ਗੁਰਦਾਸਪੁਰ, 4 ਜੂਨ (ਪੰਕਜ ਸ਼ਰਮਾ)-ਸ਼ਹੀਦ ਭਗਤ ਸਿੰਘ ਜੂਡੋ ਟ੍ਰੇਨਿੰਗ ਸੈਂਟਰ ਵਿਖੇ ਮਹਾਰਾਜਾ ਰਣਜੀਤ ਸਿੰਘ ਐਵਾਰਡ ਪ੍ਰਾਪਤ ਕਰਨਜੀਤ ਸਿੰਘ ਮਾਨ ਦਾ ਜੂਡੋਕਾ ਵੈੱਲਫੇਅਰ ਸੁਸਾਇਟੀ ਵਲੋਂ ਭਰਵਾਂ ਸਵਾਗਤ ਕੀਤਾ ਗਿਆ | ਪੰਜਾਬ ਸਰਕਾਰ ਵਲੋਂ ਪਿਛਲੇ ਦਿਨੀਂ ਚੰਡੀਗੜ੍ਹ ਵਿਖੇ ਪੰਜ ਲੱਖ ਰੁਪਏ, ਇਕ ਪ੍ਰਸ਼ੰਸਾ ਪੱਤਰ ਤੇ ਮਹਾਰਾਜਾ ਰਣਜੀਤ ਸਿੰਘ ਦੀ ਪ੍ਰਤਿਮਾ ਪ੍ਰਦਾਨ ਕੀਤੀ ਹੈ | ਜੂਡੋ ਕੋਚ ਅਮਰਜੀਤ ਸ਼ਾਸਤਰੀ ਨੇ ਦੱਸਿਆ ਕਿ ਕਰਨਜੀਤ ਸਿੰਘ ਮਾਨ ਨੇ 2010 ਵਿਚ ਜੂਡੋ ਸੈਂਟਰ ਵਿਖੇ ਦਾਖਲਾ ਲਿਆ, 2013 ਤੱਕ ਸਖ਼ਤ ਮਿਹਨਤ ਸਦਕਾ ਜੂਨੀਅਰ ਵਰਗ 'ਚ ਮੈਡਲ ਜਿੱਤਣ ਵਿਚ ਕਾਮਯਾਬੀ ਹਾਸਲ ਕੀਤੀ, 2016 ਵਿਚ ਪੰਜਾਬ ਪੁਲਿਸ 'ਚ ਬਤੌਰ ਕਾਂਸਟੇਬਲ ਭਰਤੀ ਹੋ ਕੇ ਅੱਜ ਖੇਡਾਂ ਵਿਚ ਸਨਮਾਨਯੋਗ ਪ੍ਰਾਪਤੀਆਂ ਕਰਨ 'ਤੇ ਏ.ਐਸ.ਆਈ ਪੰਜਾਬ ਪੁਲਿਸ ਬਣਿਆ ਹੈ | ਇਹ ਐਵਾਰਡ ਉਸ ਦੀਆਂ 2014 ਤੋਂ 2019 ਤੱਕ ਦੀਆਂ ਪੰਜ ਸਾਲ ਦੀਆਂ ਰਾਸ਼ਟਰੀ ਅੰਤਰਰਾਸ਼ਟਰੀ ਪੱਧਰ ਦੀਆਂ ਖੇਡ ਪ੍ਰਾਪਤੀਆਂ ਨੂੰ ਮੁੱਖ ਰੱਖਦਿਆਂ ਦਿੱਤਾ ਗਿਆ ਹੈ | ਕੋਚ ਰਵੀ ਕੁਮਾਰ ਗੁਰਦਾਸਪੁਰ ਨੇ ਦੱਸਿਆ ਕਿ ਕਰਨਜੀਤ ਸਿੰਘ ਮਾਨ ਅਗਲੇ ਮਹੀਨੇ ਹੋਣ ਵਾਲੀਆਂ ਕਾਮਨਵੈਲਥ ਖੇਡਾਂ ਦੀ ਤਿਆਰੀ ਕਰ ਰਿਹਾ ਹੈ, ਉਸ ਵਿਚ ਮੈਡਲ ਜਿੱਤ ਕੇ ਪੰਜਾਬ, ਭਾਰਤ ਦਾ ਨਾਮ ਰੌਸ਼ਨ ਕਰੇਗਾ | ਅੱਜ ਜੂਡੋ ਸੈਂਟਰ ਪੁੱਜਣ 'ਤੇ ਢੋਲ ਦੀ ਥਾਪ 'ਤੇ ਖਿਡਾਰੀਆਂ ਨੇ ਭੰਗੜੇ ਪਾ ਕੇ ਜਸ਼ਨ ਮਨਾਇਆ ਤੇ ਲੱਡੂ ਵੰਡੇ ਗਏ | ਪੰਜਾਬ ਜੂਡੋ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਵਰਿੰਦਰ ਸਿੰਘ ਸੰਧੂ ਸਾਬਕਾ ਐਸ.ਐਸ.ਪੀ ਵਿਜੀਲੈਂਸ ਬਿਊਰੋ, ਟੈਕਨੀਕਲ ਚੇਅਰਮੈਨ ਸਤੀਸ਼ ਕੁਮਾਰ, ਰਵੀ ਕੁਮਾਰ ਜੂਡੋ ਕੋਚ, ਬਲਵਿੰਦਰ ਕੌਰ ਰਾਵਲਪਿੰਡੀ, ਡਾ: ਰਵਿੰਦਰ ਸਿੰਘ, ਨਵੀਨ ਸਲਗੋਤਰਾ, ਰਵਿੰਦਰ ਖੰਨਾ, ਅਤੁਲ ਕੁਮਾਰ ਅਤੇ ਹੋਰ ਸੀਨੀਅਰ ਖਿਡਾਰੀਆਂ ਨੇ ਕਰਨਜੀਤ ਸਿੰਘ ਮਾਨ ਤੇ ਉਸ ਦੇ ਪਰਿਵਾਰਕ ਮੈਂਬਰ ਪਿਤਾ ਅਮਰੀਕ ਸਿੰਘ, ਮਾਤਾ ਪਰਮਜੀਤ ਕੌਰ, ਭੂਆ ਰਾਜਵਿੰਦਰ ਕੌਰ ਤੇ