਤਨ ਜਥਿਆਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ |